Thursday, January 23, 2025

ਜ਼ਿਲ੍ਹੇ ਅੰਦਰ 51244 ਮੀਟਰਕ ਟਨ ਯੂਰੀਆ ਖਾਦ ਮੌਜੂਦ

Date:

ਮਾਨਸਾ, 20 ਦਸੰਬਰ :
ਮੁੱਖ ਖੇਤੀਬਾੜੀ ਅਫਸਰ ਡਾ. ਹਰਪ੍ਰੀਤ ਪਾਲ ਕੌਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਹਾੜ੍ਹੀ ਦੀਆਂ ਫਸਲਾਂ ਲਈ ਯੂਰੀਆ ਦੀ ਵਰਤੋਂ ਮਾਹਿਰਾਂ ਦੀ ਸ਼ਿਫਾਰਿਸ ਕੀਤੀ ਗਈ ਮਾਤਰਾ ਅਨੁਸਾਰ ਹੀ ਪਾਈ ਜਾਵੇ। ਇਸ ਲਈ ਬਿਹਤਰ ਹੋਵੇਗਾ ਕਿ ਕਿਸਾਨ ਆਪਣੇ ਖੇਤ ਦੀ ਮਿੱਟੀ ਪਰਖ ਕਰਵਾਉਣ ਅਤੇ ਮਿੱਟੀ ਪਰਖ ਦੇ ਅਧਾਰ ’ਤੇ ਵਿਭਾਗ ਵੱਲੋਂ ਦਿੱਤੇ ਗਏ ਮਿੱਟੀ ਸਿਹਤ ਕਾਰਡ ਅਨੁਸਾਰ ਖਾਦਾਂ ਦੀ ਵਰਤੋਂ ਕਰਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਹਾੜ੍ਹੀ ਦੀਆਂ ਫਸਲਾਂ ਲਈ ਕੁੱਲ 65000 ਮੀਟਰਕ ਟਨ ਯੂਰੀਆ ਖਾਦ ਦੀ ਜਰੂਰਤ ਹੁੰਦੀ ਹੈ, ਜਿਸ ਵਿੱਚੋਂ ਹੁਣ ਤੱਕ ਕਰੀਬ 51244 ਮੀਟਰਕ ਟਨ ਯੂਰੀਆ ਖਾਦ ਜ਼ਿਲ੍ਹੇ ਅੰਦਰ ਸਹਿਕਾਰੀ ਸਭਾਵਾਂ ਅਤੇ ਪ੍ਰਾਈਵੇਟ ਡੀਲਰਾਂ ਕੋਲ ਆ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਰਹਿੰਦੀ ਯੂਰੀਆ ਖਾਦ ਵੀ ਜਲਦੀ ਉਪਲਬੱਧ ਕਰਵਾ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਯੂਰੀਆ ਖਾਦ ਨੂੰ ਲੈ ਕੇ ਕਿਸਾਨਾਂ ਨੂੰ ਘਬਰਾਉਣ ਦੀ ਜ਼ਰੂਰਤ ਨਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਯੂਰੀਆਂ ਖਾਦ ਦੀ ਕਮੀ ਪੂਰੀ ਹੋ ਜਾਵੇਗੀ। ਉਨ੍ਹਾਂ ਖਾਦ ਵਿਕਰੇਤਾਵਾ ਨੂੰ ਵੀ ਹਦਾਇਤ ਕੀਤੀ ਕਿ ਆਪਣੀਆਂ ਦੁਕਾਨਾਂ ਦੇ ਅੱਗੇ ਖਾਦਾਂ ਦੇ ਰੇਟ ਅਤੇ ਸਟਾਕ ਨੂੰ ਦਰਸਾਉਂਦਾ ਸਟਾਕ ਬੋਰਡ ਜ਼ਰੂਰ ਲਗਾਉਣ, ਤਾਂ ਜੋ ਕਿਸਾਨਾਂ ਨੂੰ ਖਾਦਾਂ ਦੀ ਖਰੀਦ ਸਮੇਂ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਮੁੱਖ ਖੇਤੀਬਾੜੀ ਅਫ਼ਸਰ ਨੇ ਖਾਦ ਵਿਕਰੇਤਾਵਾਂ ਨੂੰ ਇਹ ਵੀ ਹਦਾਇਤ ਕੀਤੀ ਕਿ ਕਿਸਾਨਾਂ ਨੂੰ ਖਾਦਾਂ ਨਾਲ ਕਿਸੇ ਵੀ ਤਰ੍ਹਾਂ ਦੀ ਬੇਲੋੜੀ ਖੇਤੀ ਸਮੱਗਰੀ ਦੀ ਟੈਗਿੰਗ ਨਾ ਕੀਤੀ ਜਾਵੇ ਅਤੇ ਕਿਸੇ ਵੀ ਕਿਸਾਨ ਨੂੰ ਬਿਨ੍ਹਾਂ ਪੱਕੇ ਬਿੱਲ ਤੋਂ ਖਾਦ ਦੀ ਵਿਕਰੀ ਨਾ ਕੀਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਵੀ ਅਪੀਲ ਕੀਤੀ ਉਹ ਜਦ ਵੀ ਖੇਤੀਬਾੜੀ ਸਬੰਧਤ ਕਿਸੇ ਵੀ ਖੇਤੀ ਸਮੱਗਰੀ ਦੀ ਖਰੀਦ ਕਰਨ, ਤਾਂ ਉਸ ਦਾ ਪੱਕਾ ਬਿੱਲ ਜ਼ਰੂਰ ਲੈਣ।

Share post:

Subscribe

spot_imgspot_img

Popular

More like this
Related

ਅੰਮ੍ਰਿਤਸਰ ‘ਚ 4 ਇਮੀਗ੍ਰੇਸ਼ਨ ਸੈਂਟਰਾਂ ਦੇ ਲਾਇਸੈਂਸ ਹੋਏ ਰੱਦ ,ਮਨੁੱਖੀ ਤਸਕਰੀ ਰੋਕਣ ਲਈ ਕੀਤੀ ਗਈ ਕਾਰਵਾਈ

Action Against Immigration IELTS Center ਅੰਮ੍ਰਿਤਸਰ ਜ਼ਿਲ੍ਹੇ ਵਿੱਚ ਨੌਜਵਾਨਾਂ ਨੂੰ...

ਟ੍ਰੈਫਿਕ ਨਿਯਮਾਂ ‘ਤੇ ਸਖ਼ਤੀ , ਇੱਕ ਹੀ ਬਾਈਕ ਦਾ ਕੱਟਿਆ ਗਿਆ 411 ਵਾਰ ਚਲਾਨ ! RLA ਵੀ ਰਹਿ ਗਏ ਹੈਰਾਨ

Chandigarh Police Strictness on traffic rules ਚੰਡੀਗੜ੍ਹ ਵਿੱਚ ਟ੍ਰੈਫਿਕ ਨਿਯਮਾਂ...

ਅਮਰੀਕਾ ਤੋਂ ਆਪਣੇ ਨਾਗਰਿਕਾਂ ਨੂੰ ਵਾਪਸ ਬੁਲਾਏਗਾ ਭਾਰਤ? 

Will India call back the citizens? ਵਿਦੇਸ਼ ਮੰਤਰੀ ਐੱਸ...

ਦੇਸ਼ ਦੀ ਰੱਖਿਆ ਕਰਦਾ ਪੰਜਾਬ ਦਾ ਅਗਨੀਵੀਰ ਜੰਮੂ ‘ਚ ਹੋਇਆ ਸ਼ਹੀਦ

Recruitment was done 2 years ago ਮਾਨਸਾ ਜ਼ਿਲ੍ਹੇ ਦੇ...