The weather will curve again ਪਿਛਲੇ ਕਾਫੀ ਦਿਨ ਪਹਿਲਾ ਪੰਜਾਬ ਦੇ ਵਿੱਚ ਕਾਫੀ ਜਿਆਦਾ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਇਸ ਤੋਂ ਬਾਅਦ ਇਕ ਦਮ ਹੀ ਮੌਸਮ ਕਰਵਟ ਲੈਂਦਾ ਹੈ ਅਤੇ ਫਿਰ ਮੁੜ ਤੋਂ ਸ਼ੁਰੂ ਹੋ ਜਾਂਦੀ ਹੈ ਪੰਜਾਬ ਅਤੇ ਲਾਗਲੇ ਇਲਾਕਿਆਂ ਦੇ ਵਿੱਚ ਠੰਡ ,ਇਸ ਦੌਰਾਨ ਗੜੇਮਾਰੀ , ਠੰਡੀਆਂ ਹਵਾਵਾਂ ,ਬਾਰਿਸ਼ ਆਦਿ ਦਾ ਲੋਕਾਂ ਨੂੰ ਖੂਬ ਸਾਹਮਣਾ ਕਰਨਾ ਪਿਆ ਸੀ ਨਾਲ ਹੀ ਨਾਲ ਕਿਸਾਨਾਂ ਦੀ ਪੁੱਤਾਂ ਵਾਂਗੂ ਪਾਲੀ ਫ਼ਸਲ ਵੀ ਤਬਾਹ ਹੋ ਗਈ ਹੈ
ਬਾਵਜੂਦ ਇਸਦੇ ਪੰਜਾਬ ਦੇ ਵਿੱਚ ਮੌਸਮ ਇਕ ਵਾਰ ਫਿਰ ਤੋਂ ਬਦਲਦਾ ਨਜਰ ਆ ਰਿਹਾ ਹੈ ਜਿਸਦੀ ਭਵਿੱਖਬਾਣੀ ਮੌਸਮ ਵਿਭਾਗ ਦੇ ਵੱਲੋ ਜਾਰੀ ਕੀਤੀ ਗਈ ਹੈ
ਮੌਸਮ ਵਿਭਾਗ (India Meteorological Department-IMD) ਨੇ ਭਵਿੱਖਬਾਣੀ ਕੀਤੀ ਹੈ ਕਿ ਪੰਜਾਬ ਸਣੇ ਕਈ ਸੂਬਿਆਂ ਵਿਚ ਮੌਸਮ ਇਕ ਵਾਰ ਮੁੜ ਵਿਗੜੇਗਾ।
ਮੌਸਮ ਵਿਭਾਗ ਮੁਤਾਬਕ ਹਿਮਾਚਲ ਪ੍ਰਦੇਸ਼, ਉੱਤਰਾਖੰਡ, ਪੰਜਾਬ, ਹਰਿਆਣਾ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਵਿਚ 30 ਅਤੇ 31 ਮਾਰਚ ਅਤੇ ਰਾਜਸਥਾਨ ਵਿੱਚ 30 ਮਾਰਚ ਨੂੰ ਫਿਰ ਤੋਂ ਮੀਂਹ ਅਤੇ ਗੜੇ (Hailstorm) ਪੈਣ ਦੀ ਸੰਭਾਵਨਾ ਹੈ। ਮਾਰਚ ਦੇ ਆਖਰੀ 2 ਦਿਨਾਂ ‘ਚ ਦਿੱਲੀ ‘ਚ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ। The weather will curve again
ਆਈਐਮਡੀ ਨੇ ਕਿਹਾ ਹੈ ਕਿ ਮਾਰਚ ਦੇ ਅੰਤ ਤੱਕ ਦਿੱਲੀ ਵਿਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਦੇ ਦਾਇਰੇ ਵਿਚ ਰਹਿ ਸਕਦਾ ਹੈ। ਅੱਜ ਦਿੱਲੀ ਵਿੱਚ ਹਲਕੇ ਬੱਦਲ ਜ਼ਰੂਰ ਰਹਿਣਗੇ ਪਰ ਮੀਂਹ ਦੀ ਸੰਭਾਵਨਾ ਨਹੀਂ। ਇੱਕ ਤਾਜ਼ਾ ਪੱਛਮੀ ਗੜਬੜੀ 29 ਮਾਰਚ ਦੀ ਰਾਤ ਤੋਂ ਉੱਤਰ ਪੱਛਮੀ ਭਾਰਤ ਨੂੰ ਪ੍ਰਭਾਵਿਤ ਕਰਨ ਦੀ ਸੰਭਾਵਨਾ ਹੈ।
ਆਈਐਮਡੀ ਦੇ ਅਨੁਸਾਰ 30 ਮਾਰਚ ਨੂੰ ਛੱਤੀਸਗੜ੍ਹ, ਵਿਦਰਭ ਅਤੇ ਮੱਧ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਗੜੇ ਪੈਣ ਦੀ ਸੰਭਾਵਨਾ ਹੈ। 30 ਅਤੇ 31 ਮਾਰਚ ਨੂੰ ਬਿਹਾਰ, ਝਾਰਖੰਡ, ਉੜੀਸਾ, ਪੱਛਮੀ ਬੰਗਾਲ ਅਤੇ ਸਿੱਕਮ ਵਿੱਚ ਵੱਡੇ ਪੱਧਰ ਉਤੇ ਮੀਂਹ ਅਤੇ ਗਰਜ਼-ਤੂਫ਼ਾਨ ਦੀ ਸੰਭਾਵਨਾ ਹੈ।The weather will curve again
ਅੱਜ ਉੱਤਰ-ਪੂਰਬੀ ਭਾਰਤ ਵਿਚ ਗਰਜ, ਬਿਜਲੀ ਅਤੇ ਤੇਜ਼ ਹਵਾਵਾਂ ਦੇ ਨਾਲ ਹਲਕੇ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। 31 ਮਾਰਚ ਤੋਂ ਅਰੁਣਾਚਲ ਪ੍ਰਦੇਸ਼, ਅਸਾਮ ਅਤੇ ਮੇਘਾਲਿਆ ‘ਚ ਕਈ ਥਾਵਾਂ ‘ਤੇ ਭਾਰੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ।