Friday, December 27, 2024

ਲੁਧਿਆਣਾ ਜੀਐਨਡੀਈਸੀ, ਗਿੱਲ ਪਾਰਕ, ਲੁਧਿਆਣਾ ਵਿਖੇ ਆਈਕੇਜੀਪੀਟੀਯੂ ਦੇ ਕੇਂਦਰੀ ਜ਼ੋਨ ਯੁਵਕ ਮੇਲੇ ਦੀ ਹੋਈ ਸ਼ੁਰੂਆਤ

Date:

ਆਈਕੇਜੀਪੀਟੀਯੂ,ਕਪੂਰਥਲਾ,ਦਾ ਰੋਮਾਂਚ ਭਰਪੂਰ ਕੇਂਦਰੀ ਜ਼ੋਨ ਯੁਵਕ ਮੇਲਾ 2 ਨਵੰਬਰ 2023 ਨੂੰ ਜੀਐਨਡੀਈਸੀ,ਗਿੱਲ ਪਾਰਕ,ਲੁਧਿਆਣਾ, ਵਿਖੇ ਬਹੁਤ ਧੂਮ ਧਾਮ ਨਾਲ ਸ਼ੁਰੂ ਹੋਇਆ। ਇਸ ਵਿਸ਼ਾਲ ਪ੍ਰੋਗਰਾਮ ਦੇ ਪਹਿਲੇ ਦਿਨ ਲਗਭਗ 25 ਵਿਦਿਅਕ ਸੰਸਥਾਵਾਂ ਦੇ ਬਹੁਗਿਣਤੀ ਵਿਦਿਆਰਥੀਆਂ ਨੇ ਪੂਰੇ ਜੋਸ਼ੋਖਰੋਸ਼ ਨਾਲ ਅਲੱਗ ਅਲੱਗ ਈਵੈਂਟਸ ਵਿੱਚ ਆਪਣੇ ਹੁਨਰ ਦੀ ਪੇਸ਼ਕਾਰੀ ਕਰ ਸਭ ਸਰੋਤਿਆਂ ਨੂੰ ਅਤਿਅੰਤ ਪ੍ਰਭਾਵਿਤ ਕੀਤਾ।

ਫੈਸਟ ਦੇ ਪਹਿਲੇ ਦਿਨ ਭੰਗੜਾ, ਵਨ ਐਕਟ ਪਲੇ, ਮਿਮਿਕਰੀ, ਕਰੀਏਟਿਵ ਰਾਈਟਿੰਗ, ਲਾਈਟ ਵੋਕਲ ਇੰਡੀਅਨ, ਗਰੁੱਪ ਸ਼ਬਦ, ਗਰੁੱਪ ਗੀਤ, ਲੋਕ ਗੀਤ, ਆਨ ਦਾ ਸਪਾਟ ਫੋਟੋਗ੍ਰਾਫੀ, ਕਲੇ ਮਾਡਲਿੰਗ ਅਤੇ ਰੰਗੋਲੀ ਦੇ ਮੁਕਾਬਲੇ ਕਰਵਾਏ ਗਏ। ਇਸ ਮੌਕੇ ਦਿਨ ਦੇ ਪ੍ਰਦਰਸ਼ਨੀ ਈਵੈਂਟ ਵਜੋਂ ਪੇਸ਼ ਕੀਤੇ ਗਏ ਕਲਾਸੀਕਲ ਡਾਂਸ ਨੇ ਸਭ ਨੂੰ ਬਹੁਤ ਆਕਰਸ਼ਿਤ ਕੀਤਾ। ਪ੍ਰੋਗਰਾਮ ਆਡੀਟੋਰੀਅਮ,ਟੈਸਟਿੰਗ ਐਂਡ ਕੰਸਲਟੈਂਸੀ ਸੈਮੀਨਾਰ ਹਾਲ, ਐਮਬੀਏ ਸੈਮੀਨਾਰ ਹਾਲ ਅਤੇ ਐਮਬੀਏ ਬਲਾਕ ਨਾਮਕ ਚਾਰ ਥਾਵਾਂ ਉੱਤੇ ਆਯੋਜਿਤ ਕੀਤਾ ਗਿਆ ਸੀ। ਨਿਰਪੱਖ ਨਤੀਜਿਆਂ ਲਈ ਵੱਖ-ਵੱਖ ਖੇਤਰਾਂ ਅਤੇ ਵੱਖ-ਵੱਖ ਸੰਸਥਾਵਾਂ ਦੇ ਜੱਜਾਂ ਦਾ ਪੈਨਲ ਮੌਜੂਦ ਰਿਹਾ। ਭਾਗ ਲੈਣ ਵਾਲੇ ਕਾਲਜਾਂ ਨੂੰ ਅਲੱਗ ਅਲੱਗ ਸੀਕਰੇਸੀ ਕੋਡ ਦਿੱਤੇ ਗਏ ਸਨ ਜਿਵੇਂ ਡਫ਼ਲੀ, ਅਲਗੋਜ਼ਾ, ਪਿੱਪਲ ਪੱਤੀਆਂ,ਸੱਗੀ ਫੁੱਲ, ਕਲਗੀ,ਬੁੱਗਚੂ,ਢੋਲ, ਕਲੀਰੇ, ਬਾਜੂ ਬੰਦ, ਪਰਾਂਦਾ,ਆਦਿ ।

ਤਿੰਨ ਦਿਨ ਚੱਲਣ ਵਾਲੇ ਇਸ ਮੇਲੇ ਦਾ ਉਦਘਾਟਨ ਸਮਾਗਮ ਦੇ ਮੁੱਖ ਸਥਾਨ ਜੀਐਨਡੀਈਸੀ ਆਡੀਟੋਰੀਅਮ ਵਿਖੇ ਮੁੱਖ ਮਹਿਮਾਨ ਵਜੋਂ ਪਹੁੰਚੇ ਸ.ਰਜਿੰਦਰਬੀਰ ਸਿੰਘ ਮਾਗੋ,ਸਾਬਕਾ ਚੇਅਰਮੈਨ ਏਸ਼ੀਅਨ ਅਮਰੀਕਨ ਕੋਲੀਸ਼ਨ ਆਫ ਸ਼ਿਕਾਗੋ,ਦੁਆਰਾ ਕੀਤਾ ਗਿਆ। ਉਹਨਾਂ ਨੇ ਅਜਿਹੇ ਸ਼ਾਨਦਾਰ ਅਤੇ ਵਿਸ਼ਾਲ ਸਮਾਗਮ ਦਾ ਆਯੋਜਨ ਕਰਨ ਲਈ ਜੀਐਨਡੀਈਸੀ, ਲੁਧਿਆਣਾ, ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ। ਡਾ.ਸਹਿਜਪਾਲ ਸਿੰਘ, ਪ੍ਰਿੰਸੀਪਲ, ਜੀਐਨਡੀਈਸੀ,ਨੇ ਇਸ ਮੌਕੇ ਆਪਣੇ ਵਿਚਾਰ ਸਾਂਝਾ ਕਰਦਿਆਂ ਕਿਹਾ ਕਿ ਇਸ ਤਰਾਂ ਦੇ ਪ੍ਰੋਗਰਾਮ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਬਹੁਤ ਜ਼ਰੂਰੀ ਹਨ। ਸ.ਸਹਿਬਾਜ਼ ਸਿੰਘ, ਸੈਕ੍ਰੇਟਰੀ, ਨਾਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ, ਸ. ਇੰਦਰਪਾਲ ਸਿੰਘ, ਡਾਇਰੈਕਟਰ, ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ, ਨੇ ਵੀ ਉਚੇਚੇ ਤੌਰ ਉੱਤੇ ਪ੍ਰੋਗਰਾਮ ਵਿਚ ਸ਼ਿਰਕਤ ਕੀਤੀ।

READ ALSO : ਹਿਮਾਚਲ ਦੇ ਮੁੱਖ ਮੰਤਰੀ ਅੱਠਵੇਂ ਦਿਨ ਆਏ ICU ਤੋਂ ਬਾਹਰ

ਡਾ.ਕੇ.ਐੱਸ.ਮਾਨ, ਚੇਅਰਮੈਨ, ਕਲਚਰਲ ਕਮੇਟੀ, ਜੀਐਨਈ, ਡਾ.ਪਰਮਪਾਲ ਸਿੰਘ, ਸੈਕਟਰੀ, ਕਲਚਰਲ ਕਮੇਟੀ, ਪ੍ਰੋ.ਜਸਵੰਤ ਸਿੰਘ ਟੌਰ, ਨੇ ਸਾਰੇ ਆਏ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

ਨਤੀਜੇ

ਕਲੇ ਮਾਡਲਿੰਗ

  1. ਪਿੱਪਲ ਪੱਤੀਆਂ
  2. ਸੱਗੀ ਫੁੱਲ
  3. ਕਲਗੀ

ਕਾਰਟੂਨਿੰਗ

  1. ਸੱਗੀ ਫੁੱਲ
  2. ਅਲਗੋਜ਼ਾ
  3. ਖਰਤਲ

ਰੰਗੋਲੀ
1. ਬੁੱਗਚੂ

  1. ਢੋਲ
  2. ਕਲੀਰੇ

ਭੰਗੜਾ

  1. ਪਿੱਪਲ ਪੱਤੀਆਂ
  2. ਬਾਜੁ ਬੰਦ
  3. ਡਫ਼ਲੀ

ਲਾਈਟ ਵੋਕਲ ਇੰਡੀਅਨ

  1. ਪਿੱਪਲ ਪੱਤੀਆਂ
  2. ਅਲਗੋਜ਼ਾ
  3. ਪਰਾਂਦਾ

ਕੁਇਜ਼

  1. ਅਲਗੋਜ਼ਾ
  2. ਢੋਲ
  3. ਸਿਤਾਰ

Share post:

Subscribe

spot_imgspot_img

Popular

More like this
Related

ਖੇਤੀ ਮੰਡੀਕਰਨ ਬਾਰੇ ਕੌਮੀ ਨੀਤੀ ਦੇ ਖਰੜੇ ਵਿੱਚ ਐਮ.ਐਸ.ਪੀ. ਬਾਰੇ ਸਪੱਸ਼ਟਤਾ ਨਹੀਂ

ਚੰਡੀਗੜ੍ਹ, 26 ਦਸੰਬਰ: ਪੰਜਾਬ ਸਰਕਾਰ ਵੱਲੋਂ ਖੇਤੀ ਮੰਡੀਕਰਨ ਬਾਰੇ ਕੌਮੀ...

ਸ਼ਹੀਦੀ ਸਭਾ: ਡੀਜੀਪੀ ਗੌਰਵ ਯਾਦਵ ਨੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ  ਸਾਹਿਬ ਵਿਖੇ ਮੱਥਾ ਟੇਕਿਆ, ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ

ਚੰਡੀਗੜ੍ਹ/ਫ਼ਤਿਹਗੜ੍ਹ ਸਾਹਿਬ, 26 ਦਸੰਬਰ: ਫ਼ਤਹਿਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜ਼ਾਦੇ ਦੀ...

ਡਿਪਟੀ ਕਮਿਸ਼ਨਰ ਨੇ ਸਾਰੀਆਂ ਜ਼ਿੰਮੇਵਾਰੀਆਂ ਸਮਝਾ ਕੇ ਬਿਠਾਇਆ ਆਪਣੀ ਕੁਰਸੀ ਉੱਤੇ

ਅੰਮ੍ਰਿਤਸਰ, 26 ਦਸੰਬਰ 2024 (      )-- ਛੇ ਜਮਾਤ ਵਿੱਚ ਪੜਦੀ ਬੱਚੀ ਭਾਨਵੀ, ਜਿਸ...