Saturday, January 4, 2025

ਪਿਤਾ ਦੇ ਨਕਸ਼ੇ ਕਦਮ ‘ਤੇ ਚੱਲ ਰਹੇ ਪ੍ਰਿੰਸ ਵਿਲੀਅਮ, ਪਤਨੀ ਕੇਟ ਦੀ ਦੋਸਤ ਨਾਲ ਫਰਮਾ ਰਹੇ ਇਸ਼ਕ !

Date:

WORLD NEWS

ਬ੍ਰਿਟੇਨ ਦੇ ਸ਼ਾਹੀ ਪਰਿਵਾਰ ਦੇ ਪ੍ਰਿੰਸ ਵਿਲੀਅਮ ਤੇ ਉਨ੍ਹਾਂ ਦੀ ਪਤਨੀ ਕੇਟ ਮਿਡਲਟਨ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹਨ। ਦਰਅਸਲ, ਪਹਿਲਾਂ ਕੇਟ ਮਿਡਲਟਨ ਆਪਣੀ ਬਿਮਾਰੀ ਕਾਰਨ ਸੁਰਖੀਆਂ ‘ਚ ਸੀ ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਦੇ ਪਤੀ ਪ੍ਰਿੰਸ ਵਿਲੀਅਮ ਦਾ ਕਿਸੇ ਹੋਰ ਨਾਲ ਅਫੇਅਰ ਚੱਲ ਰਿਹਾ ਹੈ।

ਦਰਅਸਲ, ਹਾਲ ਹੀ ‘ਚ ਕੇਟ ਦੀ ਇੱਕ ਤਸਵੀਰ ਵਾਇਰਲ ਹੋ ਰਹੀ ਸੀ, ਜਿਸ ਵਿਚ ਉਨ੍ਹਾਂ ਨੂੰ ਲਾਪਤਾ ਦੱਸਿਆ ਜਾ ਰਿਹਾ ਸੀ, ਹਾਲਾਂਕਿ ਬਾਅਦ ‘ਚ ਦੱਸਿਆ ਗਿਆ ਕਿ ਤਸਵੀਰ ਐਡਿਟ ਕੀਤੀ ਗਈ ਸੀ। ਇਸ ਦੌਰਾਨ ਐਕਸਟਰਾ ਮੈਰੀਟਲ ਅਫੇਅਰ ਦੀਆਂ ਖਬਰਾਂ ਆ ਰਹੀਆਂ ਹਨ ਕਿ ਪ੍ਰਿੰਸ ਦੇ ਅਫੇਅਰ ਕਾਰਨ ਕੇਟ ਸ਼ਾਹੀ ਪਰਿਵਾਰ ਨਾਲ ਨਜ਼ਰ ਨਹੀਂ ਆ ਰਹੀ ਹੈ

ਸੁਰਖੀਆਂ ‘ਚ ਰਹਿਣ ਵਾਲੇ ਪ੍ਰਿੰਸ ਵਿਲੀਅਮ ਦਾ ਅਫੇਅਰ ਲੇਡੀ ਸਾਰਾਹ ਰੋਜ਼ ਹੈਨਬਰੀ ਨਾਲ ਦੱਸਿਆ ਜਾ ਰਿਹਾ ਹੈ। ਹੈਨਬਰੀ ਦਾ ਸ਼ਾਹੀ ਪਰਿਵਾਰ ਨਾਲ ਨਜ਼ਦੀਕੀ ਰਿਸ਼ਤਾ ਹੈ ਕਿਉਂਕਿ ਉਹ ਪ੍ਰਿੰਸ ਵਿਲੀਅਮ ਦੀ ਪਤਨੀ ਕੇਟ ਦੀਆਂ ਸਭ ਤੋਂ ਚੰਗੀਆਂ ਦੋਸਤਾਂ ‘ਚੋਂ ਇਕ ਹੈ। ਲੇਡੀ ਸਾਰਾਹ ਰੋਜ਼ ਹੈਨਬਰੀ, ਡੇਵਿਡ ਚੋਲਮੋਂਡੇਲੀ ਦੀ ਪਤਨੀ ਹੈ, ਜੋ ਚੋਲਮੋਂਡੇਲੀ ਦੇ 7ਵੇਂ ਮਾਰਕੇਸ ਹਨ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਪ੍ਰਿੰਸ ਤੇ ਹੈਨਬਰੀ ਦੇ ਅਫੇਅਰ ਦੀਆਂ ਖਬਰਾਂ ਸਾਹਮਣੇ ਆਈਆਂ ਹਨ। ਸਾਲ 2019 ‘ਚ ਵੀ ਉਨ੍ਹਾਂ ਦੇ ਅਫੇਅਰ ਦੀਆਂ ਖਬਰਾਂ ਸੁਰਖੀਆਂ ‘ਚ ਰਹੀਆਂ ਸਨ। ਉਸ ਦੌਰਾਨ ਇਹ ਖਬਰ ਆਈ ਸੀ ਕਿ ਪ੍ਰਿੰਸ ਵਿਲੀਅਮ ਨੇ ਹੈਨਬਰੀ ਨਾਲ ਆਪਣਾ ਵੈਲੇਨਟਾਈਨ ਡੇ ਸੈਲੀਬ੍ਰੇਟ ਕੀਤਾ ਸੀ।

ਕੇਟ ਮਿਡਲਟਨ ਦੇ ਜਨਤਕ ਨਾ ਹੋਣ ਦੀਆਂ ਲਗਾਤਾਰ ਅਫਵਾਹਾਂ ਵਿਚਕਾਰ ਕੈਂਸਿੰਗਟਨ ਪੈਲੇਸ ਨੇ ਇਕ ਬਿਆਨ ਜਾਰੀ ਕੀਤਾ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਕੇਟ ਪੇਟ ਦੀ ਸਰਜਰੀ ਤੋਂ ਠੀਕ ਹੋ ਰਹੀ ਹੈ, ਇਸ ਲਈ ਉਹ ਅਜੇ ਬਾਹਰ ਨਹੀਂ ਨਿਕਲ ਰਹੀ ਹੈ। ਕੇਟ ਮਿਡਲਟਨ ਤੇ ਪ੍ਰਿੰਸ ਵਿਲੀਅਮ ਦਾ ਵਿਆਹ 2011 ‘ਚ ਹੋਇਆ ਸੀ। ਉਨ੍ਹਾਂ ਦੇ ਤਿੰਨ ਬੱਚੇ ਹਨ – ਪ੍ਰਿੰਸ ਜਾਰਜ, ਰਾਜਕੁਮਾਰੀ ਸ਼ਾਰਲੋਟ ਤੇ ਪ੍ਰਿੰਸ ਲੂਇਸ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਪਰਿਵਾਰ ਕੇਂਸਿੰਗਟਨ ਪੈਲੇਸ ‘ਚ ਰਹਿੰਦਾ ਹੈ।

READ ALSO: ਇਕ-ਦੂਜੇ ਦੇ ਹੋਏ ਕ੍ਰਿਤੀ ਖਰਬੰਦਾ ਤੇ ਪੁਲਕਿਤ ਸਮਰਾਟ, ਵਿਆਹ ਦੀ ਪਹਿਲੀ ਖ਼ੂਬਸੁਰਤ ਤਸਵੀਰ ਆਈ ਸਾਹਮਣੇ..

ਪਿਛਲੇ ਸਾਲ ਹੈਨਬਰੀ ਨੇ ਕਿੰਗ ਚਾਰਲਸ ਦੀ ਤਾਜਪੋਸ਼ੀ ‘ਚ ਹਾਜ਼ਰੀ ਭਰੀ ਸੀ, ਪਰ ਕੇਟ ਨਾਲ ਉਸਦੀ ਕੋਈ ਫੋਟੋ ਸਾਹਮਣੇ ਨਹੀਂ ਆਈ, ਜਿਸ ਨਾਲ ਖਬਰਾਂ ਨੂੰ ਹੋਰ ਉਤਸ਼ਾਹ ਮਿਲਿਆ। ਇਸ ਤੋਂ ਬਾਅਦ ਕੇਟ ਦੀ ਪ੍ਰਿੰਸ ਵਿਲੀਅਮ ਤੇ ਉਸ ਦੇ ਤਿੰਨ ਬੱਚਿਆਂ ਨਾਲ ਤਸਵੀਰ ਸਾਹਮਣੇ ਆਈ ਸੀ, ਪਰ ਉਸ ਨੂੰ ਐਡਿਟ ਫੋਟੋ ਦੱਸਿਆ ਜਾ ਰਿਹਾ ਸੀ। ਉਸ ਤਸਵੀਰ ‘ਚ ਕੇਟ ਨੇ ਵਿਆਹ ਦੀ ਅੰਗੂਠੀ ਨਹੀਂ ਪਾਈ ਸੀ।

WORLD NEWS

Share post:

Subscribe

spot_imgspot_img

Popular

More like this
Related

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ ਜੀ 4 ਜਨਵਰੀ 2025

Hukamnama Sri Harmandir Sahib Ji ਰਾਮਕਲੀ ਮਹਲਾ ੫ ॥ ਅੰਗੀਕਾਰੁ ਕੀਆ...

ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਮਾਡਰਨ ਕੇਂਦਰੀ ਜੇਲ੍ਹ ਦਾ ਦੌਰਾ

ਫਰੀਦਕੋਟ 3 ਜਨਵਰੀ , ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ...