Saturday, December 28, 2024

 ਪਤੀ ਦੀ ਪ੍ਰੇਮਿਕਾ ਨੂੰ ਦੇਖ ਗੁੱਸੇ ਨਾਲ ਲਾਲ ਹੋਈ ਪਤਨੀ, ਫਿਰ ਚਲਾ ਦਿੱਤੀਆਂ ਇੱਟਾਂ

Date:

The wife blushed with anger

ਅੰਮ੍ਰਿਤਸਰ ‘ਚ ਆਏ ਦਿਨ ਕੋਈ ਨਾ ਕੋਈ ਵਾਰਦਾਤ ਹੋਣ ਦਾ ਮਾਮਲੇ ਸਾਹਮਣੇ ਆਉਂਦੇ ਹਨ। ਇਸੇ ਵਿਚਾਲੇ ਇਕ ਹੋਰ ਵੱਡੀ ਵਾਰਦਾਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ । ਜਿਥੇ ਪਤਨੀ ਵਲੋਂ ਪਤੀ ਦੀ ਪ੍ਰੇਮੀਕਾ ‘ਤੇ ਜਾਨਲੇਵਾ ਹਮਲਾ ਕਰ ਗੰਭੀਰ ਜ਼ਖ਼ਮੀ ਕੀਤਾ ਗਿਆ। ਜਾਣਕਾਰੀ ਮੁਤਾਬਕ ਪਤਨੀ ਨੇ ਪਤੀ ਦੀ ਪ੍ਰੇਮੀਕਾ ਨੂੰ ਰਸਤੇ ‘ਚ ਰੋਕ ਕੇ ਉਸ ਦੇ ਸਿਰ ਅਤੇ ਹੱਥਾਂ-ਪੈਰਾਂ ‘ਤੇ ਇੱਟਾਂ ਨਾਲ ਕਈ ਵਾਰ ਕੀਤੇ ਅਤੇ ਉਸ ਨੂੰ ਗੰਭੀਰ ਰੂਪ ‘ਚ ਜ਼ਖ਼ਮੀ ਕਰ ਦਿੱਤ। ਦਰਅਸਲ ਇਸ ਵਾਰਦਾਤ ਸਮੇਂ ਪਤੀ ਵੀ ਮਾਜੌਦ ਸੀ। 

ਇਸ ਦੌਰਾਨ ਰੌਲਾ ਪੈਣ ਕਾਰਨ ਭਾਰੀ ਭੀੜ ਇਕੱਠੀ ਹੋ ਗਈ। ਲੋਕ ਖੜ੍ਹੇ ਹੋ ਕੇ ਤਮਾਸ਼ਾ ਦੇਖ ਰਹੇ ਹਨ ਪਰ ਕਿਸੇ ਨੇ ਰੋਕਣ ਦੀ ਕੋਸ਼ਿਸ਼ ਤੱਕ ਨਹੀਂ ਕੀਤੀ। ਪਿੰਡ ਧੁੱਪਸੜੀ ਦੀ ਵਸਨੀਕ ਪੀੜਤ ਰਜਵੰਤ ਕੌਰ ਨੇ ਦੱਸਿਆ ਵੱਲੋਂ ਪੁਲਸ ਨੂੰ ਦਰਖ਼ਾਸਤ ਦੇ ਦਿੱਤੀ ਗਈ ਕਿ ਉਹ 12 ਸਾਲਾਂ ਤੋਂ ਰਿਲੇਸ਼ਨ ‘ਚ ਸਨ ਅਤੇ ਪਿਛਲੇ 5 ਸਾਲਾਂ ਤੋਂ ਉਨ੍ਹਾਂ ਦਾ ਬ੍ਰੇਕਅੱਪ ਹੋ ਗਿਆ ਸੀ। ਹਾਲਾਂਕਿ ਵਿਅਕਤੀ ਪ੍ਰੇਮਿਕਾ ਦਾ ਪਿੱਛਾ ਨਹੀਂ ਛੱਡ ਰਿਹਾ ਅਤੇ ਦੋਵੇਂ ਪਤੀ-ਪਤਨੀ ਨੇ ਪੀੜਤਾਂ ਨੂੰ ਡੇਢ ਮਹੀਨੇ ਤੱਕ ਘਰ ‘ਚ ਬੰਧੀ ਬਣਾ ਕੇ ਰੱਖਿਆ ਹੋਇਆ ਸੀ। ਇਹ ਸਭ ਚੱਲਦਿਆਂ ਪੀੜਤਾ ਕਿਸੇ ਤਰ੍ਹਾਂ ਘਰੋਂ  ਫ਼ਰਾਰ ਹੋਣ ‘ਚ ਕਾਮਯਾਬ ਹੋ ਗਈ ਪਰ ਜਦੋਂ ਉਹ ਪਿੰਡ ਦੇ ਰਸਤੇ ‘ਚੋਂ ਜਾ ਰਹੀ ਸੀ ਤਾਂ ਪਤੀ ਅਮਰ ਮਸੀਹ ਅਤੇ ਉਸ ਦੀ ਪਤਨੀ ਉਰਮਿਲਾ ਇਨੋਵਾ ਕਾਰ ਵਿੱਚ ਆਏ ਤਾਂ ਉਸ ‘ਤੇ ਇੱਟਾਂ ਨਾਲ ਜਾਨਲੇਵਾ ਹਮਲਾ ਕਰ ਦਿੱਤਾ।The wife blushed with anger

also read :- ਡਿਪਟੀ ਕਮਿਸ਼ਨਰ ਵੱਲੋਂ ਖਾਸਾ ਸ਼ਰਾਬ ਫੈਕਟਰੀ ਦੀ ਅਚਨਚੇਤ ਚੈਕਿੰਗ

ਰਜਵੰਤ ਕੌਰ ਨੇ ਦੱਸਿਆ ਕਿ ਇਹ ਘਟਨਾ 13 ਅਪ੍ਰੈਲ ਨੂੰ ਵਾਪਰੀ ਸੀ, ਜਿਸ ਸਬੰਧੀ ਉਸ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਪਰ ਅੱਜ ਤੱਕ ਪੁਲਸ ਵੱਲੋਂ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ ਜਦਕਿ ਵਾਇਰਲ ਹੋਈ ਵੀਡੀਓ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਉਰਮਿਲਾ ਉਸ ਦੇ ਸਿਰ ’ਤੇ ਇੱਟਾਂ ਨਾਲ ਵਾਰ ਕਰ ਰਹੀ ਹੈ। ਫਿਲਹਾਲ ਪੀੜਤਾ ਨੇ ਪੁਲਸ ਨੂੰ ਮਾਮਲਾ ਦਰਜ ਕਰਵਾ ਦਿੱਤਾ ਹੈ। ਪੁਲਸ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਰ ’ਤੇ ਉਰਮਿਲਾ ਅਤੇ ਉਸ ਦੇ ਪਤੀ ਅਮਰ ਮਸੀਹ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਸ ਵੱਲੋਂ ਅਗਲੀ ਜਾਂਚ ਕੀਤੀ ਜਾ ਰਹੀ ਹੈ।The wife blushed with anger

Share post:

Subscribe

spot_imgspot_img

Popular

More like this
Related