Unifrom Civil Code ਆਮ ਆਦਮੀ ਪਾਰਟੀ ਵਲੋਂ ਯੂਨੀਫ਼ਾਰਮ ਸਿਵਲ ਕੋਡ (UCC) ਮਾਮਲੇ ’ਚ ਕੇਂਦਰ ਦਾ ਸਮਰਥਨ ਕੀਤੇ ਜਾਣ ਤੋਂ ਬਾਅਦ ਪੰਜਾਬ ’ਚ ਵਿਰੋਧ ਸ਼ੁਰੂ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ AAP ਪਾਰਟੀ ਦੀਆਂ ਨੀਤੀਆਂ ਭਾਜਪਾ ਤੋਂ ਅਲੱਗ ਨਹੀਂ ਹਨ। ਸੋ, ਹੁਣ UCC ਦਾ ਸਮਰਥਨ ਕਰਨ ਨਾਲ ਆਮ ਆਦਮੀ ਪਾਰਟੀ ਦਾ ਅਸਲ ਚਿਹਰ ਸਾਹਮਣੇ ਆ ਚੁੱਕਾ ਹੈ।
AAP ਨੇ ਕੀਤਾ UCC ਦਾ ਸਮਰਥਨ
Unifrom Civil Code: ਆਮ ਆਦਮੀ ਪਾਰਟੀ ਵਲੋਂ ਯੂਨੀਫ਼ਾਰਮ ਸਿਵਲ ਕੋਡ (UCC) ਮਾਮਲੇ ’ਚ ਕੇਂਦਰ ਦਾ ਸਮਰਥਨ ਕੀਤੇ ਜਾਣ ਤੋਂ ਬਾਅਦ ਪੰਜਾਬ ’ਚ ਵਿਰੋਧ ਸ਼ੁਰੂ ਹੋ ਗਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ AAP ਪਾਰਟੀ ਦੀਆਂ ਨੀਤੀਆਂ ਭਾਜਪਾ ਤੋਂ ਅਲੱਗ ਨਹੀਂ ਹਨ। ਸੋ, ਹੁਣ UCC ਦਾ ਸਮਰਥਨ ਕਰਨ ਨਾਲ ਆਮ ਆਦਮੀ ਪਾਰਟੀ ਦਾ ਅਸਲ ਚਿਹਰ ਸਾਹਮਣੇ ਆ ਚੁੱਕਾ ਹੈ। Unifrom Civil Code
AAP ਨੇ ਕੀਤਾ UCC ਦਾ ਸਮਰਥਨ
ਸੰਦੀਪ ਪਾਠਕ ਨੇ ਕਿਹਾ ਕੁਝ ਮੁੱਦੇ ਅਜਿਹੇ ਹਨ ਜਿਨ੍ਹਾਂ ਨੂੰ ਆਉਣ ਵਾਲੇ ਸਮੇਂ ’ਚ ਵਾਪਸ (Reverse) ਨਹੀਂ ਕੀਤਾ ਜਾ ਸਕਦਾ। ਕੁਝ ਮੁੱਦੇ ਦੇਸ਼ ਲਈ ਬਹੁਤ ਜ਼ਰੂਰੀ ਹੁੰਦੇ ਹਨ, ਅਜਿਹੇ ’ਚ ਸਾਰਿਆਂ ਨਾਲ ਗੱਲਬਾਤ ਕਰ ਸਹਿਮਤੀ ਬਣਾਈ ਜਾਣੀ ਚਾਹੀਦੀ ਹੈ।
ਅਕਾਲੀ ਦਲ ਵਲੋਂ UCC ਦਾ ਵਿਰੋਧ
ਉੱਧਰ ਅਕਾਲੀ ਦਲ ਨੇ ਸੰਦੀਪ ਪਾਠਕ ਦੇ ਬਿਆਨ ਦਾ ਵਿਰੋਧ ਕਰਦਿਆਂ ਕਿਹਾ ਕਿ ਜਦੋਂ ਸੰਵਿਧਾਨ ਬਣਾਇਆ ਗਿਆ ਸੀ, ਉਸ ਸਮੇਂ ਹੀ ਇਸਨੂੰ ਡਾਇਰੈਕਟਵਿ ਪ੍ਰਿੰਸੀਪਲ ਅਤੇ ਸਟੇਟ ਪਾਲਿਸੀ ’ਤੇ ਰੱਖਿਆ ਗਿਆ ਸੀ। ਇਸ ਨੂੰ ਫੰਡਾਮੈਂਟਲ ਰਾਈਟ (Fundamental Right) ਨਹੀਂ ਬਣਾਇਆ ਗਿਆ ਸੀ।
ਡਾ. ਚੀਮਾ ਨੇ ਕਿਹਾ ਕਿ ਸੰਵਿਧਾਨ ’ਚ (Indian constitution) ਧਰਮ ਦੀ ਅਜ਼ਾਦੀ ਨੂੰ ਸਭ ਤੋਂ ਉੱਪਰ ਰੱਖਿਆ ਗਿਆ ਹੈ। ਕਿਉਂਕਿ ਜਿੰਨੇ ਵੀ ਪਰਸਨਲ ਰਿਲੀਜ਼ਨ ਦੇ ਕਾਨੂੰਨ ਹਨ, ਉਨ੍ਹਾਂ ਦਾ ਰਾਹ ਧਰਮ ਗ੍ਰੰਥਾਂ ’ਚ ਦਿੱਤਾ ਗਿਆ ਹੈ। ਇਸ ਲਈ ਸਾਰਿਆਂ ਨੂੰ ਨਾਲ ਲੈਕੇ ਚੱਲਣ ਦੇ ਲਈ ਪਰਸਨਲ ਲਾਅ (Personal Law) ਅਲੱਗ ਕੀਤੇ ਗਏ ਸਨ ਅਤੇ ਕ੍ਰਿਮੀਨਲ ਲਾਅ (Criminal Law) ਪੂਰੇ ਦੇਸ਼ ’ਚ ਇੱਕ ਹੀ ਹੈ। ਇਸ ਲਈ ਮਹਤੱਵਪੂਰਨ ਹੈ ਕਿ 21ਵਾਂ ਲਾਅ ਕੰਸਲਟੇਸ਼ਨ ਰਿਪੋਰਟ ਨੂੰ ਪੜ੍ਹਿਆ ਜਾਵੇ। ਉਸ ’ਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਲਾਅ ਨਾ ਸੰਭਵ ਹੈ ਤਾਂ ਨਾ ਹੀ ਜ਼ਰੂਰੀ।
ਡਾ. ਚੀਮਾ ਨੇ ਕਿਹਾ ਕਿ ਲਾਅ ਕਮਿਸ਼ਨ ਰਿਪੋਰਟ ਦੇ ਮੁਤਾਬਿਕ UCC ਫਿਜ਼ੀਬਲ ਨਹੀਂ ਹੈ ਅਤੇ ਇਸ ਦੇ ਲਾਗੂ ਹੋਣ ਨਾਲ ਬੇਵਿਸ਼ਵਾਸ਼ੀ ਪੈਦਾ ਹੋਵੇਗੀ। ਦੇਸ਼ ’ਚ ਅਸਥਿਰਤਾ, ਤਨਾਅ ਅਤੇ ਅਮਨ-ਕਾਨੂੰਨ ਦੀ ਸਥਿਤੀ ਪੈਦਾ ਹੋਵੇਗੀ, ਫਰ ਇਸ ਕਾਨੂੰਨ ਨੂੰ ਕਿਉਂ ਲਾਗੂ ਕਰਨਾ ਚਾਹੁੰਦੇ ਹੋ। Unifrom Civil Code