Wednesday, January 15, 2025

ਭਾਰਤ ਵੱਲੋਂ ਨਾਮਜ਼ਦ ਅੱਤਵਾਦੀ ਹਰਦੀਪ ਨਿੱਝਰ ਦੀ ਕੈਨੇਡਾ ‘ਚ ਕਤਲ ਦੀ ਵੀਡੀਓ ਆਈ ਸਾਹਮਣੇ

Date:

WORLD NEWS

ਭਾਰਤ ਵਿਚ ਨਾਮਜ਼ਦ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਕਥਿਤ ਵੀਡੀਓ ਫੁਟੇਜ ਸਾਹਮਣੇ ਆਈ ਹੈ, ਜਿਸ ਵਿਚ ਨਿੱਝਰ ਨੂੰ ਹਥਿਆਰਬੰਦ ਵਿਅਕਤੀਆਂ ਵੱਲੋਂ ਗੋਲੀਆਂ ਮਾਰਦੇ ਹੋਏ ਦਿਖਾਇਆ ਗਿਆ ਹੈ, ਜਿਸ ਨੂੰ ‘ਕਾਂਟਰੈਕਟ ਕਿਲਿੰਗ’ ਦੱਸਿਆ ਗਿਆ ਹੈ। ਕੈਨੇਡਾ ਸਥਿਤ ਸੀ.ਬੀ.ਸੀ. ਨਿਊਜ਼ ਨੇ ਇਹ ਰਿਪੋਰਟ ਦਿੱਤੀ ਹੈ। ਨਿੱਝਰ, ਜਿਸ ਨੂੰ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ 2020 ਵਿੱਚ ਇੱਕ ਅੱਤਵਾਦੀ ਨਾਮਜ਼ਦ ਕੀਤਾ ਗਿਆ ਸੀ, ਨੂੰ 18 ਜੂਨ 2023 ਦੀ ਸ਼ਾਮ ਨੂੰ ਬ੍ਰਿਟਿਸ਼ ਕੋਲੰਬੀਆ ਦੇ ਸਰੀ ਵਿੱਚ ਇੱਕ ਗੁਰਦੁਆਰੇ ਤੋਂ ਬਾਹਰ ਆਉਣ ਸਮੇਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ।

ਸੀ.ਬੀ.ਸੀ. ਨਿਊਜ਼ ਮੁਤਾਬਕ ਵੀਡੀਓ ‘ਦਿ ਫਿਫਥ ਅਸਟੇਟ’ ਵੱਲੋਂ ਪ੍ਰਾਪਤ ਕੀਤੀ ਗਈ ਹੈ ਅਤੇ ਇੱਕ ਤੋਂ ਵੱਧ ਸਰੋਤਾਂ ਵੱਲੋਂ ਸੁਤੰਤਰ ਤੌਰ ‘ਤੇ ਪੁਸ਼ਟੀ ਕੀਤੀ ਗਈ ਹੈ। ਇਸ ਹਮਲੇ ਵਿਚ 6 ਲੋਕ ਅਤੇ 2 ਵਾਹਨ ਸ਼ਾਮਲ ਸਨ। ਵੀਡੀਓ ਵਿੱਚ ਨਿੱਝਰ ਆਪਣੇ ਸਲੇਟੀ ਰੰਗ ਦੇ ਡੌਜ ਰੈਮ ਪਿਕਅੱਪ ਟਰੱਕ ਵਿੱਚ ਗੁਰਦੁਆਰੇ ਦੀ ਪਾਰਕਿੰਗ ਵਿਚੋਂ ਨਿਕਲਦਾ ਦਿਖਾਈ ਦੇ ਰਿਹਾ ਹੈ। ਇਸ ਦੌਰਾਨ ਇੱਕ ਚਿੱਟੇ ਰੰਗ ਦੀ ਸੇਡਾਨ ਉਸਦੇ ਸਾਹਮਣੇ ਆ ਜਾਂਦੀ ਹੈ, ਜਿਸ ਨਾਲ ਨਿੱਝਰ ਆਪਣਾ ਪਿਕਅੱਪ ਟਰੱਕ ਰੋਕ ਲੈਂਦਾ ਹੈ। ਸੀ.ਬੀ.ਸੀ. ਨਿਊਜ਼ ਦੀ ਰਿਪੋਰਟ ਮੁਤਾਬਕ ਫਿਰ 2 ਲੋਕ ਦੌੜਦੇ ਹਨ ਅਤੇ ਸਿਲਵਰ ਰੰਗ ਦੀ ਟੋਇਟਾ ਕੈਮਰੀ ਵਿੱਚ ਭੱਜਣ ਤੋਂ ਪਹਿਲਾਂ ਨਿੱਝਰ ਨੂੰ ਗੋਲੀਆਂ ਮਾਰ ਦਿੰਦੇ ਹਨ।

ਦੋ ਗਵਾਹ, ਜੋ ਘਟਨਾ ਦੇ ਸਮੇਂ ਨੇੜੇ ਦੇ ਇੱਕ ਮੈਦਾਨ ਵਿੱਚ ਫੁੱਟਬਾਲ ਖੇਡ ਰਹੇ ਸਨ, ਨੇ ਖੁਲਾਸਾ ਕੀਤਾ ਕਿ ਉਹ ਉਸ ਜਗ੍ਹਾ ਵੱਲ ਭੱਜੇ, ਜਿੱਥੋਂ ਗੋਲੀਆਂ ਦੀ ਆਵਾਜ਼ ਆਈ ਸੀ ਅਤੇ ਉਨ੍ਹਾਂ ਨੇ ਹਮਲਾਵਰਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ। ਇੱਕ ਗਵਾਹ ਭੁਪਿੰਦਰਜੀਤ ਸਿੰਘ ਸਿੱਧੂ ਨੇ ਦਿ ਫਿਫਥ ਅਸਟੇਟ ਨੂੰ ਦੱਸਿਆ, ‘ਅਸੀਂ ਉਨ੍ਹਾਂ ਦੋ ਵਿਅਕਤੀਆਂ ਨੂੰ ਭੱਜਦੇ ਦੇਖਿਆ। ਅਸੀਂ ਉਸ ਪਾਸੇ ਭੱਜਣ ਲੱਗੇ… ਜਿੱਥੋਂ ਆਵਾਜ਼ ਆ ਰਹੀ ਸੀ। ਫਿਰ ਉਸ ਨੇ ਆਪਣੇ ਦੋਸਤ ਮਲਕੀਤ ਸਿੰਘ ਨੂੰ ਕਿਹਾ ਕਿ ਉਹ ਪੈਦਲ ਜਾ ਰਹੇ ਦੋ ਲੋਕਾਂ ਦਾ ਪਿੱਛਾ ਕਰੇ, ਜਦੋਂਕਿ ਉਹ ਨਿੱਝਰ ਦੀ ਮਦਦ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ।’ ਮਲਕੀਤ ਸਿੰਘ ਨੇ ਦੱਸਿਆ ਕਿ ਉਸ ਨੇ ਦੋਵਾਂ ਵਿਅਕਤੀਆਂ ਦਾ ਉਦੋਂ ਤੱਕ ਪਿੱਛਾ ਕੀਤਾ ਜਦੋਂ ਤੱਕ ਉਹ ਟੋਇਟਾ ਕੈਮਰੀ ਵਿੱਚ ਨਹੀਂ ਚੜ੍ਹ ਗਏ। ਸਿੰਘ ਨੇ ਕਿਹਾ, “ਇੱਕ ਕਾਰ ਆਈ ਅਤੇ ਉਹ ਉਸ ਵਿੱਚ ਚੜ੍ਹ ਗਏ। ਉਸ ਕਾਰ ਵਿੱਚ 3 ਹੋਰ ਲੋਕ ਬੈਠੇ ਸਨ।” 

READ ALSO: ਪੰਜਾਬ ਕੈਬਨਿਟ ਨੇ ਨਵੀਂ ਐਕਸਾਈਜ਼ ਪਾਲਿਸੀ ਨੂੰ ਮਨਜ਼ੂਰੀ, ਫਾਸਟ ਟ੍ਰੈਕ ਕੋਰਟ, 1300 ਨਵੇਂ ਡਾਕਟਰਾਂ ਦੀ ਭਰਤੀ ਸਮੇਤ ਲਏ ਇਹ ਵੱਡੇ ਫੈਸਲੇ

ਇਸ ਦੌਰਾਨ, ਲਗਭਗ 9 ਮਹੀਨੇ ਬਾਅਦ ਵੀ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ (ਆਰ.ਸੀ.ਐੱਮ.ਪੀ.) ਨੇ ਅਜੇ ਤੱਕ ਨਿੱਝਰ ਦੇ ਕਤਲ ਦੇ ਸਬੰਧ ਵਿੱਚ ਸ਼ੱਕੀ ਵਿਅਕਤੀਆਂ ਦੇ ਨਾਮ ਜਾਂ ਗ੍ਰਿਫ਼ਤਾਰੀਆਂ ਨਹੀਂ ਕੀਤੀਆਂ ਹਨ। ਨਿੱਝਰ ਦੀ ਮੌਤ ਨਾਲ ਭਾਰਤ ਅਤੇ ਕੈਨੇਡਾ ਵਿਚਾਲੇ ਕੂਟਨੀਤਕ ਵਿਵਾਦ ਵੀ ਪੈਦਾ ਹੋਇਆ। ਪਿਛਲੇ ਸਾਲ ਸਤੰਬਰ ‘ਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੀ ਧਰਤੀ ‘ਤੇ ਨਿੱਝਰ ਦੇ ਕਤਲ ‘ਚ ਭਾਰਤ ਦੀ ਸ਼ਮੂਲੀਅਤ ਦੇ ਦੋਸ਼ ਲਾਏ ਸਨ। ਹਾਲਾਂਕਿ ਭਾਰਤ ਨੇ ਇਨ੍ਹਾਂ ਦੋਸ਼ਾਂ ਨੂੰ ਬੇਤੁਕਾ ਅਤੇ ਪ੍ਰੇਰਿਤ ਦੱਸਦਿਆਂ ਰੱਦ ਕਰ ਦਿੱਤਾ ਸੀ। ਵਿਦੇਸ਼ ਮੰਤਰਾਲਾ ਅਨੁਸਾਰ, ਕੈਨੇਡਾ ਇਸ ਕਤਲੇਆਮ ‘ਤੇ ਆਪਣੇ ਦਾਅਵਿਆਂ ਦਾ ਸਮਰਥਨ ਕਰਨ ਲਈ ਕੋਈ ਸਬੂਤ ਪੇਸ਼ ਨਹੀਂ ਕਰ ਸਕਿਆ ਹੈ।

WORLD NEWS

Share post:

Subscribe

spot_imgspot_img

Popular

More like this
Related

ਡਿਪਟੀ ਕਮਿਸ਼ਨਰ ਨੇ ਲਿਆ ਗਣਤੰਤਰ ਦਿਵਸ ਦੀਆਂ ਤਿਆਰੀਆਂ ਦਾ ਜਾਇਜਾ

ਅੰਮ੍ਰਿਤਸਰ, 15 ਜਵਨਰੀ 2025 (   )- ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਗਣਤੰਤਰ ਦਿਵਸ ਮਨਾਉਣ ਲਈ ਗੁਰੂ...

ਡਿਪਟੀ ਕਮਿਸ਼ਨਰ ਵੱਲੋਂ ਬਰਲਟਨ ਪਾਰਕ ’ਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ

ਜਲੰਧਰ, 15 ਜਨਵਰੀ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ...

ਮੁੱਖ ਮੰਤਰੀ ਵੱਲੋਂ ਪੰਜਾਬ ਦਾ ਪਹਿਲਾ ਬੁਟੀਕ ਅਤੇ ਵਿਰਾਸਤੀ ਹੋਟਲ ਲੋਕਾਂ ਨੂੰ ਸਮਰਪਿਤ

ਪਟਿਆਲਾ, 15 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ...