Who is your own?
ਅੱਜ ਦੇ ਸਮੇ ਦੀ ਜੇਕਰ ਗੱਲ ਕੀਤੀ ਜਾਵੇ ਕੇ ਕੌਣ ਤੁਹਾਡਾ ਆਪਣਾ ਹੈ ਤਾਂ ਹਰ ਕੋਈ ਇੱਕੋ ਜਵਾਬ ਦੇਵੇਗਾ ਸ਼ਾਇਦ ਰੱਬ ਅਤੇ ਸਾਡੇ ਖੁਦ ਤੋਂ ਬਿਨਾ ਕੋਈ ਸਾਡਾ ਆਪਣਾ ਨਹੀਂ ਹੈ
ਪਤਾ ਹੈ ਕਿਉਂ ?
ਕਿਉਕਿ ਜਦੋਂ ਤੱਕ ਤੁਸੀਂ ਸਭ ਦਾ ਕਰਦੇ ਰਹੋਗੇ ਓਦੋਂ ਤੱਕ ਸਾਰੇ ਹੀ ਤੁਹਾਡੇ ਆਪਣੇ ਨੇ ਪਰ ਜਿਸ ਦਿਨ ਤੁਸੀਂ ਕਿਸੇ ਵੀ ਕੰਮ ਲਈ ਤੁਹਾਡੇ ਆਪਣੇ ਨੂੰ ਜਵਾਬ ਦੇ ਦਿੱਤਾ ਉਸ ਦਿਨ ਤੋਂ ਤੁਸੀਂ ਓਹਨਾ ਲਈ ‘ਤੇ ਉਹ ਤੁਹਾਡੇ ਲਈ ਬਿਲਕੁਲ ਬਗਾਨੇ ਹੋ ਜਾਣਗੇ ।
. ਇਹ ਗੱਲਾਂ ਸਿਰਫ ਕਿਤਾਬੀ ਹੀ ਨਹੀਂ ਹੈ ਸੱਚੀਆਂ ਨੇ
ਬਹੁਤ ਸਾਰੇ ਲੋਕਾਂ ਨਾਲ ਅਜਿਹਾ ਹੁੰਦਾ ਹੋਵੇਗਾ ਕੇ ਜਦੋਂ ਤਕ ਤੁਸੀਂ ਆਪਣੇ ਦੋਸਤ, ਮਿੱਤਰ ,ਰਿਸ਼ਤੇਦਾਰ, ਪਰਿਵਾਰ ਇੰਨਾ ਤੱਕ ਕੀ ਆਪਣੇ ਪਿਆਰ ਦੇ ਕੰਮ ਆਉਂਦੇ ਰਹੋਂਗੇ ਲੋੜ ਪੈਣ ਤੇ ਓਨਾ ਦੀ ਮਦਦ ਕਰਦੇ ਰਹੋਗੇ ਉਹ ਤੁਹਾਡੇ ਨਾਲ ਬਹੁਤ ਚੰਗੇ ਤਰੀਕੇ ਨਾਲ ਬੋਲਣਗੇ ਪਰ ਜੇਕਰ ਤੁਸੀਂ ਕਿਸੇ ਇੱਕ ਦਿਨ ਵੀ ਓਹਨਾ ਨੂੰ ਕੰਮ ਲਈ, ਲੋੜ ਪੈਣ ਦੇ ਜਵਾਬ ਦਿੱਤਾ ਤਾਂ ਉਸਦਾ ਰਵਈਆਂ ਤੁਸੀਂ ਦੇਖੋਗੇ ਕੇ ਕਿਵੇਂ ਤੁਹਾਡੇ ਪ੍ਰਤੀ ਬਦਲ ਗਿਆ ਹੈ।
ਉਹ ਤੁਹਾਨੂੰ ਇਗਨੋਰ ਕਰਨਾ ਸ਼ੁਰੂ ਕਰ ਦੇਵੇਗਾ, ਤੁਹਾਨੂੰ ਆਕੜ ਨਾਲ ਬੋਲੇਗਾ, ਤੁਹਾਨੂੰ ਦੁਖੀ ਦੇਖ ਕੇ ਪੁੱਛਣ ਦੀ ਵੀ ਕੋਸ਼ਿਸ਼ ਨਹੀਂ ਕਰੇਗਾ ਕੇ ਤੈਨੂੰ ਕੀ ਹੋਇਆ
ਕਿਉਕਿ ਇਸ ਦੁਨੀਆਂ ਚ ਤੁਹਾਡੇ ਖੁਦ ਤੋਂ ਬਿਨਾ ਤੁਹਾਡਾ ਕੋਈ ਵੀ ਆਪਣਾ ਨਹੀਂ ਹੈ ਸਿਵਾਏ ਰੱਬ ਅਤੇ ਤੁਹਾਡੇ ਖੁਦ ਤੋਂ …….Who is your own?
@ਰੀਤ ਕੌਰ
ਕੌਣ ਤੁਹਾਡਾ ਆਪਣਾ ?
Date: