ਮਹਾਰਾਸ਼ਟਰ ਦੇ ਠਾਣੇ ਜ਼ਿਲ੍ਹੇ ਤੋਂ ਇਕ ਦਰਦਨਾਕ ਖ਼ਬਰ ਆ ਰਹੀ ਹੈ। ਦਰਅਸਲ, 12 ਸਾਲ ਦੀ ਇਕ ਲੜਕੀ ਨੂੰ ਪਹਿਲੀ ਵਾਰ ਮਾਹਵਾਰੀ ਆਈ ਸੀ, ਪਰ ਉਸ ਦੇ ਖੂਨ ਨਾਲ ਲਿੱਬੜੇ ਕੱਪੜਿਆਂ ਨੂੰ ਦੇਖ ਕੇ ਉਸ ਦੇ ਭਰਾ ਨੂੰ ਲੱਗਾ ਕਿ ਉਸ ਦਾ ਕਿਸੇ ਨਾਲ ਅਫੇਅਰ ਚੱਲ ਰਿਹਾ ਹੈ। ਲੜਕੀ ਨੂੰ ਵੀ ਮਾਹਵਾਰੀ ਬਾਰੇ ਪਤਾ ਨਹੀਂ ਸੀ।With the girl in doubt
ਭੈਣ ਦੇ ਚਰਿੱਤਰਹੀਣ ਹੋਣ ਦੇ ਸ਼ੱਕ ਪਿੱਛੋਂ ਭਰਾ ਨੇ ਸਹੀ ਕਾਰਨ ਜਾਣੇ ਬਿਨਾਂ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਸ਼ੁਰੂ ਕਰ ਦਿੱਤੀ। ਆਖਰਕਾਰ ਮਾਸੂਮ ਲੜਕੀ ਦੀ ਮੌਤ ਹੋ ਗਈ। ਜਦਕਿ ਸੱਚਾਈ ਇਹ ਸੀ ਕਿ ਉਸ ਦੀ 12 ਸਾਲ ਦੀ ਭੈਣ ਨੂੰ ਪਹਿਲੀ ਵਾਰ ਮਾਹਵਾਰੀ ਆਈ। ਮੁਲਜ਼ਮ ਭਰਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਮੁਲਜ਼ਮ ਸਕਿਓਰਿਟੀ ਗਾਰਡ ਦਾ ਕੰਮ ਕਰਦਾ ਹੈ। ਪੀੜਤ ਲੜਕੀ ਆਪਣੀ ਮਾਂ ਦੇ ਦਿਹਾਂਤ ਤੋਂ ਬਾਅਦ ਇੱਥੇ ਆਪਣੇ ਭਰਾ-ਭਰਜਾਈ ਨਾਲ ਸ਼ਹਿਰ ਵਿਚ ਰਹਿ ਰਹੀ ਸੀ। ਜਦੋਂ ਕਿ ਉਸ ਦਾ ਪਿਤਾ ਪਿੰਡ ਵਿੱਚ ਰਹਿੰਦਾ ਸੀ।
ਲੜਕੀ ਦੀ ਪਹਿਲੀ ਮਾਹਵਾਰੀ ਕਾਰਨ ਬਹੁਤ ਖੂਨ ਵਹਿ ਰਿਹਾ ਸੀ, ਭਰਾ ਨੇ ਉਸ ਦੇ ਕੱਪੜਿਆਂ ‘ਤੇ ਖੂਨ ਦੇ ਧੱਬੇ ਦੇਖੇ ਅਤੇ ਸ਼ੱਕ ਕਰਨਾ ਸ਼ੁਰੂ ਕਰ ਦਿੱਤਾ ਕਿ ਲੜਕੀ ਦਾ ਕੋਈ ਬਾਹਰੀ ਸਬੰਧ ਹੈ।
ਲੜਕੀ ਨੂੰ ਮਾਹਵਾਰੀ ਬਾਰੇ ਕੋਈ ਜਾਣਕਾਰੀ ਨਹੀਂ ਸੀ। ਇਸ ਕਾਰਨ ਜਦੋਂ ਭਰਾ ਨੇ ਉਸ ਨੂੰ ਖੂਨ ਦੇ ਧੱਬਿਆਂ ਬਾਰੇ ਪੁੱਛਿਆ ਤਾਂ ਉਹ ਇਸ ਦਾ ਕਾਰਨ ਦੱਸਣ ਤੋਂ ਅਸਮਰੱਥ ਸੀ। ਉਸ ਦੀ ਭਰਜਾਈ ਨੇ ਬੱਚੀ ਨੂੰ ਸਮਝਾਉਣ ਦੀ ਬਜਾਏ ਆਪਣੇ ਪਤੀ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ।With the girl in doubt
ਪੁਲਿਸ ਨੇ ਦੱਸਿਆ ਕਿ ਮੁਲਜ਼ਮ ਨੂੰ ਸ਼ੱਕ ਸੀ ਕਿ ਉਸ ਦੀ ਭੈਣ ਦੇ ਕਿਸੇ ਨਾਲ ਪ੍ਰੇਮ ਸਬੰਧ ਚੱਲ ਰਹੇ ਹਨ। ਲੜਕੀ ਦੀ ਭਾਬੀ ਨੇ ਵੀ ਕੁਝ ਸਮਝਣ ਦੀ ਬਜਾਏ ਪਤੀ ਨੂੰ ਭੜਕਾਉਣਾ ਸ਼ੁਰੂ ਕਰ ਦਿੱਤਾ ਕਿ ਤੁਹਾਡੀ ਭੈਣ ਦਾ ਕਿਸੇ ਨਾਲ ਅਫੇਅਰ ਹੈ, ਜਿਸ ਕਾਰਨ ਉਸ ਦਾ ਖੂਨ ਵਹਿ ਰਿਹਾ ਹੈ। ਲੜਕੀ ਦਾ ਭਰਾ ਉਸ ਨੂੰ ਲਗਾਤਾਰ 3 ਦਿਨ ਤਸ਼ੱਦਦ ਕਰਦਾ ਰਿਹਾ। ਬੱਚੀ ਦੀ ਹਾਲਤ ਵਿਗੜਨ ‘ਤੇ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
also read :- ਰਾਜਸਥਾਨ ‘ਚ PM Narendra Modi ਦਾ ਰੋਡ ਸ਼ੋਅ
ਬੱਚੀ ਦੀ ਮੌਤ ਤੋਂ ਬਾਅਦ ਡਾਕਟਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਪਹੁੰਚ ਕੇ ਬੱਚੀ ਦੀ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਲਿਆ। ਪੋਸਟਮਾਰਟਮ ਤੋਂ ਬਾਅਦ ਭਰਾ ਦੀ ਕਰਤੂਤ ਸਾਹਮਣੇ ਆਈ। ਲੜਕੀ ਦੀ ਪਿੱਠ, ਚਿਹਰੇ ਅਤੇ ਗਰਦਨ ‘ਤੇ ਸੱਟਾਂ ਦੇ ਕਾਫੀ ਨਿਸ਼ਾਨ ਮਿਲੇ ਹਨ। ਪੁਲਿਸ ਨੇ ਭਰਾ ਖ਼ਿਲਾਫ਼ ਆਈਪੀਸੀ ਦੀ ਧਾਰਾ 302 (ਕਤਲ) ਤਹਿਤ ਕੇਸ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।With the girl in doubt