This way is closed
ਲੁਧਿਆਣਾ ਵਾਸੀਆਂ ਲਈ ਜ਼ਰੂਰੀ ਖ਼ਬਰ ਹੈ। ਦਰਅਸਲ ਡੇਹਲੋਂ-ਸਾਹਨੇਵਾਲ ਰੋਡ ‘ਤੇ ਖ਼ਾਨਪੁਰ ਸੂਏ ਦੀ ਪੁਲੀ ਦਾ ਨਵੇਂ ਸਿਰੇ ਤੋਂ ਨਿਰਮਾਣ ਕੀਤਾ ਜਾਣਾ ਹੈ। ਇਸ ਕਾਰਨ ਇਕ ਮਹੀਨੇ ਤੱਕ ਇਸ ਰੂਟ ‘ਤੇ ਟ੍ਰੈਫਿਕ ਬੰਦ ਰਹੇਗੀ। ਇਸ ਦੇ ਮੱਦੇਨਜ਼ਰ ਟ੍ਰੈਫਿਕ ਪੁਲਸ ਵਲੋਂ ਲੋਕਾਂ ਨੂੰ ਅਪੀਲ ਕੀਕੀ ਗਈ ਹੈ ਕਿ ਉਹ ਬਦਲਵੇਂ ਰਸਤਿਆਂ ਦਾ ਇਸਤੇਮਾਲ ਕਰਨ।
ਟ੍ਰੈਫਿਕ ਪੁਲਸ ਵਲੋਂ ਜਾਰੀ ਰੂਟ ਪਲਾਨ ਮੁਤਾਬਕ ਕੋਹੜਾ, ਸਾਹਨੇਵਾਲ ਵੱਲ ਆਉਣ ਵਾਲੇ ਭਾਰੀ ਵਾਹਨ, ਜਿਨ੍ਹਾਂ ਨੇ ਡੇਹਲੋਂ ਜਾਂ ਮਾਲੇਰਕੋਟਲਾ ਰੋਡ ‘ਤੇ ਜਾਣਾ ਹੈ, ਉਹ ਟਿੱਬਾ ਨਹਿਰ ਪੁਲ ਤੋਂ ਸਾਊਥ ਬਾਈਪਾਸ, ਗਿੱਲ ਨਹਿਰ ਪੁਲ ਤੋਂ ਹੁੰਦੇ ਹੋਏ ਮਾਲੇਰਕੋਟਲਾ ਰੋਡ ‘ਤੇ ਜਾਣ। ਇਸੇ ਤਰ੍ਹਾਂ ਡੇਹਲੋਂ-ਮਾਲੇਰਕੋਟਲਾ ਰੋਡ ਤੋਂ ਸਾਹਨੇਵਾਲ ਜਾਂ ਦੋਰਾਹਾ ਵੱਲ ਜਾਣ ਵਾਲੇ ਭਾਰੀ ਵਾਹਨ ਡੇਹਲੋਂ ਚੌਂਕ ਤੋਂ ਗਿੱਲ ਨਹਿਰ ਪੁਲ ਵਾਇਆ ਟਿੱਬਾ ਨਹਿਰ ਪੁਲ, ਸਾਹਨੇਵਾਲ, ਕੋਹੜਾ ਅਤੇ ਚੰਡੀਗੜ੍ਹ ਵੱਲ ਜਾਣ।This way is closed
also read :-ਦਿੱਲੀ ‘ਚ ਫਸੀ ਹਰਿਆਣਾ ਕਾਂਗਰਸ ਦੇ ਉਮੀਦਵਾਰਾਂ ਦੀ ਸੂਚੀ: ਬਿਹਾਰ ਦੌਰੇ ‘ਤੇ AICC ਪ੍ਰਧਾਨ ਖੜਗੇ, ਅਜੇ ਵਾਪਸ ਨਹੀਂ ਪਰਤੇ..
ਦੋਰਾਹਾ ਵਲੋਂ ਆਉਣ ਵਾਲੇ ਭਾਰੀ ਵਾਹਨ, ਜਿਨ੍ਹਾਂ ਨੇ ਡੇਹਲੋਂ-ਮਾਲੇਰਕੋਟਲਾ ਰੋਡ ‘ਤੇ ਜਾਣਾ ਹੈ, ਉਹ ਸਾਊਥ ਬਾਈਪਾਸ ਹੁੰਦੇ ਹੋਏ ਗਿੱਲ ਨਹਿਰ ਪੁਲ ਤੋਂ ਮਾਲੇਰਕੋਟਲਾ ਰੋਡ ਵੱਲ ਜਾਣ। ਇਸ ਦੇ ਨਾਲ ਹੀ ਹਲਕੇ ਵਾਹਨ ਖ਼ਾਨਪੁਰ ਪਿੰਡ ਵਿਚਕਾਰੋਂ ਲੰਘਦੇ ਹੋਏ ਅੱਗੇ ਜਾ ਸਕਣਗੇ। ਟ੍ਰੈਫਿਕ ਪੁਲਸ ਵਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਥਾਂ-ਥਾਂ ਬੋਰਡ ਵੀ ਲਾ ਦਿੱਤੇ ਗਏ ਹਨ ਅਤੇ ਕੁੱਝ ਮੁਲਾਜ਼ਮਾਂ ਨੂੰ ਵੀ ਡਿਊਟੀ ‘ਤੇ ਤਾਇਨਾਤ ਕਰ ਦਿੱਤਾ ਗਿਆ ਹੈ।This way is closed