Friday, January 3, 2025

ਐਜੂਕੇਟ ਪੰਜਾਬ ਪ੍ਰੋਜੈਕਟ ਦੇ ਸਹਿਯੋਗ ਨਾਲ ਸਰਕਾਰੀ ਸਕੂਲ ਭਾਂਗਰ ਨੇ ਜਿਲਾ ਪੱਧਰੀ ਖੇਡਾਂ ‘ ਚ ਮੱਲਾਂ ਮਾਰੀਆਂ 

Date:

ਫਿਰੋਜ਼ਪੁਰ 4 ਨਵੰਬਰ () ਪੰਜਾਬ ਸਕੂਲ ਸਿੱਖਿਆ ਵਿਭਾਗ ਦੀ ਖੇਡ ਨੀਤੀ ਤਹਿਤ ਜ਼ਿਲ੍ਹਾ ਪੱਧਰੀ ਪ੍ਰਾਇਮਰੀ ਸਕੂਲ ਖੇਡਾਂ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸ਼੍ਰੀਮਤੀ ਸੁਨੀਤਾ ਰਾਣੀ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰਾਇਮਰੀ ਸ਼੍ਰੀ ਕੋਮਲ ਅਰੋੜਾ ਦੀ ਅਗਵਾਈ ਸਥਾਨਕ ਸ਼ਹੀਰ ਦੇ ਸ਼ਹੀਦ ਭਗਤ ਸਿੰਘ ਸਟੇਟ ਟੈਕਨੀਕਲ ਯੂਨੀਵਰਸਿਟੀ ਫਿਰੋਜ਼ਪੁਰ ਵਿਖੇ ਸਮਾਪਤ ਹੋਈਆਂ। ਖੇਡਾਂ ਦੌਰਾਨ ਪੂਰੇ ਜ਼ਿਲ੍ਹੇ ਦੇ ਵਿਦਿਆਰਥੀਆਂ ਨੇ ਆਪਣੇ ਕਲਾ ਦੇ ਜੌਹਰ ਦਿਖਾਏ। ਇਹਨਾਂ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਭਾਂਗਰ ਦੇ ਖਿਡਾਰੀਆਂ ਨੇ ਬਹੁਤ ਵਧੀਆਂ ਪ੍ਰਦਰਸ਼ਨ ਕੀਤਾ, ਇਹ ਜਾਣਕਾਰੀ ਹੈੱਡ ਟੀਚਰ ਸ. ਮਹਿਲ ਸਿੰਘ( ਸਟੇਟ ਅਵਾਰਡੀ) ਨੇ ਦਿੱਤੀ। 

ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਪੰਜਾਬ ਜ਼ਿਲ੍ਹਾ ਫ਼ਿਰੋਜ਼ਪੁਰ ਵਲੋਂ ਵਲੋਂ ਕਰਵਾਈਆਂ ਗਈਆਂ ਜਿਲਾ ਪੱਧਰੀ ਖੇਡਾਂ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਭਾਂਗਰ ਸਕੂਲ ਦੇ ਖਿਡਾਰੀਆਂ ਨੇ ਮੱਲਾਂ ਮਾਰੀਆਂ । 100 ਮੀਟਰ ਗੁਰਮਹਿਕ ਸਿੰਘ ਪਹਿਲਾ ਸਥਾਨ, 200 ਮੀਟਰ ਗੁਰਮਹਿਕ ਸਿੰਘ ਦੂਜਾ ਸਥਾਨ , ਪਹਿਲਾ 400, 600 ਮੀਟਰ ਪਹਿਲਾ ਤਾਜਵੀਰ ਸਿੰਘ , ਮੀਟਰ 4×100 ਮੀਟਰ ਰਿਲੇਅ ਪਹਿਲਾ ਸਥਾਨ, ਕੁੜੀਆਂ ਮੀਟਰ ਰਮਨਦੀਪ ਕੌਰ ਪਹਿਲਾ ਸਥਾਨ 400, 600 ਮੀਟਰ ਪਹਿਲਾ ਜਸਪ੍ਰੀਤ ਕੌਰ 600 ਮੀਟਰ ਦੂਜਾ ਕਰਮਜੀਤ ਕੌਰ, ਅੰਡਰ 14 ਅਭਿਜੋਤ ਸਿੰਘ 600 ਮੀਟਰ ਪਹਿਲਾ ਸਥਾਨ , ਅੰਡਰ 14, 400 ਮੀਟਰ , 600 ਮੀਟਰ ਨੈਨਸੀ ਕੌਰ ਪਹਿਲਾ ਸਥਾਨ, ਅੰਡਰ 17, 200 ਮੀਟਰ 400 ਮੀਟਰ ਹਰਸਿਮਰਪ੍ਰੀਤ ਕੌਰ ਪਹਿਲਾ ਸਥਾਨ , ਫੁੱਟਬਾਲ ਮੁੰਡੇ ਪਹਿਲਾ ਸਥਾਨ ,ਯੋਗਾ ਐਸ਼ਦੀਪ ਕੌਰ ਪਹਿਲਾ ਸਥਾਨ ,ਯੋਗਾ ਮਨਪ੍ਰੀਤ ਕੌਰ ਦੂਜਾ ਸਥਾਨ ਪ੍ਰਾਪਤ ਕੀਤਾ । ਇੱਥੇ ਖਾਸਤੌਰ ਜ਼ਿਕਰਯੋਗ ਹੈ ਕਿ ਹੈ ਕਿ ਭਾਈ ਜਸਵਿੰਦਰ ਸਿੰਘ ਖਾਲਸਾ ਯੂ.ਕੇ. ਵਾਲਿਆਂ ਵਲੋਂ ਚਲਾਏ ਜਾ ਰਹੇ ਐਜੂਕੇਟ ਪੰਜਾਬ ਪ੍ਰੋਜੈਕਟ ਅਧੀਨ ਭਾਂਗਰ ਸਕੂਲ ਨੂੰ ਸਿਖਿਆ, ਨੈਤਿਕ ਅਤੇ ਖੇਡਾਂ ਦੇ ਸਹਿਯੋਗ ਦਿੱਤਾ ਜਾ ਰਿਹਾ ਹੈ । 

ਹੈੱਡ ਟੀਚਰ ਸ ਮਹਿਲ ਸਿੰਘ ਨੇ ਕਿਹਾ ਖੇਡਾਂ ਮਨੁੱਖੀ ਜ਼ਿੰਦਗੀ ਵਿੱਚ ਬਹੁਤ ਵੱਡਾ ਅਹਿਮ ਰੋਲ ਰੱਖਦੀਆਂ ਹਨ, ਖੇਡਾਂ ਵਿਦਿਆਰਥੀ ਸਿਹਤ ਪੱਖੋਂ ਤੰਦਰੁਸਤ ਰਹਿੰਦੇ ਹਨ ਉੱਥੋਂ ਹੀ ਮਾਨਸਿਕ ਤੌਰ ‘ਤੇ ਵੀ ਤੰਦਰੁਸਤ ਰਹਿੰਦੇ ਹਨ। ਉਹਨਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਵਿੱਚ ਅਹਿਮ ਯੋਗਦਾਨ ਪਾਉਂਦੀਆਂ ਹਨ। ਜਿੱਥੇ ਇਹ ਵਿਦਿਆਰਥੀ ਦੀ ਸਰੀਰਕ ਤੰਦਰੁਸਤੀ ਲਈ ਜ਼ਰੂਰੀ ਹਨ ਉੱਥੇ ਹੀ ਮਾਨਸਿਕ ਸਿਹਤ ਨੂੰ ਬਿਹਤਰ ਬਣਾਉਦੀਆਂ ਹਨ, ਉਹਨਾਂ ਕਿਹਾ ਵਿਦਿਆਰਥੀਆਂ ਨੇ ਵੱਧ ਚਡ਼੍ਹ ਕੇ ਇਹਨਾਂ ਖੇਡਾਂ ਵਿੱਚ ਹਿੱਸਾ ਲਿਆ ਅਤੇ ਆਪਣੀ ਅੰਦਰਲੀ ਖੇਡ ਕਲਾ ਨੂੰ ਉਜਾਗਰ ਕੀਤਾ।ਇਸ ਖੁਸ਼ੀ ਦੇ ਸਮੇਂ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਸ ਇੰਦਰਜੀਤ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਵਧਾਈ ਦਿੱਤੀ, ਰਾਜ ਪੱਧਰੀ ਮੁਕਾਬਲਿਆਂ ਲਈ ਸ਼ੁੱਭ ਕਾਮਨਾਵਾਂ ਦਿੱਤੀਆਂ। ਇਸ ਮੌਕੇ ਸ਼੍ਰੀ ਸੰਜੀਵ ਗੁਪਤਾ ਸਕੂਲ ਮੁਖੀ ਚੇਅਰਮੈਨ ਗੁਰਲਾਲ ਸਿੰਘ , ਅਧਿਆਪਕ ਹਰਮਨਪ੍ਰੀਤ ਸਿੰਘ ਮੁੱਤੀ, ਹਰਮੀਤ ਸਿੰਘ, ਸਰਪੰਚ ਗੁਰਲਾਲ ਸਿੰਘ ਗਗਨਦੀਪ ਕੌਰ, ਅਨੰਦਪ੍ਰੀਤ ਕੌਰ ,ਮਨਜਿੰਦਰ ਕੌਰ ,ਨਿਰਮਲ ਕੌਰ, ਵੀਰਪਾਲ ਕੌਰ ,ਪਰਮਜੀਤ ਕੌਰ , ਪਰਵਿੰਦਰ ਕੌਰ, ਗੁੰਜਨ ਕੁਮਾਰ, ਗੁਰਬਿੰਦਰ ਸਿੰਘ ਸੰਗੀਤ ਅਧਿਆਪਕ, ਕੋਚ ਵਰਿੰਦਰ ਸਿੰਘ ਆਦਿ ਹਾਜ਼ਰ ਸਨ।

Share post:

Subscribe

spot_imgspot_img

Popular

More like this
Related