ਮਹਿਸੂਸ ਕਰੀ ਦਾ ਕਿ ਕੁਦਰਤ ਦੀ ਗੋਂਦ ਵਿਚ ਮਨੁੱਖ ਤੋਂ ਇਲਾਵਾ ਕੁਲ ਦੁਨੀਆ ਦੇ ਹੋਰ ਪ੍ਰਾਣੀਆਂ ਦਾ ਕੋਈ ਧਰਮ ਕਿਉਂ ਨਹੀਂ? ਉਨ੍ਹਾਂ ਦਾ ਕਿਵੇਂ ਸਰਦਾ ਹੈ ਇਸ ਜੰਜਾਲ ਤੋਂ ਬਿਨਾਂ? ਬਾਕੀ ਜਿਥੇ ਹਾਲੇ ਤੱਕ ਇਨਸਾਨ ਨਹੀਂ ਪਹੁੰਚਿਆ ਓਥੇ ਇੱਕ ਵੀ ਧਾਰਮਿਕ ਸਥਾਨ ਨਹੀਂ! ਆਹ ਜਿਸ ਧਰਤੀ ਤੇ ਅਸੀਂ ਰਹਿੰਦੇ ਹਾਂ, ਏਥੇ ਅਲੱਗ-ਅਲੱਗ ਥਾਵਾਂ ਉੱਤੇ ਅਲੱਗ-ਅਲੱਗ ਅਡੰਬਰ ਹਨ। ਫਿਰ ਇਸਦਾ ਮਤਲਬ ਇਹ ਹੋਇਆ ਕਿ ਮਨੁੱਖ ਨੂੰ ਜਿਦਾਂ ਦੀ ਕਲਪਨਾ ਸੁੱਝੀ ਓਦਾਂ ਦਾ ਭਗਵਾਨ ਬਣਾ ਲਿਆ, ਪੁਜਾਰੀਆਂ ਨੇ ਇਸਨੂੰ ਧਰਮ ਦਾ ਨਾਮ ਦੇ ਕੇ ਚੰਗਾ ਖਾਸਾ ਕਮਾਈ ਦਾ ਸਾਧਨ ਬਣਾ ਲਿਆ! ਸਾਡੀ ਮੂਰਖਤਾ ਦੀ ਹੱਦ ਦੇਖੋ… ਨਾਲੇ ਹੁਣ ਤੱਕ ਕਿਸੇ ਵੀ ਇਨਸਾਨ ਕੋਲ ਭਗਵਾਨ ਨੂੰ ਮਿਲਣ ਦੇ ਕੋਈ ਪ੍ਰਮਾਣ ਨਹੀਂ ਹਨ!
ਬਾਬੇ ਨਾਨਕ ਦੇ ਲਿਖੇ ‘ ੧ਓ ‘ ਦੀ ਪ੍ਰੀਭਾਸ਼ਾ ਲਿਖਣ ਲੱਗੀਏ ਤਾਂ ਅਮੁੱਕ ਸ਼ਬਦਾਂ ਦਾ ਖ਼ਜ਼ਾਨਾ ਚਾਹੀਦਾ ਹੈ। ਅਕਲ ਨੂੰ ਹੱਥ ਮਾਰੀਏ ਤਾਂ ਗੱਲ ਬਹੁਤ ਸੌਖੀ ਸਮਝ ਆਉਂਦੀ ਹੈ ਕਿ ਪੂਰੇ ਸੰਸਾਰ ਨੂੰ ਚਲਾਉਣ ਵਾਲੀ ਤਾਕਤ ਇੱਕ ਹੈ। ਕੁਦਰਤ ਦਾ ਸਾਰਾ ਸਿਸਟਮ ਅਨੁਸ਼ਾਸ਼ਨਬੱਧ ਹੈ। ਧਰਤੀ ਦੇ ਹਰ ਜੀਵ ਲਈ ਉਸ ਵੱਲੋਂ ਸਮਾਨ ਸਹੂਲਤਾਂ ਹਨ…
ਇੱਕੋ ਪਾਣੀ ਹਰ ਕੋਈ ਪੀਂਦਾ ਇੱਕੋ ਸੂਰਜ ਰੌਸ਼ਨੀ ਕਰਦਾ,
ਕਰਵਾ ਚੌਥ ਤੇ ਈਦ ਦਾ ਚੰਦ ਸਾਡਾ ਵੱਖਰਾ-ਵੱਖਰਾ ਚੜ੍ਹਦਾ,
ਧਰਮਾਂ ਹੱਥ ਵੇਖ ਖ਼ੰਜਰ, ਤਲਵਾਰਾਂ ਸੋਚਾ ਕੀ ਮਗਰੂਰੀ ਹੈ,
ਦੱਸੋਂ ਠੇਕੇਦਾਰੋ ਰਲ ਬੈਠਣ ਖਾਤਰ ਕਿਹੜਾ ਧਰਮ ਜ਼ਰੂਰੀ ਹੈ?
ਸੋਚੋ ਤਾਂ ਯਰ ਜਦੋਂ ਕੁਦਰਤ ਇੱਕ ਹੈ ਅਸੀਂ ਕਿਓਂ ਵੱਖਰੇ-ਵੱਖਰੇ ਹਾਂ? ਪੁਜਾਰੀ ਕਹਿੰਦੇ ਨੇ.. ਧਰਮ ਤੋੜਦਾ ਨਹੀਂ ਜੋੜਦਾ ਹੈ, ਪੁੱਛੀਏ ਉਨ੍ਹਾਂ ਨੂੰ … ਜੇ ਧਰਮ ਤੋੜਦਾ ਨਹੀਂ ਤਾਂ ਐਨੇਂ ਧਰਮ ਪੈਂਦਾ ਕਿੱਥੋਂ ਹੋ ਗਏ? ਜੋ ਆਪ ਜੁੜ ਕੇ ਨਾ ਰਹਿ ਸਕੇ, ਓਹ ਸਾਨੂੰ ਕਦੋਂ ਇਕੱਠੇ ਹੋਣ ਦੇਣਗੇ? ਆਓ ਯਰ ਜਾਤਾਂ, ਧਰਮਾਂ ਨੂੰ ਪਾਸੇ ਕਰਕੇ, ਮਿੱਤਰਤਾ ਦਾ ਹੱਥ ਵਧਾਈਏ, ਪੈਸਾ ਧੇਲਾ ਰਹਿ ਜਾਣਾ ਏਥੇ, ਝਗੜੇ ਝੇੜੇ ਕਾਹਤੋਂ ਪਾਈਏ..!
ਮਨ ਦੀ ਮੈਲ ਧੋਤਿਆ ਵਿਕਾਰ ਆਪਣੇ ਆਪ ਬਾਹਰ ਨਿਕਲਣੇ ਸ਼ੁਰੂ ਹੋ ਜਾਣਗੇ। ਸਾਨੂੰ ਮਹਿਸੂਸ ਹੋਵੇਗਾ ਕਿ ਰੇਤ ਦੇ ਇੱਕ ਕਣ ਦੇ ਕਰੋੜਵੇਂ ਭਾਗ ਜਿੰਨੀ ਵੀ ਹੈਸੀਅਤ ਹੈਨੀ ਮੇਰੀ ਕੁਦਰਤ ਵਿੱਚ, ਤੇ ਮੈਂ ਗੱਲਾਂ ਕਰਦਾ ਹਾਂ ਆਸਮਾਨ ਜਿੱਡੀਆਂ-ਜਿੱਡੀਆਂ! ਇਸੇ ਸੰਸਾਰ ਅੰਦਰ ਆਪਣਿਆਂ ਨਾਲ ਰਹਿਣਾ ਖੂਬਸੂਰਤ ਲੱਗੇਗਾ, ਸਾਡਾ ਫੁੱਲਾਂ ਵਾਂਗ ਖਿੜਿਆ ਮਨ ਕੁਦਰਤ ਵਰਗਿਆਂ ਨੂੰ ਕਹਿ ਉਠੇਗਾ ਕਿ… ‘ਤੇਰਾ ਮੈਨੂੰ ਮਿਲ ਜਾਣਾ ਇੱਦਾਂ ਪ੍ਰਤੀਤ ਹੁੰਦਾ, ਜਿੱਦਾਂ ਕੁਦਰਤ ਨੇ ਖੁਦ ਮੈਨੂੰ ਆਪਣੀ ਬੁੱਕਲ਼ ਵਿੱਚ ਬਿਠਾ ਲਿਆ ਹੋਵੇ..!
ਹਰਫੂਲ ਭੁੱਲਰ
ਕੁਦਰਤ ਬਾਰੇ ਕਲਪਨਾ ਕਰਦਿਆ ਮੈਂ ਅਕਸਰ ਬਹੁਤ ਲੰਮਾ ਨਿਕਲ ਜਾਂਦਾ ਹਾਂ, ਪੂਰੇ ਬ੍ਰਹਿਮੰਡ ਦਾ ਚੱਕਰ ਲਾ ਕੇ ਮੁੜਦਿਆ ਖੂਬਸੂਰਤ ਅਹਿਸਾਸ ਹੁੰਦੇ ਹਨ।
Date: