Wednesday, January 15, 2025

ਵਧ ਰਹੀ ਤਪਸ਼ ਕਾਰਨ ਆ ਰਹੀਆਂ ਮੌਸਮੀ ਤਬਦੀਲੀਆਂ ਨੂੰ ਘੱਟ ਕਰਨ ਲਈ ਹਰੇਕ ਇਨਸਾਨ ਨੂੰ ਇਕ ਰੁੱਖ ਜ਼ਰੁਰ ਲਗਾਉਣਾ ਚਾਹੀਦਾ:ਮੁੱਖ ਖੇਤੀਬਾੜੀ ਅਫਸਰ

Date:

ਫਰੀਦਕੋਟ -27 ਜੁਲਾਈ 2024 (        ) ਪੰਜਾਬ ਸਰਕਾਰ ਵੱਲੋ ਸ਼ੁਰੂ ਕੀਤੀ “ਹਰ ਮਨੁੱਖ ,ਲਗਾਏ ਇੱਕ  ਰੁੱਖ ਅਤੇ ਹਰੇਕ ਟਿਊਬਵੈੱਲ ਤੇ ਪੰਜ ਰੁੱਖ” ਵਿਸੇਸ਼ ਮੁਹਿੰਮ ਤਹਿਤ ਅਤੇ ਡਿਪਟੀ ਕਮਿਸ਼ਨਰ ਫਰੀਦਕੋਟ ਸ੍ਰੀ ਵਿਨੀਤ ਕੁਮਾਰ  ਦੇ ਦਿਸ਼ਾ ਨਿਰਦੇਸ਼ਾ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਫਰੀਦਕੋਟ ਵੱਲੋ  ਆਰ ਜੀ ਆਰ ਸੈਲ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਮੁਹਿੰਮ ਤਹਿਤ ਪਿੰਡਾਂ ਵਿਚ ਕਿਸਾਨਾਂ ਦੇ ਟਿਊਬਵੈਲਾਂ ਉੱਪਰ ਬੂਟੇ ਲਗਾਉਣ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ । 

ਇਸ ਮੁਹਿੰਮ ਦਾ ਜਾਇਜ਼ਾ ਲੈਣ ਲਈ ਮੁੱਖ ਖੇਤੀਬਾੜੀ ਅਫ਼ਸਰ ਡਾ. ਅਮਰੀਕ ਸਿੰਘ ਨੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ। ਪਿੰਡ ਢੁੱਡੀ ਵਿਖੇ ਕਿਸਾਨ  ਸਿੰਘ ਫਾਰਮ ਉੱਪਰ ਬੂਟੇ ਲਗਾਉਣ ਮੌਕੇ ਗੱਲਬਾਤ ਕਰਦਿਆਂ  ਡਾ. ਅਮਰੀਕ ਸਿੰਘ ਨੇ ਦੱਸਿਆ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ  “ਹਰੇਕ ਟਿਊਬਵੈੱਲ ਉੱਪਰ ਪੰਜ ਰੁੱਖ”  ਮੁਹਿੰਮ ਤਹਿਤ ਖੇਤੀਬਾੜੀ ਅਧਿਕਾਰੀ ਅਤੇ ਕਰਮਚਾਰੀ ਵੱਲੋਂ ਹਰੇਕ ਟਿਊਬਵੈੱਲ ਉੱਪਰ  ਘੱਟੋ ਘੱਟ ਪੰਜ ਰੁੱਖ ਲਗਾਉਣ ਲਗਾਏ ਜਾ ਰਹੇ ਹਨ ਤਾਂ ਜੋ ਵਾਤਾਵਰਣ ਵਿੱਚ ਆ ਰਹੀ ਤਬਦੀਲੀ ਕਾਰਨ ਵੱਧ ਰਹੀ ਗਰਮੀ ਅਤੇ ਡੂੰਘੇ ਜਾ ਰਹੇ ਜਮੀਨੀ ਪਾਣੀ ਤੇ ਕਾਬੂ ਪਾਉਣਾ ਹੈ ਅਤੇ  ਇਸ ਮੁਹਿੰਮ ਨੂੰ ਪਿੰਡਾਂ ਵਿੱਚ ਭਰਵਾਂ ਹੁੰਗਾਰਾਂ ਮਿਲ ਰਿਹਾ ਹੈ। 

ਉਨਾਂ ਦੱਸਿਆ ਕਿ ਇਹ ਛਾਂਦਾਰ ਬੂਟੇ ਪੰਜਾਬ ਸਰਕਾਰ ਦੇ ਯਤਨਾ ਸਦਕਾ ਵਣ ਵਿਭਾਗ ਵੱਲੋਂ ਮੁਫਤ ਮੁਹੱਈਆ ਕਰਵਾਏ ਜਾ ਰਹੇ ਹਨ। 

ਉਨ੍ਹਾਂ ਕਿਸਾਨਾਂ ਨੂੰ  ਅਪੀਲ ਕੀਤੀ ਕਿ ਇਸ ਮੁਹਿੰਮ ਨੂੰ ਕਾਮਯਾਬ ਕਰਨ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਅਤੇ ਇਹਨਾਂ ਦੀ ਦੇਖ-ਭਾਲ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਸਮੁੱਚੀ ਮਾਨਵਤਾ ਇਹਨਾਂ ਬੂਟਿਆਂ ਦਾ ਆਨੰਦ ਮਾਣ ਸਕੇ। 

ਉਨਾਂ ਕਿਹਾ ਕਿ ਜਿਸ ਵੀ ਕਿਸਾਨ ਨੂੰ ਟਿਉਬਵੈੱਲ ਉੱਪਰ ਲਗਾਉਣ ਲਈ ਬੂਟੇ ਚਾਹੀਦੇ ਹਨ ,ਆਪਣੇ ਹਲਕੇ ਦੇ  ਖੇਤੀਬਾੜੀ ਵਿਕਾਸ /ਵਿਸਥਾਰ ਅਫ਼ਸਰ ਨਾਲ ਸੰਪਰਕ ਕਰ ਸਕਦਾ ਹੈ ।

ਇਸ ਮੌਕੇ ਡਾ ਕੁਲਵੰਤ ਸਿੰਘ ਜ਼ਿਲਾ ਸਿਖਲਾਈ ਅਫ਼ਸਰ , ਡਾਕਟਰ ਦਵਿੰਦਰਪਾਲ ਸਿੰਘ  ਗਰੇਵਾਲ ਖੇਤੀਬਾੜੀ ਵਿਸਥਾਰ ਅਫ਼ਸਰ,ਰਣਬੀਰ ਸਿੰਘ ਖੇਤੀ ਉਪ ਨਿਰੀਖਕ ,ਮਾਸਟਰ ਮਨਦੀਪ ਸਿੰਘ,ਰਮਨਦੀਪ ਸਿੰਘ,ਪਰਦੀਪ ਕੁਮਾਰ ਆਰ ਜੀ ਆਰ ਸੈਲ ਅਤੇ ਹੋਰ ਹਾਜ਼ਰ ਸਨ।

Share post:

Subscribe

spot_imgspot_img

Popular

More like this
Related

ਪੰਜਾਬ ਵਿੱਚ ਪਹਿਲੀ ਵਾਰ ਸੀ-ਪਾਈਟ ਕੈਂਪਾਂ ਰਾਹੀਂ 265 ਲੜਕੀਆਂ ਨੂੰ ਫੌਜ ਤੇ ਪੁਲਿਸ ‘ਚ ਭਰਤੀ ਲਈ ਦਿੱਤੀ ਸਿਖਲਾਈ

ਚੰਡੀਗੜ੍ਹ, 15 ਜਨਵਰੀ: ਸੂਬੇ ਦੀਆਂ ਲੜਕੀਆਂ ਨੂੰ ਹੋਰ ਸਸ਼ਕਤ ਬਣਾਉਣ...

20,000 ਰੁਪਏ ਰਿਸ਼ਵਤ ਲੈਂਦਾ ਮਾਲ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਚੰਡੀਗੜ੍ਹ, 15 ਜਨਵਰੀ, 2025 – ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ...

ਜਲੰਧਰ ਦਿਹਾਤੀ ਪੁਲਿਸ ਨੇ ਅੰਤਰ-ਜ਼ਿਲ੍ਹਾ ਮੋਟਰਸਾਈਕਲ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫਾਸ਼ ਕੀਤਾ

ਜਲੰਧਰ, 15 ਜਨਵਰੀ, 2025: ਸੰਗਠਿਤ ਵਾਹਨ ਚੋਰੀ ਵਿਰੁੱਧ ਇੱਕ ਵੱਡੀ...