ਸਾਹਿਬਜ਼ਾਦਾ ਅਜੀਤ ਸਿੰਘ ਨਗਰ, 19 ਅਕਤੂਬਰ: ਜ਼ਿਲ੍ਹਾ ਪੁਲਿਸ ਨੇ ਸੀਨੀਅਰ ਕਪਤਾਨ ਪੁਲਿਸ, ਜਿਲਾ ਐਸ.ਏ.ਐਸ. ਨਗਰ ਸ਼੍ਰੀ ਦੀਪਕ ਪਾਰਿਕ ਦੇ ਦਿਸ਼ਾਂ ਨਿਰਦੇਸ਼ਾਂ ਮੁਤਾਬਕ ਕਰਵਾਈ ਕਰਦੇ ਹੋਏ ਬੀਤੀ 29/30-09-2024 ਦੀ ਦਰਮਿਆਨੀ ਰਾਤ ਨੂੰ ਥਾਣਾ ਜੀਰਕਪੁਰ ਦੇ ਏਰੀਆ ਵਿੱਚ ਨੇੜੇ ਛੱਤ ਲਾਈਟਾਂ ਏਅਰਪੋਰਟ ਰੋਡ ਤੋਂ 03 ਨਾ-ਮਾਲੂਮ ਦੋਸ਼ੀਆਂ ਵੱਲੋਂ ਤੇਜਧਾਰ ਹਥਿਆਰਾਂ ਦੀ ਨੋਕ ਤੇ ਖੋਹ ਕੀਤੀ ਕਾਰ ਦੀ ਵਾਰਦਾਤ ਨੂੰ ਟਰੇਸ ਕਰਦੇ ਹੋਏ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਪਾਸੋਂ ਖੋਹ ਕੀਤੀ ਕਾਰ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਮਿਤੀ 30-09-2024 ਨੂੰ ਅਸ਼ੋਕ ਕੁਮਾਰ ਪੁੱਤਰ ਲੇਟ ਸ਼੍ਰੀ ਵਿਜੇ ਰਾਮ ਵਾਸੀ ਗਡਾਵਨ ਥਾਣਾ ਡਲ਼ੀ ਜਿਲਾ ਸ਼ਿਮਲਾ, ਹਿਮਾਚਲ ਪ੍ਰਦੇਸ਼ ਦੇ ਬਿਆਨਾਂ ਦੇ ਅਧਾਰ ਤੇ 03 ਨਾ-ਮਾਲੂਮ ਵਿਅਕਤੀਆਂ ਵਿਰੁੱਧ ਮੁਕੱਦਮਾ ਨੰ: 434 ਮਿਤੀ 30-09-2024 ਅ/ਧ 309(4), 3(5), 341(2) BNS ਥਾਣਾ ਜੀਰਕਪੁਰ ਦਰਜ ਰਜਿਸਟਰ ਹੋਇਆ ਸੀ ਕਿ ਉਹ ਗੱਡੀ ਨੰ: HP01-A-8533 ਬਤੌਰ ਟੈਕਸੀ ਚਲਾਉਂਦਾ ਹੈ, ਮਿਤੀ 30-09-2024 ਨੂੰ ਉਸਨੇ ਏਅਰਪੋਰਟ, ਮੋਹਾਲ਼ੀ ਤੋਂ ਸਵੇਰੇ 06:00 ਏ.ਐਮ. ਤੇ ਸਵਾਰੀ ਪਿੱਕ ਕਰਨੀ ਸੀ, ਉਹ ਮਿਤੀ 29/30-09-2024 ਦੀ ਦਰਮਿਆਨੀ ਰਾਤ ਨੂੰ ਸਵਾਰੀ ਪਿੱਕ ਕਰਨ ਤੋਂ ਪਹਿਲਾਂ ਨੇੜੇ ਛੱਤ ਲਾਈਟਾਂ ਸਰਵਿਸ ਰੋਡ ਤੇ ਆਪਣੀ ਟੈਕਸੀ ਗੱਡੀ ਵਿੱਚ ਅਰਾਮ ਕਰ ਰਿਹਾ ਸੀ ਤਾਂ ਵਕਤ ਕ੍ਰੀਬ 2/2:30 ਏ.ਐਮ. ਦਾ ਹੋਵੇਗਾ ਕਿ ਉਸਦੀ ਗੱਡੀ ਦਾ 03 ਨੌਜਵਾਨਾਂ ਨੇ ਇੱਕ-ਦਮ ਕੰਡਕਟਰ ਸਾਈਡ ਵਾਲ਼ਾ ਸ਼ੀਸ਼ਾ ਤੋੜ ਦਿੱਤਾ, ਜਿਨਾਂ ਪਾਸ ਤਲਵਾਰ ਅਤੇ ਚਾਕੂ ਸਨ, ਜਿਨਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ, ਨੇ ਗੱਡੀ ਵਿੱਚੋਂ ਥੱਲੇ ਉੱਤਰਕੇ, ਗੱਡੀ ਦੀ ਚਾਬੀ ਦੇਣ ਲਈ ਕਿਹਾ, ਜਿਸਤੇ ਮੁਦੱਈ ਮੁਕੱਦਮਾ ਨੇ ਡਰਦੇ ਮਾਰੇ ਚਾਬੀ ਦੇ ਦਿੱਤੀ ਤੇ ਤਿੰਨੋਂ ਦੋਸ਼ੀ ਉਸਦੀ ਕਾਰ ਖੋਹਕੇ ਮੋਹਾਲ਼ੀ ਵੱਲ਼੍ਹ ਫਰਾਰ ਹੋ ਗਏ ਸਨ। ਸੀਨੀਅਰ ਕਪਤਾਨ ਪੁਲਿਸ, ਜਿਲ੍ਹਾ ਐਸ.ਏ.ਐਸ. ਨਗਰ ਵੱਲੋਂ ਉਕਤ ਮੁਕੱਦਮਾ ਨੂੰ ਟਰੇਸ ਕਰਨ ਸਬੰਧੀ ਸੀ.ਆਈ.ਏ. ਸਟਾਫ ਨੂੰ ਟਾਸਕ ਦਿੱਤਾ ਗਿਆ ਸੀ। ਸ਼੍ਰੀ ਮਨਪ੍ਰੀਤ ਸਿੰਘ ਕਪਤਾਨ ਪੁਲਿਸ (ਦਿਹਾਤੀ) ਅਤੇ ਸ਼੍ਰੀ ਤਲਵਿੰਦਰ ਸਿੰਘ ਉਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਦੀ ਨਿਗਰਾਨੀ ਹੇਠ ਕੰਮ ਕਰਦੇ ਹੋਏ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਹਿਊਮਨ ਇੰਨਟੈਲੀਜੈਂਸ ਅਤੇ ਟੈਕਨੀਕਲ ਢੰਗ ਨਾਲ਼ ਤਫਤੀਸ਼ ਕਰਦੇ ਹੋਏ ਮੁਕੱਦਮਾ ਦੇ ਦੋਸ਼ੀਆਂ ਨੂੰ ਸਮੇਤ ਖੋਹ ਕੀਤੀ ਕਾਰ, ਮੋਬਾਇਲ ਫੋਨ ਅਤੇ ਤੇਜਧਾਰ ਹਥਿਆਰਾਂ ਸਮੇਤ ਸੈਕਟਰ-35ਸੀ, ਚੰਡੀਗੜ੍ਹ ਅਤੇ ਬਨੂੜ ਤੋਂ ਮਿਤੀ 12-10-2024 ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਖੋਹ ਕੀਤੀ ਕਾਰ ਦੋਸ਼ੀਆਂ ਦੀ ਨਿਸ਼ਾਨਦੇਹੀ ਤੇ ਹਾਊਸ ਫੈਡ ਕੰਪਲੈਕਸ ਬਨੂੜ ਦੇ ਫਲੈਟਾਂ ਦੀ ਪਾਰਕਿੰਗ ਵਿੱਚੋਂ ਬ੍ਰਾਮਦ ਕੀਤੀ ਗਈ। ਦੌਰਾਨੇ ਪੁੱਛਗਿੱਛ ਦੋਸ਼ੀਆਂ ਨੇ ਮੰਨਿਆ ਕਿ ਉਹ ਵਿਹਲੇ ਹਨ ਅਤੇ ਸਾਰੇ ਬਨੂੜ ਦੇ ਰਹਿਣ ਵਾਲ਼ੇ ਹਨ। ਜੋ ਇੱਕ ਦੂਸਰੇ ਨੂੰ ਕਾਫੀ ਸਮੇਂ ਤੋਂ ਜਾਣਦੇ ਸਨ। ਜੋ ਕਿ ਆਪਸ ਵਿੱਚ ਸਾਜਬਾਜ ਹੋ ਕੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਹਨ। ਦੋਸ਼ੀਆਂ ਦੀ ਪੁੱਛਗਿੱਛ ਤੇ ਖੁਲਾਸਾ ਹੋਇਆ ਕਿ ਉਹਨਾਂ ਵੱਲੋਂ ਉਕਤ ਖੋਹ ਕੀਤੀ ਕਾਰ ਪਰ ਆਪਣੇ ਇੱਕ ਹੋਰ ਸਾਥੀ ਸਮੇਤ ਸਵਾਰ ਹੋ ਕੇ, ਕਾਰ ਪਰ ਜਾਅਲੀ ਨੰਬਰ ਪਲੇਟ PB39-K-0088 ਲਗਾਕੇ ਮਿਤੀ 05-10-2024 ਨੂੰ ਪਰਵ ਪੁੱਤਰ ਸੰਜੀ ਕੁਮਾਰ ਜੋ ਕਿ ਮਕਾਨ ਨੰ: 6501 ਬਲਾਕ-ਜੀ ਐਰੋਸਿਟੀ, ਥਾਣਾ ਜੀਰਕਪੁਰ ਜਿਲਾ ਐਸ.ਏ.ਐਸ. ਨਗਰ ਦਾ ਰਹਿਣ ਵਾਲ਼ਾ ਹੈ ਅਤੇ ਜੋ ਕਿ ਮਿਤੀ 05-10-2024 ਵਕਤ ਕ੍ਰੀਬ 1:30 ਏ.ਐਮ. ਤੇ ਸੈਕਟਰ-67 ਮੋਹਾਲ਼ੀ ਤੋਂ ਆਪਣੇ ਘਰ ਐਰੋਸਿਟੀ ਨੂੰ ਆ ਰਿਹਾ ਸੀ, ਉਸਨੂੰ ਉਕਤ ਦੋਸ਼ੀਆਂ ਨੇ ਨੇੜੇ ਗੋਇਲ ਬੇਕਰੀ ਬਲਾਕ-ਜੀ ਐਰੋਸਿਟੀ ਕੋਲ਼ ਉਸਦੇ ਮੋਟਰਸਾਈਕਲ ਵਿੱਚ ਪਿੱਛੋਂ ਗੱਡੀ ਮਾਰੀ ਅਤੇ ਉਸਤੇ ਤੇਜਧਾਰ ਹਥਿਆਰਾਂ ਨਾਲ਼ ਹਮਲਾ ਕਰ ਦਿੱਤਾ ਅਤੇ ਉਸ ਪਾਸੋਂ ਉਸਦਾ ਮੋਬਾਇਲ ਫੋਨ ਅਤੇ ਕੀਮਤੀ ਸਮਾਨ ਖੋਹਕੇ ਫਰਾਰ ਹੋ ਗਏ ਸਨ। ਜਿਸ ਸਬੰਧੀ ਥਾਣਾ ਜੀਰਕਪੁਰ ਵਿਖੇ ਮੁਕੱਦਮਾ ਨੰ: 440 ਮਿਤੀ 05-10-2024 ਅ/ਧ 126(2), 115(2), 304(2) BNS ਦਰਜ ਰਜਿਸਟਰ ਹੋਇਆ ਸੀ। ਉਕਤ ਦੋਸ਼ੀਆਂ ਦੀ ਗ੍ਰਿਫਤਾਰੀ ਨਾਲ਼ ਇਹ ਮੁਕੱਦਮਾ ਵੀ ਟਰੇਸ ਹੋ ਚੁੱਕਾ ਹੈ। ਦੋਸ਼ੀਆਂ ਦੀ ਪੁੱਛਗਿੱਛ ਦਾ ਵੇਰਵਾ:- 1. ਪ੍ਰਭਜੋਤ ਸਿੰਘ ਉਰਫ ਪਾਰਸ ਪੁੱਤਰ ਜਗਤਾਰ ਸਿੰਘ ਵਾਸੀ ਨੇੜੇ ਓਲੀ ਮੈਰੀ ਸਕੂਲ ਬਨੂੜ, ਥਾਣਾ ਬਨੂੜ, ਜਿਲ੍ਹਾ ਪਟਿਆਲ਼ਾ, ਜਿਸਦੀ ਉਮਰ ਕ੍ਰੀਬ 23 ਸਾਲ ਹੈ, ਜੋ ਕਿ 10 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਜੋ ਕਿ ਪਿੱਛੋਂ ਵਾਰਡ ਨੰ: 4 ਪੀਰ ਬਾਬਾ ਕਲੋਨੀ, ਹੁਮਾਉਂਪੁਰ, ਸਰਹਿੰਦ, ਜਿਲਾ ਫਤਿਹਗੜ ਸਾਹਿਬ ਦਾ ਰਹਿਣ ਵਾਲ਼ਾ ਹੈ, ਜੋ ਹੁਣ ਪੱਕੇ ਤੌਰ ਤੇ ਬਨੂੜ ਆਪਣੇ ਨਾਨਕੇ ਘਰ ਉਕਤ ਪਤੇ ਪਰ ਰਹਿ ਰਿਹਾ ਹੈ। ਜਿਸਦੇ ਵਿਰੁੱਧ ਸਾਲ 2023 ਵਿੱਚ ਥਾਣਾ ਸਰਹਿੰਦ ਵਿਖੇ ਪਹਿਲਾਂ ਵੀ ਚੋਰੀ ਦਾ ਮੁਕੱਦਮਾ ਦਰਜ ਹੈ। ਹੁਣ ਵੀ ਇਹ ਦੋਸ਼ੀ ਮੁਕੱਦਮਾ ਨੰ: 69 ਮਿਤੀ 18-07-2024 ਅ/ਧ 118(1), 115(2), 126(1), 351(3), 324(4), 191(3), 190 ਬੀ.ਐਨ.ਐਸ. ਥਾਣਾ ਬਨੂੜ ਵਿੱਚ ਲੋੜੀਂਦਾ ਹੈ। 2. ਨਿਤਿਸ਼ ਸ਼ਰਮਾਂ ਉਰਫ ਬਾਮਣ ਪੁੱਤਰ ਅਸ਼ਵਨੀ ਸ਼ਰਮਾ ਵਾਸੀ ਬਾਬਾ ਬੰਦਾ ਸਿੰਘ ਬਹਾਦਰ ਕਲੋਨੀ ਬਨੂੜ, ਥਾਣਾ ਬਨੂੜ, ਜਿਲ੍ਹਾ ਪਟਿਆਲ਼ਾ, ਜਿਸਦੀ ਉਮਰ ਕ੍ਰੀਬ 23 ਸਾਲ ਹੈ, ਜੋ ਕਿ ਬਾਰਾਂ ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਵਿਰੁੱਧ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ। 3. ਅਕਾਸ਼ਦੀਪ ਸ਼ਰਮਾ ਉਰਫ ਅਕਾਸ਼ ਪੁੱਤਰ ਪਿੰਦਰਪਾਲ ਵਾਸੀ ਗੋਇਲ ਕਲੋਨੀ ਬਨੂੜ, ਥਾਣਾ ਬਨੂੜ, ਜਿਲ੍ਹਾ ਪਟਿਆਲ਼ਾ, ਜਿਸਦੀ ਉਮਰ ਕ੍ਰੀਬ 19 ਸਾਲ ਹੈ, ਜੋ ਕਿ 10 ਕਲਾਸਾਂ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀ ਵਿਰੁੱਧ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਹੈ। ਬ੍ਰਾਮਦਗੀ ਦਾ ਵੇਰਵਾ:- 1. ਖੋਹ ਕੀਤੀ ਕਾਰ ਨੰ: HP01-A-8533 ਮਾਰਕਾ Glanza Toyota ਜਿਸ ਪਰ ਜਾਅਲੀ ਨੰ: PB39-K-0088 ਲੱਗਾ ਹੋਇਆ ਹੈ। 2. ਖੋਹ ਕੀਤਾ ਮੋਬਾਇਲ ਮਾਰਕਾ ਵੀਵੋ 3. ਵਾਰਦਾਤਾਂ ਵਿੱਚ ਵਰਤੇ ਗਏ ਤੇਜਧਾਰ ਹਥਿਆਰ ਦੋਸ਼ੀ ਪੁਲਿਸ ਰਿਮਾਂਡ ਅਧੀਨ ਹਨ, ਜਿਨਾਂ ਪਾਸੋਂ ਹੋਰ ਕੀਤੀਆਂ ਵਾਰਦਾਤਾਂ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਹੈ।
ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਦੋਸ਼ੀ ਕਾਬੂ ਖੋਹ ਕੀਤੀ ਕਾਰ ਅਤੇ ਮੋਬਾਇਲ ਬਰਾਮਦ
Date: