ਸਿਹਤ ਮੰਤਰੀ ਬਲਬੀਰ ਸਿੰਘ ਵੱਲੋਂ  ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਅਚਨਚੇਤ ਦੌਰਾ 

Unexpected visit to government hospital

Unexpected visit to government hospital

ਰੋਪੜ ਦੇ ਸਰਕਾਰੀ ਹਸਪਤਾਲ ਦੇ ਵਿੱਚ ਅੱਜ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਵੱਲੋਂ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਉਹਨਾਂ ਵੱਲੋਂ ਬਲੱਡ ਬੈਂਕ ਐਮਰਜੰਸੀ ਵਾਰਡ ਅਤੇ ਵੱਖ-ਵੱਖ ਵਾਰਡਾਂ ਵਿੱਚ ਜਾ ਕੇ ਸਿਹਤ ਵਿਭਾਗ ਦੇ ਨਾਲ ਸੰਬੰਧਿਤ ਮਿਲ ਰਹੀਆਂ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਅਜਿਹੇ ਚੈਕਿੰਗ ਅਭਿਆਨ ਲਗਾਤਾਰ ਉਹਨਾਂ ਵੱਲੋਂ ਪੰਜਾਬ ਵਿੱਚ ਕੀਤੇ ਜਾ ਰਹੇ ਹਨ ਅਤੇ ਇਹ ਚੈਕਿੰਗ ਅਭਿਆਨ ਜਾਰੀ ਰਹਿਣਗੇ ਤਾਂ ਜੋ ਲੋਕਾਂ ਨੂੰ ਚੰਗੀ ਸਿਹਤ ਸਹੂਲਤ ਦਿੱਤੀ ਜਾ ਸਕੇ।

ਜ਼ਿਕਰਯੋਗ ਹੈ ਕਿ ਸਿਹਤ ਮੰਤਰੀ ਵੱਲੋਂ ਕਰੀਬ ਦੋ ਮਹੀਨੇ ਦੌਰਾਨ ਹੀ ਇਹ ਦੂਸਰਾ ਅਚਨਚੇਤ ਦੌਰਾ ਹੈ ਜੋ ਉਹਨਾਂ ਵੱਲੋਂ ਰੋਪੜ ਦੇ ਸਰਕਾਰੀ ਹਸਪਤਾਲ ਦੇ ਵਿੱਚ ਕੀਤਾ ਗਿਆ ਹੈ। ਉਹਨਾਂ ਨੇ ਕਿਹਾ ਕਿ ਪਿਛਲੀ ਵਾਰੀ ਜੋ ਕਮੀਆਂ ਉਹਨਾਂ ਨੂੰ ਨਜ਼ਰ ਆ ਰਹੀਆਂ ਸਨ। ਉਹਨਾਂ ਨੂੰ ਦਰੁਸਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਸਿਹਤ ਸਹੂਲਤਾਂ ਵਿੱਚ ਹੋਰ ਵੀ ਸੁਧਾਰ ਲਿਆ ਜਾਵੇਗਾ।Unexpected visit to government hospital

ਇਸ ਮੌਕੇ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਲੱਡ ਬੈਂਕ ਨੂੰ ਇੱਕ ਮਸ਼ੀਨ ਖਰੀਦ ਕੇ ਦਿੱਤੀ ਗਈ ਹੈ। ਜੋ ਕਿ 25 ਲੱਖ ਰੁਪਏ ਦੀ ਹੈ ਜੇਕਰ ਮਸ਼ੀਨ ਜੋ ਸਰਕਾਰੀ ਹਸਪਤਾਲ ਨੂੰ ਮੁਹਈਆ ਕਰਵਾਈ ਗਈ ਹੈ, ਉਸ ਦੇ ਕੰਮਕਾਰ ਦੀ ਗੱਲ ਕੀਤੀ ਜਾਵੇ ਤਾਂ ਜਦੋਂ ਬਰਸਾਤ ਦਾ ਮੌਸਮ ਹੁੰਦਾ ਹੈ ਤਾਂ ਡੇਂਗੂ ਦੇ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵੱਧ ਜਾਂਦੀ ਹੈ ਅਤੇ ਜ਼ਿਆਦਾਤਰ ਮਨੀਜਾ ਨੂੰ ਖੂਨ ਵਿੱਚ ਪਾਏ ਜਾਣੇ ਵਾਲੇ ਕੰਪੋਨੈਂਟਸ ਦੀ ਜਰੂਰਤ ਪੈਂਦੀ ਹੈ। ਜੋ ਇੱਕ ਸਪੈਸ਼ਲ ਮਸ਼ੀਨ ਦੁਆਰਾ ਹੀ ਵੱਖ ਕੀਤੇ ਜਾ ਸਕਦੇ ਹਨ।

also read :- ਕਿਸਾਨਾਂ ਨਾਲ ਜੁੜੀ ਵੱਡੀ ਖ਼ਬਰ ,HC ਨੇ ਹਰਿਆਣਾ ਸਰਕਾਰ ਨੂੰ ਦਿੱਤੇ ਸ਼ੰਭੂ ਬਾਰਡਰ ਖੋਲ੍ਹਣ ਦੇ ਆਦੇਸ਼

ਸਰਲ ਭਾਸ਼ਾ ਵਿੱਚ ਗੱਲ ਕੀਤੀ ਜਾਵੇ ਤਾਂ ਸਿੰਗਲ ਡੋਨਰ ਪਲਾਜ਼ਮਾ ਕਹਿੰਦੇ ਉਹ ਪਲੇਟਲੈਟਸ ਆਮ ਆਮ ਤੌਰ ‘ਤੇ ਵਰਤਿਆ ਜਾਣ ਵਾਲਾ ਸ਼ਬਦ ਹੈ। ਜੋ ਖੂਨ ਵਿੱਚੋਂ ਇਸ ਮਸ਼ੀਨ ਵੱਲੋਂ ਵੱਖ ਕੀਤਾ ਜਾਵੇਗਾ ਅਤੇ ਜਿੰਨੀ ਜਰੂਰਤ ਹੋਵੇਗੀ ਉਨੀ ਹੀ ਮਰੀਜ਼ਾਂ ਨੂੰ ਮੁਹਈਆ ਕਰਵਾਈ ਜਾਵੇਗੀ।Unexpected visit to government hospital

[wpadcenter_ad id='4448' align='none']