What is diabetes?
ਸ਼ੂਗਰ ਰੋਗ ਵਿੱਚ ਜੇ ਵਿਅਕਤੀ ਸ਼ੁਰੂ ਤੋਂ ਹੀ ਢੰਗ ਸਿਰ ਖਾਣ ਪੀਣ ਤੇ ਰਹਿਣ ਸਹਿਣ ਦਾ ਧਿਆਨ ਰੱਖੇ ਤਾਂ ਇਹ ਰੋਗ ਕਦੇ ਵੀ ਵਿਗੜਦਾ ਨਹੀਂ ਤੇ ਇਸ ਚ ਦਵਾਈਆਂ ਵੀ ਖਾਣ ਦੀ ਲੋੜ ਨਹੀਂ ਪੈਂਦੀ।
ਪ੍ਰੰਤੂ ਜੇ ਵਿਅਕਤੀ ਖਾਣ ਪੀਣ ਤੇ ਰਹਿਣ ਸਹਿਣ ਚ ਅਣਗਹਿਲੀ ਕਰਦਾ ਹੈ ਤਾਂ ਇਹ ਰੋਗ ਬਹੁਤ ਜਲਦੀ ਵਿਗੜਦਾ ਹੈ। ਸ਼ੂਗਰ ਰੋਗ ਦਾ ਕਿਸੇ ਵੀ ਅੰਗ ਜਾਂ ਪ੍ਰਣਾਲੀ ਤੇ ਉਦੋਂ ਬਹੁਤ ਬੁਰਾ ਅਸਰ ਪੈਂਦਾ ਹੈ ਜਦੋਂ ਸ਼ੂਗਰ ਰੋਗੀ ਪ੍ਰਹੇਜ਼ ਨਹੀਂ ਰਖਦਾ।
ਲਾਪਰਵਾਹ ਸ਼ੂਗਰ ਰੋਗੀ ਦੇ ਗੁਰਦੇ ਖ਼ਰਾਬ ਹੋਣ, ਹਾਰਟ ਅਟੈਕ ਹੋਣ, ਅੰਨ੍ਹੇ ਜਾਂ ਬੋਲੇ ਹੋ ਜਾਣ ਅਤੇ ਜਲਦੀ ਬੁਢਾਪਾ ਆਉਣ ਅਤੇ ਹਰ ਤਰ੍ਹਾਂ ਦੀ ਕਮਜ਼ੋਰੀ ਵਧਣ ਦੇ ਚਾਂਸ ਵੀ ਬਹੁਤ ਜ਼ਿਆਦਾ ਹੁੰਦੇ ਹਨ।
ਜ਼ਿਆਦਾ ਹੀ ਬੇ ਪ੍ਰਹੇਜ਼੍ਹੀ ਕਰਨ ਵਾਲੇ ਸ਼ੂਗਰ ਰੋਗੀ ਦੇ ਪੈਰਾਂ ਦੀ ਡਾਇਬੈਟਿਕ ਨਿਊਰੋਪੈਥੀ ਦਾ ਵੀ ਬਹੁਤ ਖ਼ਤਰਾ ਹੁੰਦਾ ਹੈ। ਇਸ ਨੁਕਸ ਵਿੱਚ ਪੈਰਾਂ ਨੂੰ ਕੱਟਣਾ ਵੀ ਪੈ ਸਕਦਾ ਹੁੰਦਾ ਹੈ।
ਲਗਾਤਾਰ ਬੇਪ੍ਰਹੇਜ਼ੀ, ਵਿਹਲੇ ਰਹਿਣ, ਖਾ ਪੀ ਕੇ ਲੇਟੇ ਜਾਂ ਬੈਠੇ ਰਹਿਣ ਕਾਰਨ ਸ਼ੂਗਰ ਹਰ ਵਕਤ ਵਧੀ ਰਹਿਣ ਲਗਦੀ ਹੈ। ਲਗਾਤਾਰ ਵਧੀ ਸ਼ੂਗਰ ਕਾਰਨ ਨਰਵਜ਼ ਅਤੇ ਬਲੱਡ ਵੈੱਸਲਜ਼ ਖ਼ਰਾਬ ਹੋ ਜਾਂਦੀਆਂ ਹਨ।
ਇਸ ਕਾਰਨ ਪੈਰਾਂ ਚ ਜਲਣ, ਪੈਰਾਂ ਚ ਕੀੜੀਆਂ ਜਿਹੀਆਂ ਲੜਨਾ, ਪੈਰਾਂ ਦਾ ਸੌਣਾ ਜਾਂ ਸੁੰਨਾਪਨ ਤੇ ਪੈਰਾਂ ਤੇ ਸੋਜ਼ ਹੋਣ ਲਗਦੀ ਹੈ।
ਜੇ ਸ਼ੂਗਰ ਰੋਗੀ ਨਿਗ੍ਹਾ ਰੱਖੇ ਤਾਂ ਬੀਮਾਰੀ ਜ਼ਿਆਦਾ ਵਧਣੋਂ ਬਚਿਆ ਜਾ ਸਕਦਾ ਹੈ। ਉਸਦੇ ਬਹੁਤ ਪਹਿਲਾਂ ਪੈਰਾਂ ਦੀ ਚਮੜੀ ਦਾ ਰੰਗ ਬਦਲਣ ਲੱਗ ਪੈਂਦਾ ਹੈ। ਪੈਰਾਂ ਦੇ ਤਾਪਮਾਨ ਚ ਫਰਕ ਆ ਜਾਂਦਾ ਹੈ। ਥੋੜ੍ਹੀ ਦੇਰ ਪੈਰ ਲਮਕਾਕੇ ਬੈਠਣ ਨਾਲ ਗਿੱਟਿਆਂ ਅਤੇ ਪੈਰਾਂ ਤੇ ਜਾਂ ਪਿੰਨੀਆਂ ਤੇ ਸੋਜ਼ ਆਉਣ ਲਗਦੀ ਹੈ।
ਥੋੜ੍ਹੀ ਖੇਚਲ ਬਾਅਦ ਜਾਂ ਚੱਲਣ ਬਾਅਦ ਪੈਰਾਂ ਚ ਦਰਦ ਰਹਿਣ ਲਗਦਾ ਹੈ। ਕੋਈ ਨਾ ਕੋਈ ਕੱਟ ਜਾਂ ਜ਼ਖ਼ਮ ਪੈਰਾਂ ਤੇ ਬਣਨ ਲਗਦਾ ਹੈ। ਇਹ ਜ਼ਖ਼ਮ ਜਾਂ ਝਰੀਟਾਂ ਛੇਤੀ ਠੀਕ ਹੋਣੋਂ ਹਟ ਜਾਂਦੇ ਹਨ।
ਨਹੁੰਆਂ ਅਤੇ ਉਂਗਲੀਆਂ ਦੇ ਵਿਚਕਾਰ ਚਿੱਟੀ ਸਫੈਦੀ ਜਿਹੀ ਜੰਮਣ ਲੱਗ ਪੈਂਦੀ ਹੈ। ਭੌਰੀਆਂ ਤੇ calluses ਬਣਨ ਲਗਦੇ ਹਨ। ਅੱਡੀਆਂ ਤੇ ਵਿਆਈਆਂ ਬਣਨ ਲਗਦੀਆਂ ਹਨ।
ਕੰਪਲੀਕੇਸ਼ਨਜ਼ ਤੋਂ ਬਚਣ ਲਈ ਸ਼ੂਗਰ ਰੋਗੀ ਨੂੰ ਲੋਅ ਕਾਰਬਜ਼, ਲੋਅ ਕੈਲੋਰੀਜ਼ ਅਤੇ ਲੋਅ ਫੈਟ ਖਾਣੇ ਜ਼ਿਆਦਾ ਖਾਣੇ ਚਾਹੀਦੇ ਹਨ। ਸਿੰਪਲ ਸੂਗਰਜ਼ ਵਾਲੇ ਖਾਣੇ ਜਿਵੇਂ ਕਿ ਖੀਰ, ਮਿੱਠੇ ਚਿੱਟੇ ਚੌਲ, ਜੂਸ, ਕੋਲਡ ਡਰਿੰਕ, ਚੂਰੀ, ਪੰਜੀਰੀ, ਪਿੰਨੀਆਂ, ਗਜਰੇਲਾ ਆਦਿ ਬਿਲਕੁਲ ਨਹੀਂ ਵਰਤਣੇ ਚਾਹੀਦੇ ਤਾਂ ਕਿ ਖ਼ੂਨ ਚ ਇੱਕਦਮ ਸ਼ੂਗਰ ਨਾ ਵਧੇ।
ਪ੍ਰੰਤੂ ਕੰਪਲੈਕਸ ਸ਼ੂਗਰਜ਼ ਵਾਲੇ ਖਾਣੇ ਜ਼ਿਆਦਾ ਖਾਣੇ ਚਾਹੀਦੇ ਹਨ ਤਾਂ ਕਿ ਬਲੱਡ ਸ਼ੂਗਰ ਜਲਦੀ ਨਾ ਵਧੇ। ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥ ਵੀ ਸਿੰਪਲ ਸੂਗਰਜ਼ ਚ ਆਉਂਦੇ ਹਨ। ਲੇਕਿਨ ਮਟਰ, ਬੀਨਜ਼, ਸਬਜ਼ੀਆਂ, ਸਾਬਤ ਅਨਾਜ, ਫਿੱਕੇ ਬਲੈਕ ਰਾਈਸ, ਲਾਲ ਚੌਲਾਂ ਦੇ ਵੈੱਜ ਪੁਲਾਉ, ਐਵੋਕੈਡੋ, ਸੰਤਰਾ, ਕਿੰਨੂੰ, ਮੁਸੰਮੀ, ਗਰੇਪ ਫਰੂਟ, ਬਲੈਕ ਬੈਰੀਜ਼, ਸਟਰਾ ਬੈਰੀ ਆਦਿ ਸਿੰਪਲ ਸੂਗਰਜ਼ ਵਿੱਚ ਆਉਂਦੇ ਹਨ।
ਸ਼ੂਗਰ ਰੋਗੀ ਨੂੰ ਹਰ ਖਾਣੇ ਨਾਲ ਮਿਕਸ ਸਲਾਦ ਖਾਣਾ ਚਾਹੀਦਾ ਹੈ। ਹਫ਼ਤੇ ਚ ਚਾਰ ਪੰਜ ਦਿਨ ਤਰੀਦਾਰ ਸਬਜ਼ੀਆਂ ਤੇ ਦੋ ਕੁ ਦਿਨ ਪਤਲੀਆਂ ਦਾਲਾਂ ਖਾਣੀਆਂ ਚਾਹੀਦੀਆਂ ਹਨ। ਉਸਨੂੰ ਲੂਣ, ਮਿਰਚ, ਮਸਾਲੇ ਘੱਟ ਤੋਂ ਘੱਟ ਖਾਣੇ ਚਾਹੀਦੇ ਹਨ। What is diabetes?
ਰੋਜ਼ਾਨਾ ਇੱਕ ਵਾਰ ਕੋਈ ਨਾ ਕੋਈ ਫ਼ਲ ਵੀ ਖਾਣਾ ਚਾਹੀਦਾ ਹੈ। ਹੋ ਸਕੇ ਤਾਂ ਰੋਜ਼ਾਨਾ ਇੱਕ ਦੋ ਉਬਲੇ ਅੰਡੇ ਖਾਣੇ ਚਾਹੀਦੇ ਹਨ। ਮੱਛੀ, ਚਿਕਨ, ਮੀਟ ਆਦਿ ਵੀ ਹਫ਼ਤੇ ਚ ਇੱਕ ਵਾਰ ਖਾ ਸਕਦਾ ਹੈ। ਤਿੰਨ ਚਾਰ ਮਿਕਸ ਡਰਾਈ ਫਰੂਟ ਵੀ ਰੋਜ਼ਾਨਾ ਖਾ ਸਕਦਾ ਹੈ।
also read : ਡਾ. ਬਲਜੀਤ ਕੌਰ ਵੱਲੋਂ ਮਹਿਲਾ ਸਸ਼ਕਤੀਕਰਨ ਪਾਲਿਸੀ ਲਈ ਐਨ.ਜੀ.ਓਜ਼. ਨੂੰ ਸੁਝਾਅ ਭੇਜਣ ਦੀ ਅਪੀਲ
ਕਿਸੇ ਵੀ ਕਿਸਮ ਦੀਆਂ ਮਠਿਆਈਆਂ, ਬਾਜ਼ਾਰੂ ਖਾਣੇ ਅਤੇ ਹਰ ਤਰ੍ਹਾਂ ਦੇ ਗੁੜ, ਸ਼ੱਕਰ, ਖੰਡ, ਸ਼ਹਿਦ, ਮੁਰੱਬੇ, ਜੈਮ, ਰੂਹ ਅਫਜ਼ਾ, ਕੋਲਡ ਡਰਿੰਕ, ਫਰੂਟੀ, ਸ਼ਰਾਬ, ਚਾਹ, ਕੌਫ਼ੀ, ਗਰੀਨ ਟੀ, ਆਈਸ ਕਰੀਮ, ਕੁਲਫ਼ੀ ਆਦਿ ਨਹੀਂ ਵਰਤਣੇ ਚਾਹੀਦੇ। What is diabetes?
ਸ਼ੂਗਰ ਰੋਗੀ ਨੂੰ ਫਿੱਕਾ ਜਾਂ ਹਲਕਾ ਨਮਕੀਨ ਦਲੀਆ, ਪੁਲਾਉ, ਖਿਚੜੀ, ਸਮੂਦੀ, ਸੂਪ ਆਦਿ ਪੀਣ ਖਾਣ ਦਾ ਸ਼ੌਕ ਬਣਾਉਣਾ ਚਾਹੀਦਾ ਹੈ।
ਕੋਧਲਾ ਦਲੀਆ, ਸੁਆਂਕ ਦਲੀਆ, ਓਟਸ ਦਲੀਆ, ਕੰਗਣੀ ਦਲੀਆ, ਮੱਕੀ ਦਲੀਆ, ਜੁਆਰ ਸੂਜੀ ਦਲੀਆ, ਮੋਠ ਬਾਜਰਾ ਖਿਚੜੀ, ਕੋਧਰਾ ਮੂੰਗੀ ਖਿਚੜੀ, ਮਸਰ ਕੰਗਣੀ ਖਿਚੜੀ ਆਦਿ ਦੇ ਇਲਾਵਾ ਵੱਖ ਵੱਖ ਅਨਾਜਾਂ ਮਿਲੱਟਸ ਚ ਮਿਕਸ ਸਬਜ਼ੀਆਂ ਮਿਲਾ ਕੇ ਪੁਲਾਉ ਬਣਾ ਕੇ ਵੀ ਖਾਣੇ ਚਾਹੀਦੇ ਹਨ। ਸ਼ੁਰੂ ਵਿੱਚ ਇਹ ਹਫ਼ਤੇ ਚ ਇੱਕ ਦੋ ਵਾਰ ਹੀ ਖਾਣੇ ਚਾਹੀਦੇ ਹਨ। ਫਿਰ ਹੌਲੀ ਹੌਲੀ ਲੋੜ ਅਤੇ ਭੁੱਖ ਅਨੁਸਾਰ ਵਧਾਏ ਜਾ ਸਕਦੇ ਹਨ।
ਹਰ ਸ਼ੂਗਰ ਰੋਗੀ ਨੂੰ ਰੋਜ਼ਾਨਾ ਪੈਦਲ ਚੱਲਣ ਜਾਂ ਸਾਇਕਲ ਚਲਾਉਣ ਦੀ ਆਦਤ ਪਾਉਣੀ ਚਾਹੀਦੀ ਹੈ ਲੇਕਿਨ ਸੱਟ ਫੇਟ ਵੱਜਣ ਵਾਲੇ ਰਸਤਿਆਂ ਤੇ ਨੰਗੇ ਪੈਰੀਂ ਨਹੀਂ ਚੱਲਣਾ ਚਾਹੀਦਾ ਹੈ। ਉਂਜ ਸੁਰੱਖਿਅਤ ਜਗ੍ਹਾ ਤੇ ਨੰਗੇ ਪੈਰੀਂ ਵੀ ਚੱਲਣਾ ਬਹੁਤ ਫਾਇਦੇਮੰਦ ਰਹਿੰਦਾ ਹੈ।
ਰੋਜ਼ਾਨਾ ਹੱਥੀਂ ਕੰਮ ਕਰਨਾ ਅਤੇ ਕੋਸੇ ਪਾਣੀ ਨਾਲ ਸ਼ਾਮ ਨੂੰ ਰੋਜ਼ਾਨਾ ਨਹਾਉਣਾ ਚਾਹੀਦਾ ਹੈ। ਹਫ਼ਤੇ ਚ ਇੱਕ ਦੋ ਵਾਰ ਸਾਰੇ ਸਰੀਰ ਦੀ ਮਾਲਸ਼ ਸਰੋਂ ਤੇਲ ਨਾਲ ਆਪੇ ਕਰਨੀ ਚਾਹੀਦੀ ਹੈ। ਰੋਜ਼ਾਨਾ ਧੁੱਪ ਅਤੇ ਖੁੱਲ੍ਹੀ ਹਵਾ ਚ ਵੀ ਨਿਕਲਣਾ ਚਾਹੀਦਾ ਹੈ। ਜਿੰਨਾ ਹੋ ਸਕੇ ਬਿਜ਼ੀ ਰਹਿਣਾ ਚਾਹੀਦਾ ਹੈ ਤੇ ਤਣਾਉ, ਗੁੱਸੇ, ਚਿੰਤਾ, ਫ਼ਿਕਰ ਆਦਿ ਤੋਂ ਬਚਣਾ ਚਾਹੀਦਾ ਹੈ।
(ਡਾ ਕਰਮਜੀਤ ਕੌਰ) Copy
ਗੁਰਦੇਵ ਸਿੰਘ