ਫਾਜ਼ਿਲਕਾ 29 ਦਸੰਬਰ
ਸ਼੍ਰੀ ਮਨਜੀਤ ਸਿੰਘ ਢੇਸੀ ਪੀ.ਪੀ.ਐਸ ਸੀਨੀਅਰ ਕਪਤਾਨ ਪੁਲਿਸ ਫਾਜ਼ਿਲਕਾ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਾ ਰਹਿਤ ਪੰਜਾਬ ਬਣਾਉਣ ਲਈ ਚਲਾਈ ਗਈ ਮੁਹਿੰਮ ਤਹਿਤ ਪੰਜਾਬ ਪੁਲਿਸ ਅਤੇ ਬੀ.ਐਸ.ਐਫ ਨੂੰ ਕੁਝ ਦਿਨ ਪਹਿਲਾਂ ਵੱਡੀ ਸਫਲਤਾ ਮਿਲੀ ਸੀ, ਜਦੋ ਮਿਤੀ 21.12.2023 ਨੂੰ ਰਾਤ ਸਮੇ ਬੀ.ਐਸ.ਐਫ ਅਤੇ ਫਾਜ਼ਿਲਕਾ ਪੁਲਿਸ ਨੂੰ ਡਰੋਨ ਸਬੰਧੀ ਇਤਲਾਹ ਮਿਲਣ ਤੇ ਪਿੰਡ ਪੱਕਾ ਚਿਸਤੀ ਦੇ ਨਜ਼ਦੀਕ ਸਾਂਝਾ ਸਰਚ ਆਪਰੇਸ਼ਨ ਦੌਰਾਨ ਬੀ.ਓ.ਪੀ ਸਵਾਰ ਵਾਲੀ ਦੇ ਏਰੀਆ ਅਧੀਨ ਬੀ.ਪੀ.ਓ ਨੰਬਰ 263/4 ਤੋ ਕਰੀਬ 2-1/2 ਕਿਲੋਮੀਟਰ ਇੰਟਰਨੈਸ਼ਨਲ ਬਾਰਡਰ ਤੋ ਭਾਰਤ ਵਾਲੀ ਸਾਈਡ ਬੀ.ਐਸ.ਐਫ ਨੂੰ 530 ਗ੍ਰਾਮ ਹੈਰੋਇਨ ਬ੍ਰਾਮਦ ਹੋਈ ਸੀ, ਪਰੰਤੂ ਹੁਣ ਫਾਜ਼ਿਲਕਾ ਪੁਲਿਸ ਵੱਲੋ ਇਸ ਮੁਕੱਦਮਾਂ ਵਿਚ ਤਫਤੀਸ਼ ਦੌਰਾਨ ਮਿਤੀ 27.12.2023 ਨੂੰ ਜੋਗਿੰਦਰ ਸਿੰਘ ਪੁੱਤਰ ਜੀਤ ਸਿੰਘ ਵਾਸੀ ਢਾਣੀ ਬਚਨ ਸਿੰਘ ਦਾਖਲੀ ਚੱਕ ਖੀਵਾ ਥਾਣਾ ਸਦਰ ਜਲਾਲਾਬਾਦ ਨੂੰ ਟਰੇਸ ਕਰਕੇ ਦੋਸ਼ੀ ਨਾਮਜਦ ਕਰਕੇ ਗ੍ਰਿਫਤਾਰ ਕਰ ਲਿਆ ਹੈ ਅਤੇ ਗ੍ਰਿਫਤਾਰੀ ਤੋ ਬਾਅਦ ਬਜਾਜ ਪਲਟੀਨਾ ਮੋਟਰਸਾਈਕਲ, 01 ਟੁੱਟਿਆ ਵੀਵੋ ਕੰਪਨੀ ਦਾ ਮੋਬਾਈਲ ਫੋਨ ਅਤੇ 01 ਡੋਂਗਲ ਬ੍ਰਾਮਦ ਕੀਤੀ ਗਈ ਹੈ। ਦੱਸਿਆ ਜਾਂਦਾ ਹੈ ਕਿ ਮੁਕੱਦਮਾਂ ਵਿਚ ਪਹਿਲਾਂ ਹੀ ਬ੍ਰਾਮਦ ਹੋ ਚੁੱਕੀ 530 ਗ੍ਰਾਮ ਹੈਰੋਇਨ ਜੋਗਿੰਦਰ ਸਿੰਘ ਨੇ ਹੀ ਪਾਕਿਸਤਾਨ ਤੋ ਮੰਗਵਾਈ ਸੀ, ਪਰੰਤੂ ਸਾਂਝੇ ਸਰਚ ਆਪਰੇਸ਼ਨ ਦੌਰਾਨ ਪੁਲਿਸ ਅਤੇ ਬੀ.ਐਸ.ਐਫ ਦੀ ਹੱਲਚਲ ਹੋਣ ਕਾਰਨ ਮੌਕਾ ਤੋ ਜੋਗਿੰਦਰ ਸਿੰਘ ਡਰ ਕੇ ਫਰਾਰ ਹੋ ਗਿਆ ਸੀ, ਜਿਸਨੂੰ ਹੁਣ ਟਰੇਸ ਕਰਕੇ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵਿਖੇ ਪੇਸ਼ ਕੀਤਾ ਗਿਆ ਹੈ ਅਤੇ 03 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ। ਦੋਸ਼ੀ ਜੋਗਿੰਦਰ ਸਿੰਘ ਪਾਸੋ ਪੁੱਛ ਗਿਛ ਜਾਰੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕੀ ਇਸਦੇ ਨਾਲ ਹੋਰ ਵੀ ਕੋਈ ਵਿਅਕਤੀ ਸ਼ਾਮਲ ਸੀ ਅਤੇ ਇਸਨੇ ਇਹ ਹੈਰੋਇਨ ਅੱਗੇ ਕਿਸ ਤੱਕ ਪਹੁੰਚਾਉਣੀ ਸੀ। ਮੁਕੱਦਮਾਂ ਦੀ ਤਫਤੀਸ਼ ਜਾਰੀ ਹੈ।
ਨਸ਼ਿਆਂ ਖਿਲਾਫ ਕਾਰਵਾਈ ਕਰਦੇ ਹੋਏ ਪੁਲਿਸ ਵਲੋਂ ਦੋਸ਼ੀ ਗ੍ਰਿਫਤਾਰ, ਅਗਲੇਰੀ ਤਫਤੀਸ਼ ਜਾਰੀ
Date: