ਕੌਣ ਹੈ ਸੁਖਬੀਰ ਸਿੰਘ ਬਾਦਲ ਦਾ ਜਵਾਈ Tejbeer Singh Toor ?

ਸੁਖਬੀਰ ਸਿੰਘ ਬਾਦਲ ਦੀ ਧੀ ਦਾ ਵਿਆਹ ਹੋ ਚੁੱਕਿਆ ਹੈ , ਵਿਆਹ ਤੋਂ ਬਾਅਦ ਇਕ ਪਾਰਟੀ ਦਿੱਲੀ ਦੇ ਵਿੱਚ ਰੱਖੀ ਜਾਂਦੀ ਹੈ ਪਾਰਟੀ ਦੇ ਵਿੱਚ ਕੇਂਦਰੀ ਮੰਤਰੀ ਨੇ ਜਿਹੜੇ ਉਹ ਵੀ ਸ਼ਾਮਲ ਹੁੰਦੇ ਨੇ , ਬਹੁਤ ਸੋਹਣੀਆਂ ਤਸਵੀਰਾਂ ਨੇ ਜਿਹੜੀਆਂ ਉਹ ਸਾਂਝੀਆਂ ਕੀਤੀਆਂ ਜਾਂਦੀਆਂ ਨੇ

ਜਦੋ ਨਵੀਂ ਵਿਆਹੀ ਜੋੜੀ ਨੂੰ ਲੋਕ ਵੇਖਦੇ ਨੇ ਤਾਂ ਇਸ ਜੋੜੀ ਦੇ ਵਿੱਚ ਹਰਕੀਰਤ ਕੌਰ ਬਾਦਲ ਨੂੰ ਤਾਂ ਸਾਰੇ ਜਾਣਦੇ ਨੇ ਪਰ ਹਰਕੀਰਤ ਕੌਰ ਬਾਦਲ ਦੇ ਪਤੀ ਨੂੰ ਲੋਕ ਜਾਣਨਾ ਚਾਹੁੰਦੇ ਨੇ ਕਿ ਆਖਿਰਕਾਰ ਸੁਖਬੀਰ ਬਾਦਲ ਨੇ ਇਸ ਜਵਾਈ ਨੂੰ ਲੱਭਿਆ ਕਿਵੇਂ ,

ਤਾਂ ਤੇਜਬੀਰ ਸਿੰਘ ਤੂਰ ਜਿਹਨਾਂ ਦੀ ਪੂਰੀ ਫੈਮਿਲੀ ਹੈ ਜਿਹੜੀ ਉਹ ਕੇਨੈਡਾ ਦੇ ਵਿੱਚ ਰਹਿੰਦੀ ਹੈ ਜੇਕਰ ਇਹਨਾਂ ਦੇ ਪਿਛੋਕੜ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਕਪੂਰਥਲਾ ਦੇ ਪਿੰਡ ਪੱਤੜਕਲਾ ਦੇ ਵਿੱਚ ਇਹਨਾਂ ਦਾ ਪਿਛੋਕੜ ਸੀ ,ਤਕਰੀਬਨ 35 ਸਾਲ ਪਹਿਲਾਂ ਸਾਰਾ ਪਰਿਵਾਰ ਹੈ ਜਿਹੜਾ ਉਹ ਆਬੋ ਧਾਬੀ ਦੇ ਵਿੱਚ ਜਾਦਾ ਹੈ

ਸੁਖਬੀਰ ਸਿੰਘ ਬਾਦਲ ਦੇ ਜਵਾਈ ਤੇਜਬੀਰ ਸਿੰਘ ਤੂਰ ਦਾ ਜਿਆਦਾ ਕੰਮ ਹੈ ਜਿਹੜਾ Construction ਦਾ ਹੈ ,ਇਕ ਰੈਨਟਲ ਪ੍ਰਾਪਟੀ ਵੀ ਹੈ , ਨਾਲ ਹੀ ਇਕ ਟਰਾਂਸਪੋਰਟ ਦਾ ਵੀ ਵੱਡਾ ਬਿਜ਼ਨਸ ਉਹ ਕਰਦੇ ਨੇ ਤਾਂ ਕਾਫੀ ਵੱਡੇ ਬਿਜ਼ਨਸਮੈਨ ਨੇ ਤੇਜਬੀਰ ਸਿੰਘ ਤੂਰ

ਇਹ ਵੀ ਦੱਸਿਆ ਜਾ ਰਿਹਾ ਹੈ ਜਿਹੜੇ ਤੇਜਬੀਰ ਸਿੰਘ ਤੂਰ ਦੇ ਪਿਤਾ ਨੇ ਉਹ 7 ਭਰਾ ਨੇ ਆਬੋ ਧਾਬੀ ਦੇ ਵਿੱਚ ਜਾ ਕੇ ਉਹਨਾਂ ਦੇ ਵੱਲੋ ਇਕ ਚੰਗਾ ਬਿਜ਼ਨਸ ਹੈ ਜਿਹੜਾ ਉਹ 35 ਸਾਲ ਪਹਿਲਾਂ ਕੀਤਾ ਗਿਆ ਸੀ ਉਸ ਤੋਂ ਬਾਅਦ ਸਾਰਾ ਪਰਿਵਾਰ ਹੈ ਜਿਹੜਾ ਉਹ ਕੇਨੈਡਾ ਦਾ ਵਿੱਚ ਸ਼ਿਫਟ ਹੁੰਦਾ ਹੈ , ਕੇਨੈਡਾ ਦੇ ਟਰਾਂਟੋ ਦੇ ਵਿੱਚ ਯੁਨੀਵਰਸਿਟੀ ਹੈ ਉਸ ਯੂਨੀਵਰਸਿਟੀ ਤੋਂ ਸਟੱਡੀ ਕੀਤੀ ਹੈ ਤੇਜਬੀਰ ਸਿੰਘ ਤੂਰ

ਜਦੋ ਹਰਕੀਰਤ ਕੌਰ ਬਾਦਲ ਦੇ ਲਈ ਸੁਖਬੀਰ ਬਾਦਲ ਰਿਸ਼ਤਾ ਲੱਭ ਰਹੈ ਸੀ ਤਾਂ ਉਸ ਸਮੇਂ ਦੱਸ ਪਾਈ ਜਾਂਦੀ ਹੈ ਤੇਜਬੀਰ ਸਿੰਘ ਤੂਰ ਬਾਰੇ ਫਿਰ ਤੇਜਬੀਰ ਸਿੰਘ ਤੂਰ ਬਾਰੇ ਪਤਾ ਕੀਤਾ ਜਾਂਦਾ ਹੈ ਬਾਦਲ ਪਰਿਵਾਰ ਦੇ ਵਲੋਂ, ਜਦੋ ਆਪਸ ਦੇ ਵਿੱਚ ਦੋਨੋ ਪਰਿਵਾਰ ਮਿਲਦੇ ਨੇ ਤਾਂ ਗੱਲ ਪੱਕੀ ਹੋ ਜਾਂਦੀ ਹੈ ਤੇ ਕੁੜੀ ਦਾ ਵਿਆਹ ਹੈ ਜਿਹੜਾ ਉਹ ਸੁਖਬੀਰ ਬਾਦਲ ਦੇ ਵੱਲੋ ਕਰ ਦਿੱਤਾ ਜਾਂਦਾ ਹੈ