ਫਾਜ਼ਿਲਕਾ 30 ਦਸੰਬਰ 2024……
ਪੀ. ਐਮ. ਵਿਸ਼ਵਕਰਮਾ ਸਕੀਮ ਅਧੀਨ ਜਿਲ੍ਹਾ ਇੰਪਲੀਮੈਂਟੇਸ਼ਨ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਮਰਪ੍ਰੀਤ ਕੌਰ ਸੰਧੂ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਦੌਰਾਨ ਕਮੇਟੀ ਵਲੋਂ ਦੂਜੇ ਲੈਵਲ ਦੀ ਵੈਰੀਫੀਕੇਸ਼ਨ ਹੋਣ ਉਪਰੰਤ ਐਪਲੀਕੇਸ਼ਨਾਂ ਦੇ ਨਿਪਟਾਰੇ ਲਈ ਫੈਸਲਾ ਕੀਤਾ ਗਿਆ। ਇਸ ਉਪਰੰਤ ਜਿਲ੍ਹਾ ਪੱਧਰ ਤੇ ਕੋਈ ਵੀ ਐਪਲੀਕੇਸ਼ਨ ਪੈਡਿੰਗ ਨਹੀਂ ਪਈ ਹੈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਰਤ ਸਰਕਾਰ ਵਲੋਂ ਚਲਾਈ ਜਾ ਰਹੀ ਪੀ.ਐਮ. ਵਿਸ਼ਵਕਰਮਾ ਸਕੀਮ ਅਧੀਨ ਹੱਥੀਂ ਕੰਮ ਕਰਨ ਵਾਲੇ 18 ਵੱਖ-ਵੱਖ ਟਰੇਡਾਂ ਦੇ ਕਾਰੀਗਰਾਂ ਨੂੰ ਲਾਭ ਪਹੁੰਚਾਇਆ ਜਾ ਰਿਹਾ ਹੈ। ਪੀ.ਐਮ. ਵਿਸ਼ਵਕਰਮਾ ਸਕੀਮ ਅਧੀਨ ਬਿਨੈਕਾਰ ਵਲੋਂ ਆਨਲਾਈਨ ਪੋਰਟਲ ਉੱਪਰ ਅਪਲਾਈ ਕਰਨ ਉਪਰੰਤ ਐਪਲੀਕੇਸ਼ਨ ਦੀ ਤਿੰਨ ਸਟੈਪਾਂ ਵਿਚ ਵੈਰੀਫਿਕੇਸ਼ਨ ਕੀਤੀ ਜਾਣੀ ਹੈ। ਪਹਿਲੇ ਸਟੈਪ ਵਿਚ ਇਹ ਵੈਰੀਫਿਕੇਸ਼ਨ ਪੇਂਡੂ ਖੇਤਰ ਵਿਚ ਗਰਾਮ ਪੰਚਾਇਤ ਦੇ ਸਰਪੰਚਾਂ ਅਤੇ ਸ਼ਹਿਰੀ ਖੇਤਰ ਵਿਚ ਕਾਰਜਸਾਧਕ ਅਫਸਰਾਂ ਦੁਆਰਾ ਕੀਤੀ ਜਾਣੀ ਹੈ। ਇਸ ਉਪਰੰਤ ਦੂਜੇ ਸਟੈਪ ਦੀ ਵੈਰੀਫਿਕੇਸ਼ਨ ਡਿਸਟ੍ਰਿਕਟ ਇੰਪਲੀਮੈਂਟੇਸ਼ਨ ਕਮੇਟੀ ਦੁਆਰਾ ਕੀਤੇ ਜਾਣ ਉਪਰੰਤ ਕੇਸ ਨੂੰ ਤੀਜੇ ਸਟੈਪ ਦੀ ਵੈਰੀਫਿਕੇਸ਼ਨ ਲਈ ਸਟੇਟ ਕਮੇਟੀ ਨੂੰ ਫਾਰਵਰਡ ਕੀਤਾ ਜਾਂਦਾ ਹੈ। ਤੀਜੇ ਸਟੈਪ ਤੇ ਸਟੇਟ ਲੈਵਲ ਕਮੇਟੀ ਦੁਆਰਾ ਐਪਲੀਕੇਸ਼ਨ ਨੂੰ ਅਪਰੂਵ ਕੀਤੇ ਜਾਣ ਉਪਰੰਤ ਬਿਨੈਕਾਰ ਨੂੰ 5 ਦਿਨ ਦੀ ਬੇਸਿਕ ਟ੍ਰੇਨਿੰਗ ਦਿੱਤੀ ਜਾਂਦੀ ਹੈ ਅਤੇ ਟ੍ਰੇਨਿੰਗ ਦੌਰਾਨ 500 ਰੁ. ਪ੍ਰਤੀ ਦਿਨ ਮਾਣ ਭੱਤਾ, 15 ਹਜ਼ਾਰ ਰੁਪਏ ਦਾ ਟੂਲਕਿੱਟ ਇੰਨਸੈਂਟਿਵ ਦਿੱਤਾ ਜਾਂਦਾ ਹੈ ਅਤੇ ਬਿਨੈਕਾਰ 1 ਲੱਖ ਰੁਪਏ ਤੱਕ ਦਾ ਕਰਜ਼ਾ 5 ਪ੍ਰਤੀਸ਼ਤ ਵਿਆਜ ਦਰ ਨਾਲ ਪ੍ਰਾਪਤ ਕਰ ਸਕਦਾ ਹੈ।
ਇਸ ਮੌਕੇ ਜਨਰਲ ਮੈਨੇਜਰ-ਕਮ-ਮੈਬਰ ਸੈਕਟਰੀ ਜਸਵਿੰਦਰਪਾਲ ਸਿੰਘ ਚਾਵਲਾ, ਨੋਡਲ ਅਫਸਰ ਨਿਰਵੈਰ ਸਿੰਘ, ਅਸ਼ਵਨੀ ਫੁਟੇਲਾ ਮੈਂਬਰ ਅਤੇ ਲੀਡ ਡਿਸਟ੍ਰਿਕਟ ਮੈਨੇਜਰ ਵਿਸ਼ਵਜੀਤ ਮੈਤਰਾ ਮੌਜੂਦ ਰਹੇ।
ਡਿਪਟੀ ਕਮਿਸ਼ਨਰ ਦੀ ਪ੍ਰਧਾਨਗੀ ਹੇਠ ਹੋਈ ਪੀ. ਐਮ. ਵਿਸ਼ਵਕਰਮਾ ਸਕੀਮ ਡਿਸਟ੍ਰਿਕਟ ਇੰਪਲੀਮੈਂਟੇਸ਼ਨ ਕਮੇਟੀ ਦੀ ਮੀਟਿੰਗ
Date: