ਭਾਰਤ ਦਾ ਮਾਣ ਵਧਾਉਣ ’ਤੇ ਰਾਹੁਲ ਤੇ ਕਾਂਗਰਸੀ PM ਮੋਦੀ ਨੂੰ ਗਾਲ੍ਹਾਂ ਕਿਉਂ ਕੱਢਣ ਲੱਗਦੇ ਹਨ: ਤਰੁਣ ਚੁਘ

Why abuse Modi? ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁਘ ਨੇ ਕਿਹਾ ਹੈ ਕਿ ਜਦੋਂ ਭਾਰਤ ਦੇ ਮਾਣ ਦੀ ਗੱਲ ਹੁੰਦੀ ਹੈ ਅਤੇ ਭਾਰਤ ਦੀ ਤੂਤੀ ਬੋਲਦੀ ਹੈ ਤਾਂ ਕਾਂਗਰਸ ਦੇ ਯੁਵਰਾਜ ਰਾਹੁਲ ਗਾਂਧੀ ਨੂੰ ਪਤਾ ਨਹੀਂ ਕਿਉਂ ਦੇਸ਼ ਦੇ ਵਧਦੇ ਮਾਣ ਤੋਂ ਸਮੱਸਿਆ ਹੋ ਜਾਂਦੀ ਹੈ। ਤਰੁਣ ਚੁਘ ਨੇ ਟਵੀਟ ਕਰਕੇ ਕਾਂਗਰਸ ਅਤੇ ਰਾਹੁਲ ਗਾਂਧੀ ’ਤੇ ਹਮਲਾ ਬੋਲਿਆ। ਉਨ੍ਹਾਂ ਕਿਹਾ ਕਿ ਭਾਰਤ ਦਾ ਰੁਤਬਾ ਜਦੋਂ ਵਿਸ਼ਵ ਪੱਧਰ ’ਤੇ ਵਧਦਾ ਹੈ ਤਾਂ ਕਾਂਗਰਸ ਨੂੰ ਇਸ ਤੋਂ ਤਕਲੀਫ਼ ਹੁੰਦੀ ਹੈ?Why abuse Modi?

also read :- ‘ਦੂਜੀ ਪਤਨੀ’ ਵਾਲੇ ਬਿਆਨ ‘ਤੇ CM ਮਾਨ ਦਾ ਕਰਾਰਾ ਜਵਾਬ, ਵੀਡੀਓ ‘ਚ ਦੇਖੋ ਕਿਵੇਂ ਘੇਰੇ ਵਿਰੋਧੀ

ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਅਤੇ ਕਾਂਗਰਸੀ ਨੇਤਾਵਾਂ ਨੂੰ ਦੇਸ਼ ਦੇ ਆਦਰਸ਼ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਪਤਾ ਨਹੀਂ ਕਿਉਂ ਈਰਖਾ ਹੋਣ ਲੱਗਦੀ ਹੈ ਕਿ ਇਹ ਲੋਕ ਉਨ੍ਹਾਂ ਨੂੰ ਗਾਲ੍ਹਾਂ ਕੱਢਣ ਲੱਗ ਜਾਂਦੇ ਹਨ। ਉਨ੍ਹਾਂ ਕਿਹਾ ਕਿ ਲੋਕਤੰਤਰ ਵਿਚ ਪਾਰਟੀਆਂ ਵਿਚਾਲੇ ਵਿਚਾਰਕ ਮਤਭੇਦ ਹੋ ਸਕਦੇ ਹਨ ਪਰ ਨਰਿੰਦਰ ਮੋਦੀ ਇਸ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਹਨ ਅਤੇ ਪ੍ਰਧਾਨ ਮੰਤਰੀ ਹੋਣ ਦੇ ਨਾਤੇ ਉਹ ਸਾਰਿਆਂ ਲਈ ਆਦਰਯੋਗ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਆਪਣੇ ਗਿਰੇਬਾਨ ਵਿਚ ਝਾਕਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਨੂੰ ਗਾਲ੍ਹਾਂ ਕੱਢਣਾ ਬਦਕਿਸਮਤੀ ਭਰਿਆ ਤੇ ਨਿੰਦਣਯੋਗ ਹੈ। ਦੇਸ਼ ਦੀ ਜਨਤਾ 2024 ਵਿਚ ਆਪ ਹੀ ਰਾਹੁਲ ਨੂੰ ਜਵਾਬ ਦੇ ਦੇਵੇਗੀ।Why abuse Modi?

[wpadcenter_ad id='4448' align='none']