ਅੰਬਾਨੀ ਨੂੰ ਧਮਕੀ ਦੇਣ ਵਾਲੇ 2 ਦੋਸ਼ੀ ਗ੍ਰਿਫਤਾਰ

 Mukesh Ambani Death Threat

ਮੁਕੇਸ਼ ਅੰਬਾਨੀ ਨੂੰ ਧਮਕੀ ਭਰੇ ਈ-ਮੇਲ ਭੇਜਣ ਦੇ ਦੋਸ਼ ਵਿੱਚ ਤੇਲੰਗਾਨਾ ਤੋਂ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮਹਾਰਾਸ਼ਟਰ ਦੀ ਗਾਮਦੇਵੀ ਪੁਲਸ ਨੇ ਦੱਸਿਆ ਕਿ ਦੋਸ਼ੀ ਦੀ ਪਛਾਣ 19 ਸਾਲਾ ਗਣੇਸ਼ ਰਮੇਸ਼ ਵਨਪਾਰਧੀ ਵਜੋਂ ਹੋਈ ਹੈ। ਉਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ 8 ਨਵੰਬਰ ਤੱਕ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਗਿਆ।

ਇਸ ਦੇ ਨਾਲ ਹੀ ਇਸ ਮਾਮਲੇ ਵਿੱਚ ਦੂਜੀ ਗ੍ਰਿਫ਼ਤਾਰੀ ਦੀ ਖ਼ਬਰ ਵੀ ਸਾਹਮਣੇ ਆਈ ਹੈ। ANI ਦੇ ਅਨੁਸਾਰ, ਮੁੰਬਈ ਕ੍ਰਾਈਮ ਬ੍ਰਾਂਚ ਨੇ ਗੁਜਰਾਤ ਦੇ ਗਾਂਧੀਨਗਰ ਤੋਂ ਇੱਕ ਹੋਰ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਹਾਲਾਂਕਿ ਇਸ ਦਾ ਪੂਰਾ ਵੇਰਵਾ ਅਜੇ ਸਾਹਮਣੇ ਨਹੀਂ ਆਇਆ ਹੈ।

ਮੁਕੇਸ਼ ਅੰਬਾਨੀ ਨੂੰ 27 ਅਕਤੂਬਰ ਤੋਂ 1 ਨਵੰਬਰ ਤੱਕ ਜਾਨੋਂ ਮਾਰਨ ਦੀਆਂ ਧਮਕੀਆਂ ਵਾਲੇ ਪੰਜ ਈ-ਮੇਲ ਭੇਜੇ ਗਏ ਸਨ। ਇਸ ਵਿੱਚ 400 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਪੁਲਿਸ ਨੇ ਕਿਹਾ ਸੀ ਕਿ ਸਾਰੀਆਂ ਧਮਕੀਆਂ ਇੱਕੋ ਮੇਲ ਆਈਡੀ ਤੋਂ ਮਿਲੀਆਂ ਸਨ।

ਇਹ ਵੀ ਪੜ੍ਹੋ: ਲੁਧਿਆਣਾ ‘ਚ ਸਾਬਕਾ ਮੰਤਰੀ ਆਸ਼ੂ ਦਾ ਕਰੀਬੀ ਗ੍ਰਿਫਤਾਰ

ਅੰਬਾਨੀ ਨੂੰ 27 ਅਕਤੂਬਰ ਨੂੰ ਪਹਿਲੀ ਧਮਕੀ ਭਰੀ ਮੇਲ ਮਿਲੀ ਸੀ। ਇਸ ਵਿੱਚ 20 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਅਗਲੇ ਦਿਨ 28 ਅਕਤੂਬਰ ਨੂੰ ਇੱਕ ਹੋਰ ਮੇਲ ਆਈ। ਇਸ ‘ਚ ਰਾਸ਼ੀ ਵਧਾ ਕੇ 200 ਕਰੋੜ ਰੁਪਏ ਕਰ ਦਿੱਤੀ ਗਈ। ਫਿਰ 30 ਅਕਤੂਬਰ ਨੂੰ ਵੀ ਇੱਕ ਮੇਲ ਆਈ, ਜਿਸ ਵਿੱਚ 400 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਮੇਲ ਵਿੱਚ ਕਿਹਾ ਗਿਆ ਸੀ ਕਿ ਜੇਕਰ ਪੈਸੇ ਨਾ ਮਿਲੇ ਤਾਂ ਉਸ ਨੂੰ ਦੇਸ਼ ਦੇ ਸਰਵੋਤਮ ਨਿਸ਼ਾਨੇਬਾਜ਼ਾਂ ਵੱਲੋਂ ਮਾਰ ਦਿੱਤਾ ਜਾਵੇਗਾ।  
27 ਅਕਤੂਬਰ ਨੂੰ ਪਹਿਲੀ ਮੇਲ ਮਿਲਣ ਤੋਂ ਬਾਅਦ, ਗਾਮਦੇਵੀ ਪੁਲਿਸ ਨੇ ਆਈਪੀਸੀ ਦੀ ਧਾਰਾ 387 ਅਤੇ 506 (2) ਦੇ ਤਹਿਤ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਐਫਆਈਆਰ ਦਰਜ ਕਰਕੇ ਜਾਂਚ ਸ਼ੁਰੂ ਕੀਤੀ। ਇਸ ਤੋਂ ਪਹਿਲਾਂ ਵੀ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਕਈ ਵਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਹਨ। ਇਸ ਕਾਰਨ ਪਿਛਲੇ ਸਾਲ 29 ਸਤੰਬਰ ਨੂੰ ਕੇਂਦਰੀ ਗ੍ਰਹਿ ਮੰਤਰਾਲੇ ਨੇ ਉਨ੍ਹਾਂ ਦੀ ਸੁਰੱਖਿਆ Z ਸ਼੍ਰੇਣੀ ਤੋਂ ਵਧਾ ਕੇ Z+ ਕਰ ਦਿੱਤੀ ਸੀ। ਮੁਕੇਸ਼ ਅੰਬਾਨੀ ਸੁਰੱਖਿਆ ਦਾ ਖਰਚਾ ਅਦਾ ਕਰਦੇ ਹਨ। ਇਹ ਖਰਚਾ 40 ਤੋਂ 45 ਲੱਖ ਰੁਪਏ ਪ੍ਰਤੀ ਮਹੀਨਾ ਹੈ।

 Mukesh Ambani Death Threat

[wpadcenter_ad id='4448' align='none']