ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਵਲੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਮੋਟਰ ਵਾਲੀਆਂ 30 ਅੰਬਰੇਲਾ ਸਿਲਾਈ ਮਸ਼ੀਨਾਂ ਸੌਂਪੀਆਂ

ਲੁਧਿਆਣਾ, 29 ਜਨਵਰੀ (000) – ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ ਵੱਖ-ਵੱਖ ਪੇਂਡੂ ਖੇਤਰਾਂ ਦੀਆਂ ਲੜਕੀਆਂ ਅਤੇ ਔਰਤਾਂ ਵਿੱਚ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹਾ ਪ੍ਰਸਾਸ਼ਨ ਨੂੰ ਮੋਟਰ ਵਾਲੀਆਂ 30 ਅੰਬਰੇਲਾ ਸਿਲਾਈ ਮਸ਼ੀਨਾਂ ਸੌਂਪੀਆਂ ਗਈਆਂ।

ਵਰਧਮਾਨ ਸਪੈਸ਼ਲ ਸਟੀਲਜ਼ ਲਿਮਟਿਡ (ਵੀ.ਐਸ.ਐਸ.ਐਲ.) ਦੀ ਪ੍ਰਬੰਧਕ ਟੀਮ ਵਲੋਂ ਵਰਧਮਾਨ ਦੇ ਸੀਨੀਅਰ ਮੈਨੇਜਰ ਸੀ.ਐਸ.ਆਰ/ਪ੍ਰਬੰਧਕ ਸ਼੍ਰੀ ਅਮਿਤ ਧਵਨ ਦੁਆਰਾ 30 ਮਸ਼ੀਨਾਂ ਸੌਂਪੀਆਂ ਗਈਆਂ। ਮਸ਼ੀਨਾਂ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ. ਅਨਮੋਲ ਸਿੰਘ ਧਾਲੀਵਾਲ ਨੂੰ ਸ੍ਰੀ ਅਮਿਤ ਧਵਨ ਨੇ ਸੌਂਪੀਆਂ।

ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਸ. ਅਨਮੋਲ ਸਿੰਘ ਧਾਲੀਵਾਲ ਵੱਲੋਂ ਸ੍ਰੀ ਸਚਿੱਤ ਜੈਨ ਵੀ.ਐਸ.ਐਸ.ਐਲ. ਦੇ ਵਾਈਸ ਚੇਅਰਮੈਨ ਅਤੇ ਸੌਮਿਆ ਜੈਨ ਈ.ਡੀ. ਵੀ.ਐਸ.ਐਸ.ਐਲ.,  ਸ਼੍ਰੀ ਆਰ ਕੇ ਰੇਵਾੜੀ ਦੇ ਕਾਰਜਕਾਰੀ ਨਿਰਦੇਸ਼ਕ ਦਾ ਹੁਨਰ ਵਿਕਾਸ ਪ੍ਰਮੋਸ਼ਨ ਲਈ ਸਹਿਯੋਗ ਕਰਨ ‘ਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ।

ਵੀ.ਐਸ.ਐਸ.ਐਲ. ਆਪਣੀ ਸੀ.ਐਸ.ਆਰ. ਪਹਿਲਕਦਮੀ ਤਹਿਤ 2017 ਤੋਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਸਿੰਗਰ ਸਿਲਾਈ ਮਸ਼ੀਨਾਂ ਦੇ ਰਿਹਾ ਹੈ ਅਤੇ ਇੱਥੋਂ ਤੱਕ ਕਿ 2019 ਤੋਂ ਮਿੰਨੀ ਸਕੱਤਰੇਤ ਲੁਧਿਆਣਾ ਵਿਖੇ ਆਪਣੇ ਹੁਨਰ ਵਿਕਾਸ ਕੇਂਦਰ ਨੂੰ ਚਲਾਉਣ ਲਈ ਵੀ ਸਹਿਯੋਗ ਦੇ ਰਿਹਾ ਹੈ।

[wpadcenter_ad id='4448' align='none']