Unused green cards usa ਅਮਰੀਕੀ ਰਾਸ਼ਟਰਪਤੀ ਦੇ ਸਲਾਹਕਾਰ ਕਮਿਸ਼ਨ ਨੇ 1992 ਤੋਂ ਪਰਿਵਾਰ ਤੇ ਰੋਜ਼ਗਾਰ ਵਰਗ ਦੇ 2,30,000 ਤੋਂ ਵੱਧ ਅਣਵਰਤੇ ਗ੍ਰੀਨ ਕਾਰਡਾਂ ਨੂੰ ਮੁੜ ਹਾਸਲ ਕਰਨ ਦੀ ਸਿਫਾਰਿਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ। ਅਮਰੀਕਾ ’ਚ ਗ੍ਰੀਨ ਕਾਰਡ ਨੂੰ ਸਥਾਈ ਨਿਵਾਸ ਕਾਰਡ ਦੇ ਤੌਰ ’ਤੇ ਜਾਣਿਆ ਜਾਂਦਾ ਹੈ। ਇਹ ਅਮਰੀਕਾ ’ਚ ਗੈਰ-ਪਰਵਾਸੀਆਂ ਨੂੰ ਸਬੂਤ ਦੇ ਤੌਰ ’ਤੇ ਜਾਰੀ ਕੀਤਾ ਜਾਂਦਾ ਹੈ, ਜੋ ਧਾਰਕ ਨੂੰ ਅਮਰੀਕਾ ’ਚ ਸਥਾਈ ਤੌਰ ’ਤੇ ਰਹਿਣ ਦਾ ਖਾਸ ਅਧਿਕਾਰ ਦਿੰਦਾ ਹੈ। Unused green cards usa
ਏਸ਼ੀਅਨ ਅਮਰੀਕੀ, ਮੂਲ ਹਵਾਈਅਨ ਤੇ ਪ੍ਰਸ਼ਾਂਤ ਟਾਪੂ ਦੇ ਵਾਸੀਆਂ ’ਤੇ ਅਮਰੀਕੀ ਰਾਸ਼ਟਰਪਤੀ ਬਾਇਡਨ ਦੀ ਸਲਾਹਕਾਰ ਕਮਿਸ਼ਨ ਦੇ ਮੈਂਬਰ ਤੇ ਭਾਰਤਵੰਸ਼ੀ ਵਪਾਰੀ ਭੁਟੋਰੀਆ ਨੇ ਵੀਰਵਾਰ ਨੂੰ ਕਮਿਸ਼ਨ ਨੂੰ ਸਿਫਾਰਿਸ਼ਾਂ ’ਚ ਕਿਹਾ ਕਿ ਇਸ ਵਿਚ 1992 ਤੋਂ 2022 ਤੱਕ 230000 ਤੋਂ ਵੱਧ ਅਣਵਰਤੇ ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡਾਂ ਨੂੰ ਮੁੜ ਹਾਸਲ ਕਰਨਾ ਸ਼ਾਮਲ ਹੈ। ਅਣਵਰਤੇ ਗ੍ਰੀਨ ਕਾਰਡਾਂ ਨੂੰ ਮੁੜ ਹਾਸਲ ਕਰਨਾ ਤੇ ਭਵਿੱਖ ’ਚ ਗ੍ਰੀਨ ਕਾਰਡ ਦੀ ਬਰਬਾਦੀ ਨੂੰ ਰੋਕਣ ਦੇ ਮੰਤਵ ਨਾਲ ਗ੍ਰੀਨ ਕਾਰਡ ਅਰਜ਼ੀ ਪ੍ਰਕਿਰਿਆ ’ਚ ਨੌਕਰਸ਼ਾਹੀ ਦੀ ਦੇਰੀ ਨੂੰ ਪਛਾਣਨਾ ਤੇ ਉਡੀਕ ਕਰ ਰਹੇ ਵਿਅਕਤੀਆਂ ਨੂੰ ਰਾਹਤ ਦੇਣਾ ਹੈ। ਡਿਪਾਰਟਮੈਂਟ ਆਫ ਹੋਮਲੈਂਡ ਸਕਿਓਰਿਟੀ (ਡੀਐੱਚਐੱਸ) ਨੂੰ ਕਾਂਗਰਸ ਨੇ ਸਾਲਾਨਾ ਇਕ ਵੱਡੀ ਗਿਣਤੀ ’ਚ ਪਰਿਵਾਰ ਤੇ ਰੋਜ਼ਗਾਰ ਆਧਾਰਿਤ ਗੈਰ-ਪਰਵਾਸੀ ਵੀਜ਼ਾ ਜਾਰੀ ਕਰਨ ਲਈ ਅਧਿਕਾਰਤ ਕੀਤਾ ਗਿਆ ਹੈ। ਹਾਲਾਂਕਿ ਨੌਕਰਸ਼ਾਹੀ ਦੀ ਦੇਰੀ ਨਾਲ ਉਪਲਬਧ ਗ੍ਰੀਨ ਕਾਰਡਾਂ ਦੀ ਵਰਤੋਂ ਘੱਟ ਹੋਈ ਤੇ ਅਣਵਰਤੇ ਗ੍ਰੀਨ ਕਾਰਡ ਕਈ ਸਾਲਾਂ ਤੱਕ ਜਮ੍ਹਾਂ ਹੁੰਦੇ ਗਏ। Unused green cards usa