ਪਟਿਆਲਾ ਅਤੇ ਸੰਗਰੂਰ ਜ਼ਿਲ੍ਹੇ ਵੱਡੇ ਪੱਧਰ ’ਤੇ ਪਾਣੀ ਦੀ ਮਾਰ ਹੇੇਠ ਆ ਗਏ ਹਨ। ਘੱਗਰ ਦਰਿਆ ਵਿਚ ਕਈ ਥਾਈਂ ਚੌੜੇ ਪਾੜ ਪੈ ਗਏ ਹਨ। ਕਈ ਪਿੰਡ ਡੁੱਬ ਗਏ ਹਨ।
ਉਧਰ, ਸੰਗਰੂਰ ਦੇ ਮੂਨਕ ਵਿਚ ਘੱਗਰ ਦਾ ਬੰਨ੍ਹ ਟੁੱਟ ਗਿਆ ਹੈ। ਇਥੇ ਮਕਰੋੜ ਸਾਹਿਬ ਕੋਲ 80 ਫੁੱਟ ਚੌੜਾ ਪਾੜ ਪੈ ਗਿਆ ਹੈ। ਕਈ ਪਿੰਡ ਹੜ੍ਹ ਦੀ ਲਪੇਟ ਵਿਚ ਆ ਗਏ ਹਨ।
ਲੋਕਾਂ ਨੂੰ ਸੁਰੱਖਿਅਤ ਕੱਢਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਪ੍ਰਸ਼ਾਸਨ ਤੇ ਲੋਕ ਪਾੜ ਪੂਰਨ ਲਈ ਜੁਟੇ ਹੋਏ ਹਨ।