ਸੁਪਰੀਮ ਕੋਰਟ ਦਾ Youtube ਚੈਨਲ ਹੋਇਆ ਹੈਕ

ਸੁਪਰੀਮ ਕੋਰਟ ਦਾ Youtube ਚੈਨਲ ਹੋਇਆ ਹੈਕ

The YouTube channel of the Supreme Court was hacked
ਸੁਪਰੀਮ ਕੋਰਟ ਦਾ ਅਧਿਕਾਰਤ ਯੂ-ਟਿਊਬ ਚੈਨਲ ਸ਼ੁੱਕਰਵਾਰ ਨੂੰ ਹੈਕ ਹੋ ਗਿਆ ਅਤੇ ਉਸ ‘ਤੇ ਅਮਰੀਕੀ ਕੰਪਨੀ ‘ਰਿਪਲ ਲੈਬਸ’ ਨਿਰਮਿਤ ਕ੍ਰਿਪਟੋਕਰੰਸੀ ਐਕਸਆਰਪੀ ਦਾ ਐਡ ਵੀਡੀਓ ਦਿਖਾਈ ਦੇਣ ਲੱਗਾ। ਹਾਲਾਂਕਿ ਵੀਡੀਓ ਨੂੰ ਖੋਲ੍ਹਣ ‘ਤੇ ਉਸ ‘ਤੇ ਕੁਝ ਦਿਖਾਈ ਨਹੀਂ ਦਿੱਤਾ। ਸੁਪਰੀਮ ਕੋਰਟ ਸੰਵਿਧਾਨਕ ਬੈਂਚਾਂ ਦੇ ਸਾਹਮਣੇ ਸੂਚੀਬੱਧ ਮਾਮਲਿਆਂ ਅਤੇ ਜਨਤਕ ਹਿੱਤਾਂ ਦੇ ਮਾਮਲਿਆਂ ਦੀ ਸੁਣਵਾਈ ਨੂੰ ਲਾਈਵ ਸਟ੍ਰੀਮ ਕਰਨ ਲਈ YouTube ਚੈਨਲ ਦੀ ਵਰਤੋਂ ਕਰਦੀ ਹੈ। ਹਾਲ ਹੀ ‘ਚ, ਕੋਲਕਾਤਾ ਦੇ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ‘ਚ ਇਕ ਮਹਿਲਾ ਟਰੇਨੀ ਡਾਕਟਰ ਦੇ ਜਬਰ ਜ਼ਿਨਾਹ ਅਤੇ ਕਤਲ ਕੇਸ ਦੀ ਸੁਣਵਾਈ ਨੂੰ ਸੁਪਰੀਮ ਕੋਰਟ ਦੇ ਯੂਟਿਊਬ ਚੈਨਲ ‘ਤੇ ਲਾਈਵ ਸਟ੍ਰੀਮ ਕੀਤਾ ਗਿਆ ਸੀ।The YouTube channel of the Supreme Court was hacked

also read :- ਹਰਿਆਣਾ ਚੋਣ ਸੰਕਲਪ ਪੱਤਰ ‘ਚ BJP ਨੇ ਕੀਤੇ 20 ਵਾਅਦੇ ,ਔਰਤਾਂ ਨੂੰ 2100 ਰੁਪਏ ਪ੍ਰਤੀ ਮਹੀਨਾ

ਸੁਪਰੀਮ ਕੋਰਟ ਦੇ ਯੂਟਿਊਬ ਚੈਨਲ ‘ਤੇ ਅਪਲੋਡ ਪਿਛਲੀ ਸੁਣਵਾਈ ਦੀ ਵੀਡੀਓ ਨੂੰ ਹੈਕਰਾਂ ਵਲੋਂ ਪ੍ਰਾਈਵੇਟ ਕਰ ਦਿੱਤਾ ਅਤੇ ‘ਬ੍ਰੈਡ ਗਾਰਲਿੰਗਹਾਊਸ: ਰਿਪਲ ਰਿਸਪੌਂਡਜ਼ ਟੂ ਦ ਐਸਈਸੀ ਦੇ $2 ਬਿਲੀਅਨ ਫਾਈਨ! ‘XRP ਪ੍ਰਾਈਸ ਪ੍ਰੀਡਿਕਸ਼ਨ’ ਸਿਰਲੇਖ ਵਾਲਾ ਇਕ ਬਲੈਂਕ ਵੀਡੀਓ ਮੌਜੂਦਾ ਸਮੇਂ ‘ਚ ਹੈਕ ਕੀਤੇ ਚੈਨਲ ‘ਤੇ ਲਾਈਵ ਕਰ ਦਿੱਤਾ। ਸੁਪਰੀਮ ਕੋਰਟ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਸਾਨੂੰ ਯਕੀਨ ਨਹੀਂ ਹੈ ਕਿ ਅਸਲ ਵਿਚ ਕੀ ਹੋਇਆ ਹੈ ਪਰ ਲੱਗਦਾ ਹੈ ਕਿ ਵੈੱਬਸਾਈਟ ਨਾਲ ਛੇੜਛਾੜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਹ ਸਮੱਸਿਆ ਸ਼ੁੱਕਰਵਾਰ ਸਵੇਰੇ ਸੁਪਰੀਮ ਕੋਰਟ ਦੇ ਅਧਿਕਾਰਤ ਯੂਟਿਊਬ ਚੈਨਲ ‘ਤੇ ਸਾਹਮਣੇ ਆਈ ਅਤੇ ਸੁਪਰੀਮ ਕੋਰਟ ਦੀ ਆਈ.ਟੀ. ਟੀਮ ਨੇ ਇਸ ਨੂੰ ਠੀਕ ਕਰਨ ਲਈ ਐੱਨਆਈਸੀ (ਨੈਸ਼ਨਲ ਇਨਫੋਰਮੈਟਿਕਸ ਸੈਂਟਰ) ਤੋਂ ਮਦਦ ਮੰਗੀ ਹੈ। ਹੈਕਰ ਅੱਜ-ਕੱਲ੍ਹ ਵੱਡੇ ਪੱਧਰ ‘ਤੇ ਪ੍ਰਸਿੱਧ ਯੂਟਿਊਬ ਚੈਨਲਾਂ ਨੂੰ ਨਿਸ਼ਾਨਾ ਬਣਾ ਰਹੇ ਹਨ।The YouTube channel of the Supreme Court was hacked

[wpadcenter_ad id='4448' align='none']