ਹੱਸਦੇ-ਖੇਡਦੇ ਆਏ ਸੀ ਨਾਨਕੇ ਘਰ, ਫਿਰ ਜੋ ਹੋਇਆ ਉੱਜੜ ਗਿਆ ਸਾਰਾ ਪਰਿਵਾਰ

The whole family is lost

The whole family is lost
ਸਮਾਣਾ ਦੇ ਮੁਹੱਲਾ ਘੜਾਮੀ ਪਤੀ ਵਿਖੇ ਘਰ ਦੀ ਛੱਤ ਤੋਂ ਡਿੱਗ ਕੇ 10 ਸਾਲਾ ਬੱਚੇ ਦੀ ਮੌਤ ਹੋਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਅਰਮਾਨ ਖਾਨ (10) ਪੁੱਤਰ ਬਿੰਦਰ ਖਾਨ ਵਾਸੀ ਪਿੰਡ ਨਾਗਾ ਖੇੜੀ (ਦਿੜਬਾ) ਜੋ ਕਿ ਸਮਾਣਾ ਵਿਖੇ ਆਪਣੀ ਮਾਂ ਰਜ਼ੀਆ ਨਾਲ ਨਾਨਕੇ ਘਰ ਆਇਆ ਹੋਇਆ ਸੀ। ਮੰਗਲਵਾਰ ਸਵੇਰੇ ਜਦੋਂ ਉਹ ਘਰ ਦੀ ਛੱਤ ‘ਤੇ ਖੇਡ ਰਿਹਾ ਸੀ ਤਾਂ ਅਚਾਨਕ ਉਹ ਛੱਤ ਤੋਂ ਹੇਠਾ ਡਿੱਗ ਪਿਆ।The whole family is lost

also read :- DC ਅਤੇ SSP ਸੰਗਰੂਰ ਨੂੰ ਸੈਂਟਰ ਪ੍ਰਦੂਸ਼ਣ ਬੋਰਡ ਨੇ ਭੇਜਿਆ ਨੋਟਿਸ, ਮੰਗਿਆ ਜਵਾਬ

ਇਸ ਹਾਦਸੇ ਵਿਚ ਅਰਮਾਨ ਗੰਭੀਰ ਜ਼ਖਮੀ ਹੋ ਗਿਆ, ਜਿਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਰਮਾਨ ਖਾਨ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ। ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਵਿਚ ਕੋਹਰਾਮ ਮਚ ਗਿਆ। The whole family is lost