ਸ਼ਹਿਰ ਦੇ ‘ਪਾਸ਼ ਇਲਾਕੇ’ ਦੇ ਹੋਟਲ ‘ਚ ਚੱਲ ਰਿਹਾ ਸੀ ਜੂਏ ਦਾ ਅੱਡਾ

ਪਟਿਆਲਾ ਪਟਿਆਲਾ (ਮਾਲਕ ਸਿੰਘ ਘੁੰਮਣ ): ਬਨੂੜ ਕੈਸੀਨੋ ਕਾਂਡ ਦੇ ਕਰੀਬ ਦੋ ਸਾਲਾਂ ਬਾਅਦ ਥਾਣਾ ਸਿਵਲ ਲਾਈਨ ਅਧੀਨ ਪੈਂਦੇ ਇਲਾਕੇ ‘ਚ ਹੋਟਲ ‘ਚ ਜੂਏ ਦਾ ਅੱਡਾ ਚੱਲਦਾ ਫੜਿਆ ਗਿਆ ਹੈ। ਪਟਿਆਲਾ ਪੁਲਿਸ ਦੇ ਸਪੈਸ਼ਲ ਸੈੱਲ ਦੇ ਇੰਚਾਰਜ ਜੀਐੱਸ ਸਿਕੰਦ ਦੀ ਟੀਮ ਨੇ 24 ਜਨਵਰੀ ਨੂੰ ਇਸ ਅੱਡੇ ‘ਤੇ ਛਾਪਾ ਮਾਰ ਕੇ ਦਸ ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ। ਪੁਲਿਸ ਨੇ ਮੌਕੇ ਤੋਂ 1 ਲੱਖ 2 ਹਜ਼ਾਰ ਰੁਪਏ ਦੀ ਨਗਦੀ ਵੀ ਬਰਾਮਦ ਕੀਤੀ ਹੈ, ਮੁਲਜ਼ਮ ਸਿੱਕਿਆਂ ਨਾਲ ਜੂਆ ਖੇਡ ਰਹੇ ਸਨ। ਇਹ ਜੂਏ ਦਾ ਅੱਡਾ ਮਾਡਲ ਟਾਊਨ ਲਾਈਟ ਵਾਲਾ ਚੌਕ ਵਿਖੇ ਸਾਬਕਾ ਆਈਜੀ ਦੀ ਕੋਠੀ ਅੱਗੇ ਬਣੇ ਹੋਟਲ ‘ਚ ਚੱਲ ਰਿਹਾ ਸੀ। ਦੂਜੇ ਪਾਸੇ ਹੋਟਲ ਸੰਚਾਲਕਾਂ ਵਲੋਂ ਇਸ ਅੱਡੇ ਬਾਰੇ ਅਣਜਾਣਤਾ ਪ੍ਰਗਟਾ ਕੇ ਪੁਲਿਸ ‘ਤੇ ਆਪਣੇ ਆਪ ਨੂੰ ਬਚਾਉਣ ਲਈ ਦਬਾਅ ਪਾਇਆ ਜਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਹੋਟਲ ਦੇ ਇੱਕੋ ਕਮਰੇ ਵਿੱਚ ਦਸ ਲੋਕਾਂ ਇਕੱਠੇ ਹੋਣਾ ਅਤੇ ਉਨਾਂ੍ਹ ਦੇ ਖਾਣ-ਪੀਣ ਦੇ ਆਰਡਰ ਡਲਿਵਰ ਹੋਣ ਤੋਂ ਬਾਅਦ ਵੀ ਹੋਟਲ ਸੰਚਾਲਕ ਅਤੇ ਸਟਾਫ਼ ਇਸ ਗਤੀਵਿਧੀ ਤੋਂ ਅਣਜਾਣ ਰਿਹਾ। ਿਫ਼ਲਹਾਲ ਪੁਲਿਸ ਨੇ ਮੌਕੇ ਤੋਂ ਗਿ੍ਰਫ਼ਤਾਰ ਕੀਤੇ ਇਨਾਂ੍ਹ ਦਸ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 420, 120ਬੀ ਸਮੇਤ ਗੈਂਬਿਲੰਗ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੇ ਹੋਟਲ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਵੀ ਹਾਸਲ ਕਰ ਲਈ ਹੈ। ਫਿਲਹਾਲ ਦਬਾਅ ਦੇ ਚੱਲਦਿਆਂ ਕਾਰਵਾਈ ਵਿਚ ਹੋਟਲ ਮਾਲਕ ਦਾ ਨਾਂ ਨਹੀਂ ਲਿਆ ਗਿਆ ਹੈ ਪਰ ਪੁਲਿਸ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਜਲਦੀ ਹੀ ਉਸ ਦੀ ਭੂਮਿਕਾ ਵੀ ਸਾਫ ਕਰ ਦਿੱਤੀ ਜਾਵੇਗੀ। ਏਐੱਸਆਈ ਬਲਰਾਜ ਸਿੰਘ ਨੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਪਛਾਣ ਗਾਂਧੀ ਨਗਰ ਵਾਸੀ ਦਿਨੇਸ਼ ਕੁਮਾਰ, ਵਿਪਨ ਮਦਾਨ ਵਾਸੀ ਗੋਲਗੱਪਾ ਚੌਕ ਤਿ੍ਪੜੀ, ਰਵਿੰਦਰ ਸਿੰਘ ਵਾਸੀ ਐੱਸਐੱਸਟੀ ਨਗਰ, ਰਿਸ਼ਵ ਮਲਹੋਤਰਾ ਵਾਸੀ ਨਿਊ ਮਹਿੰਦਰਾ ਕਾਲੋਨੀ, ਰਵੀ ਵਾਸੀ ਸਨਸਿਟੀ ਕਾਲੋਨੀ ਰਾਜਪੁਰਾ, ਰਮਨਦੀਪ ਸਿੰਘ ਵਾਸੀ ਹਰਮਨ ਕਾਲੋਨੀ ਸਰਹਿੰਦ ਰੋਡ, ਚੰਦਰ ਬੱਤਰਾ ਵਾਸੀ ਪਿੰਡ ਚੌੜਾ, ਕ੍ਰਿਸ਼ਨ ਕੁਮਾਰ ਵਾਸੀ ਇੰਦਰਾ ਕਾਲੋਨੀ ਮਨੀ ਮਾਜਰਾ ਚੰਡੀਗੜ੍ਹ, ਕਰਨੈਲ ਸਿੰਘ ਵਾਸੀ ਸ਼ਹੀਦ ਊਧਮ ਸਿੰਘ ਕਾਲੋਨੀ ਧਮੌਲੀ ਰਾਜਪੁਰਾ ਅਤੇ ਨਿਤਿਨ ਕੁਮਾਰ ਵਾਸੀ ਸਫ਼ਾਬਾਦੀ ਗੇਟ ਪਟਿਆਲਾ ਵਜੋਂ ਹੋਈ ਹੈ।

[wpadcenter_ad id='4448' align='none']