Friday, December 27, 2024

ਕਤਲ ਦੀ ਕੋਸ਼ਿਸ਼ ਦੇ ਮਾਮਲੇ ‘ਚ ਤਿੰਨ ਗਿ੍ਫ਼ਤਾਰ

Date:

ਗੜ੍ਹਸ਼ੰਕਰ ਪੁਲਿਸ ਵੱਲੋਂ ਕਤਲ ਦੀ ਕੋਸ਼ਿਸ਼ ਕਰਨ ਦੇ ਮਾਮਲੇ ਵਿਚ ਤਿੰਨ ਵਿਅਕਤੀਆਂ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਗੜ੍ਹਸ਼ੰਕਰ ਹਰਪੇ੍ਮ ਸਿੰਘ ਨੇ ਦੱਸਿਆ ਕਿ ਹਰਦੀਪ ਕੁਮਾਰ ਵਾਸੀ ਕੋਟ, ਰਵੀ ਕੁਮਾਰ ਵਾਸੀ ਕਾਣੇਵਾਲ ਤੇ ਕਰਨਜੀਤ ਸਿੰਘ ਵਾਸੀ ਵਾਰਡ ਨੰਬਰ 1 ਗੜ੍ਹਸ਼ੰਕਰ ਨੂੰ ਹਰੀ ਓਮ ਦੇ ਕਤਲ ਦੀ ਕੋਸ਼ਿਸ਼ ਕਰਨ ਦੇ ਦੋਸ਼ਾਂ ਹੇਠ ਗਿ੍ਫ਼ਤਾਰ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਹਰੀ ਓਮ ਪੁੱਤਰ ਮੋਹਨ ਲਾਲ ਹਾਲ ਵਾਸੀ ਕੋਟ ਥਾਣਾ ਗੜ੍ਹਸ਼ੰਕਰ ਨੇ ਦੱਸਿਆ ਕਿ ਉਹ ਪਹਿਲਾਂ ਿਢੱਲੋਂ ਡੇਅਰੀ ਬੰਗਾ ਰੋਡ, ਗੜ੍ਹਸ਼ੰਕਰ ਵਿਖੇ ਕੰਮ ਕਰਦਾ ਸੀ। ਪਰ ਹੁਣ ਉਸ ਡੇਅਰੀ ਨੂੰ ਛੱਡ ਕੇ ਉਹ ਨਿਊ ਿਢੱਲੋਂ ਡੇਅਰੀ ਬੰਗਾ ਰੋਡ ਗੜ੍ਹਸ਼ੰਕਰ ਕੰਮ ਕਰਨ ਲੱਗ ਪਿਆ ਸੀ।

ਿਢੱਲੋਂ ਡੇਅਰੀ ਦਾ ਕਰਿੰਦਾ ਕੁੱਝ ਦਿਨ ਲਈ ਬਾਹਰ ਚਲੇ ਜਾਣ ਕਾਰਨ ਇਨ੍ਹਾਂ ਦੇ ਕਹਿਣ ‘ਤੇ ਉਹ ਫਿਰ ਤੋਂ ਨਿਊ ਿਢੱਲੋਂ ਡੇਅਰੀ ਤੇ ਕੰਮ ਕਰਨ ਲੱਗ ਪਿਆ। ਜਿਥੇ ਿਢੱਲੋਂ ਡੇਅਰੀ ਦਾ ਮਾਲਕ ਮਦਨ ਲਾਲ ਹਰੀ ਓਮ ਨਾਲ ਅੰਦਰੂਨੀ ਰੰਜਿਸ਼ ਰੱਖਣ ਲੱਗਾ। ਮਿਤੀ 9 ਜੁਲਾਈ ਨੂੰ ਉਹ ਤੇ ਿਢੱਲੋਂ ਡੇਅਰੀ ਦਾ ਮਾਲਕ ਮਦਨ ਲਾਲ ਤੇ ਉਸਦਾ ਲੜਕਾ ਹਰਦੀਪ, ਹਰਦੀਪ ਦਾ ਸਾਲਾ ਰਵੀ ਮਹਿੰਦਰਾ ਗੱਡੀ ‘ਤੇ ਉਸ ਨੂੰ ਵਿਆਹ ‘ਤੇ ਲਿਜਾਉਣ ਦਾ ਬਹਾਨਾ ਲਗਾ ਕੇ ਉਸ ਨੂੰ ਨਾਲ ਲੈ ਗਏ। ਮਦਨ ਲਾਲ ਦਾ ਨੌਕਰ ਕਰਨ ਉਰਫ ਕਰਨਜੀਤ ਪਿੱਛੇ ਮੋਟਰਸਾਈਕਲ ‘ਤੇ ਆ ਰਿਹਾ ਸੀ। ਉਕਤ ਵਿਅਕਤੀ ਨੇ ਸ਼ਰਾਬ ਦਾ ਸੇਵਣ ਕਰਕੇ ਹਿਮਾਚਲ ਵਿਚ ਜਾ ਕੇ ਉਸ ਨੂੰ ਮਾਰ ਦੇਣ ਦੀ ਨੀਅਤ ਨਾਲ ਅਗਵਾ ਕਰਕੇ ਉਸਦੀ ਕੁੱਟ ਮਾਰ ਕਰਕੇ ਪਰਨੇ ਨਾਲ ਗਲਾ ਘੁੱਟ ਕੇ ਉਸ ਦਾ ਮੂੰਹ ਬੰਨ੍ਹ ਕੇ ਉਸ ਨੂੰ ਸੰਤੋਖਗੜ੍ਹ (ਹਿਮਾਚਲ ਪ੍ਰਦੇਸ਼) ਦਰਿਆ ਵਿਚ ਸੁੱਟ ਦਿੱਤਾ, ਜਿਥੇ ਉਹ ਪਾਣੀ ਵਿਚ ਰੁੜ੍ਹਦਾ ਹੋਇਆ ਕਿਸੇ ਦਰੱਖਤ ਦੇ ਨਾਲ ਸਹਾਰਾ ਲੈ ਕੇ ਸਾਰੀ ਰਾਤ ਪਾਣੀ ਵਿਚ ਰਿਹਾ।

ਸਵੇਰੇ ਰਾਹਗੀਰਾਂ ਵੱਲੋਂ ਦੇਖਣ ‘ਤੇ ਪੁਲਿਸ ਚੌਕੀ ਸੰਤੋਖਗੜ੍ਹ ਥਾਣਾ ਹਰੋਲੀ ਜ਼ਿਲ੍ਹਾ ਊਨਾ ਹਿਮਾਚਲ ਪ੍ਰਦੇਸ਼ ਦੀ ਪੁਲਿਸ ਦੀ ਮਦਦ ਨਾਲ ਉਸ ਨੂੰ ਪਾਣੀ ‘ਚੋਂ ਕੱਢ ਕੇ ਉਸਦਾ ਇਲਾਜ ਕਰਵਾਇਆ। ਚੌਕੀ ਸੰਤੋਖਗੜ੍ਹ ਥਾਣਾ ਹਰੋਲੀ ਦੀ ਪੁਲਿਸ ਨੇ ਕਾਰਵਾਈ ਕਰਦਿਆਂ ਉਸ ਨੂੰ ਥਾਣਾ ਗੜ੍ਹਸ਼ੰਕਰ ਦੀ ਪੁਲਿਸ ਹਵਾਲੇ ਕਰ ਦਿੱਤਾ। ਇਸ ਸ਼ਿਕਾਇਤ ਦੇ ਅਧਾਰ ‘ਤੇ ਮਦਨ ਵਾਸੀ ਕੋਟ, ਹਰਦੀਪ ਪੁੱਤਰ ਮਦਨ ਵਾਸੀ ਕੋਟ, ਰਵੀ ਕੁਮਾਰ ਪੁੱਤਰ ਹਰਬੰਸ ਲਾਲ ਵਾਸੀ ਕਾਣੇਵਾਲ, ਕਰਨਜੀਤ ਸਿੰਘ ਪੁੱਤਰ ਸਰਬਜੀਤ ਵਾਸੀ ਵਾਰਡ ਨੰਬਰ 1 ਗੜ੍ਹਸ਼ੰਕਰ ਤੇ ਮੁਕੱਦਮਾ ਦਰਜ ਕੀਤਾ ਗਿਆ ਹੈ।

Share post:

Subscribe

spot_imgspot_img

Popular

More like this
Related