(Reet Kaur )
Why lare at the wedding?
ਹਰ ਕੁੜੀ ਦਾ ਸੁਪਨਾ ਹੁੰਦਾ ਹੈ ਕਿ ਉਹ ਚੰਗੇ ਖਾਨਦਾਨ “ਚ ਵਿਆਹੀ ਜਾਏ, ਚੰਗਾ ਘਰ ਬਾਰ,ਪਰਿਵਾਰ ਤੇ ਚੰਗਾ ਹੀ ਪ੍ਰੋਣਾ ਮਿਲੇ
ਪਰ ਬਹੁਤ ਸਾਰੀਆਂ ਕੁੜੀਆਂ ਅਜਿਹੀਆਂ ਨੇ ਜਿੰਨਾ ਨੂੰ ਕਿਹਾ ਤਾਂ ਇਹ ਜਾਂਦਾ ਹੈ ਕਿ ਮੁੰਡਾ ਕੁੱਝ ਖਾਂਦਾ ਪੀਂਦਾ ਨਹੀਂ ਪਰ ਬਾਅਦ ਦੇ ਵਿੱਚ ਅਸਲ ਸੱਚਾਈਆਂ ਬਾਹਰ ਆਉਂਦੀਆਂ ਨੇ ਪਰ ਉਸ ਵੇਲੇ ਤਾਂ ਬਹੁਤ ਦੇਰ ਹੋ ਜਾਂਦੀ ਹੈ
ਬਹੁਤ ਸਾਰੀਆਂ ਕੁੜੀਆਂ ਅਜਿਹੀਆਂ ਹੁੰਦੀਆਂ ਨੇ ਜੋ ਲਵ ਮੈਰਿਜ ਨੂੰ ਜਿਆਦਾ ਪਸੰਦ ਕਰਦੀਆਂ ਨੇ ਤੇ ਆਪਣੀ ਪਸੰਦ ਦਾ ਮੁੰਡਾ ਲੱਭ ਲੈਂਦੀਆਂ ਨੇ ਕਈ ਕਈ ਸਾਲ ਗੱਲਾਂ ਬਾਤਾਂ ਹੁੰਦੀਆਂ ਰਹਿੰਦੀਆਂ ਨੇ ਤੇ ਜਦੋਂ ਵੀ ਕੁੜੀ ਮੁੰਡੇ ਨੂੰ ਵਿਆਹ ਵਾਸਤੇ ਕਹਿੰਦੀ ਹੈ ਤਾਂ ਮੁੰਡਾ ਕਹਿੰਦਾ ਮੈਂ ਕਿਹੜਾ ਕਿੱਥੇ ਭੱਜ ਚੱਲਿਆ ਹਾਂ ਇੱਥੇ ਹੀ ਆ ਅਜੇ ਤਾਂ ਬਹੁਤ ਉਮਰ ਪਈ ਆ ਵਿਆਹ ਕਰਾਉਣ ਨੂੰ ਕੋਈ ਗੱਲ ਨੀਂ ਕਰਵਾ ਲਵਾਂਗੇ ਏਨੀ ਕੀ ਕਾਹਲੀ ਏ
ਬਸ ਆਹੀਂ ਗੱਲਾਂ ਦਾ ਮੁੰਡਾ ਹਮੇਸ਼ਾ ਹੀ ਕੁੜੀ ਨੂੰ ਚੁੱਪ ਕਰਾਉਂਦਾ ਰਹਿੰਦਾ ਐ ਤੇ ਟਾਲ ਮਟੋਲ ਕਰਦਾ ਰਹਿੰਦਾ ਹੈ ..ਕਿਉੰਕਿ ਅਸਲ ਦੇ ਵਿੱਚ ਓਹ ਤੁਹਾਨੂੰ ਰੂਹ ਤੋਂ ਪਿਆਰ ਕਰਦਾ ਹੀ ਨਹੀਂ ਹੁੰਦਾ ਉਹ ਤਾਂ ਬਸ ਆਪਣੀ ਜ਼ਿੰਦਗੀ ਨੂੰ ਮਜ਼ੇਦਾਰ ਬਣਾਉਣ ਵਾਸਤੇ ਤੁਹਾਡੇ ਨਾਲ ਟਾਈਮਪਾਸ ਕਰ ਰਿਹਾ ਹੁੰਦਾ ਐ
ਪਰ ਅਸੀਂ ਕੁੜੀਆਂ ਮੁੰਡਿਆਂ ਦੀਆਂ ਮਿੱਠੀਆਂ ਮਿੱਠੀਆਂ ਗ਼ੱਲਾਂ “ਚ ਆ ਜਾਂਦੇ ਹਾਂ ਤੇ ਓਹਦੇ ਤੇ ਭਰੋਸਾ ਕਰਕੇ ਕਈ ਹੋਰ ਸਾਲ ਟਪਾ ਦਿੰਦੇ ਹਾਂ ਅਸੀਂ ਘਰੇ ਵੀ ਵਿਆਹ ਲਈ ਵਾਰ ਵਾਰ ਨਾ ਕਹਿ ਕੇ ਮਾੜੀਆਂ ਬਣ ਜਾਂਦੀਆਂ ਹਾਂ ਤੇ ਮੁੰਡੇ ਕੁੜੀਆਂ ਨੂੰ ਓਹਨਾ ਦੇ ਘਰਾਂ “ਚ ਮਾੜਾ ਬਣਾ ਕੇ ਵੀ ਆਪਣੀ ਮਾਂ ਦੇ ਚੰਗੇ ਅਤੇ ਵਫਾਦਾਰ ਪੁੱਤ ਬਣ ਜਾਂਦੇ ਨੇ ਕਿਉੰਕਿ ਮੁੰਡੇ ਵਿਆਹ ਤਾਂ ਆਪਣੀ ਮਾਂ ਦੀ ਪਸੰਦ ਦੀ ਕੁੜੀ ਨਾਲ਼ ਹੀ ਕਰਾਉਂਦੇ ਨੇ ….ਬਸ ਸਾਨੂੰ ਕੁੜੀਆਂ ਨੂੰ ਹੀ ਲਾਰੇ “ਚ ਰੱਖਦੇ ਨੇ
ਇਸ ਤੋਂ ਚੰਗਾ ਇਹੀ ਹੈ ਕਿ ਵਿਆਹ ਵਾਲੀ ਉਮਰ ਜਦ ਹੋ ਜਾਏ ਓਦੋਂ ਤੁਸੀ ਮੁੰਡਾ ਲੱਭ ਲਓ ਆਪਣੇ ਪਰਿਵਾਰਾਂ ਨੂੰ ਆਪਸ “ਚ ਮਿਲਵਾ ਦਿਓ ਤੇ ਚੱਟ ਮੰਗਣੀ ਪੱਟ ਵਿਆਹ ਕਰਵਾ ਲਓ ਕਿਉੰਕਿ ਅੱਜ ਕੱਲ੍ਹ ਪਿਆਰ ਵਾਲੇ ਰਿਸ਼ਤੇ ਬਹੁਤਾ ਸਮਾਂ ਟਿਕਦੇ ਨਹੀਂ ਹੁੰਦੇ …..Why lare at the wedding?