NIA Raid in 4 State
ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਹਥਿਆਰਾਂ ਦੀ ਤਸਕਰੀ ਨਾਲ ਜੁੜੇ ਇੱਕ ਮਾਮਲੇ ਵਿੱਚ ਬੁੱਧਵਾਰ (19 ਦਸੰਬਰ 2024) ਨੂੰ ਬਿਹਾਰ, ਨਾਗਾਲੈਂਡ, ਹਰਿਆਣਾ ਅਤੇ ਜੰਮੂ-ਕਸ਼ਮੀਰ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਨ੍ਹਾਂ ਚਾਰ ਰਾਜਾਂ ਵਿੱਚ ਕੁੱਲ 17 ਥਾਵਾਂ ‘ਤੇ ਛਾਪੇਮਾਰੀ ਕੀਤੀ ਗਈ, ਜਿਸ ਵਿੱਚ ਬਿਹਾਰ ਵਿੱਚ 12, ਨਾਗਾਲੈਂਡ ਵਿਚ 3, ਹਰਿਆਣਾ ਵਿਚ 1 ਅਤੇ ਜੰਮੂ-ਕਸ਼ਮੀਰ ਵਿਚ 1 ਸਥਾਨ ਸ਼ਾਮਲ ਹੈ। ਇਹ ਛਾਪੇਮਾਰੀ ਪਹਿਲਾਂ ਹੀ ਗ੍ਰਿਫ਼ਤਾਰ ਕਰਕੇ ਚਾਰਜਸ਼ੀਟ ਦਾਖਿਲ ਹੋਏ ਮੁਲਜ਼ਮਾਂ ਨਾਲ ਸਬੰਧਤ 15 ਸ਼ੱਕੀ ਦੇ ਟਿਕਾਣਿਆਂ ’ਤੇ ਕੀਤੀ ਗਈ।
ਇਸ ਛਾਪੇਮਾਰੀ ਦੌਰਾਨ NIA ਨੇ 315 ਰਾਈਫਲਾਂ, 11 ਜਿੰਦਾ ਕਾਰਤੂਸ, 3 ਖਾਲੀ ਕਾਰਤੂਸ, ਮੋਬਾਈਲ ਫੋਨ, ਪੈੱਨ ਡਰਾਈਵ, ਮੈਮਰੀ ਕਾਰਡ ਅਤੇ ਕਈ ਡਿਜੀਟਲ ਡਿਵਾਈਸ ਬਰਾਮਦ ਕੀਤੇ। ਇਸ ਤੋਂ ਇਲਾਵਾ ਹਥਿਆਰ ਬਣਾਉਣ ਵਿਚ ਵਰਤੀ ਜਾਂਦੀ ਸਮੱਗਰੀ ਅਤੇ ਸਾਜ਼ੋ-ਸਾਮਾਨ ਵੀ ਮਿਲਿਆ ਹੈ। ਜਾਂਚ ਟੀਮ ਨੇ ਇਕ ਕਾਰ ਅਤੇ ਕਰੀਬ 14 ਲੱਖ ਰੁਪਏ ਦੀ ਨਕਦੀ ਵੀ ਜ਼ਬਤ ਕੀਤੀ ਹੈ। ਇਹ ਮਾਮਲਾ ਨਾਗਾਲੈਂਡ ਅਤੇ ਉੱਤਰ-ਪੂਰਬੀ ਰਾਜਾਂ ਤੋਂ ਪਾਬੰਦੀਸ਼ੁਦਾ ਹਥਿਆਰਾਂ ਦੀ ਤਸਕਰੀ ਨਾਲ ਸਬੰਧਤ ਹੈ। ਬਿਹਾਰ ਨੂੰ ਇਨ੍ਹਾਂ ਹਥਿਆਰਾਂ ਦੀ ਤਸਕਰੀ ਲਈ ਆਵਾਜਾਈ ਮਾਰਗ ਅਤੇ ਮੰਜ਼ਿਲ ਦੋਵਾਂ ਵਜੋਂ ਵਰਤਿਆ ਜਾ ਰਿਹਾ ਸੀ।
Read Also : ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ
ਹੁਣ ਤੱਕ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਕਈ ਸਾਲਾਂ ਤੋਂ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਸਨ। ਇਸ ਮਾਮਲੇ ‘ਚ NIA ਦੀ ਜਾਂਚ ਅਜੇ ਵੀ ਜਾਰੀ ਹੈ। ਬਿਹਾਰ ਦੀ ਇਹ ਛਾਪੇਮਾਰੀ ਮੁਜ਼ੱਫਰਪੁਰ ਜ਼ਿਲ੍ਹੇ ਦੇ ਫਕੂਲੀ ਥਾਣੇ ਨਾਲ ਸਬੰਧਤ ਹੈ। ਬਿਹਾਰ ਪੁਲਿਸ ਨੇ ਇਹ ਮਾਮਲਾ 7 ਮਈ 2024 ਨੂੰ ਦਰਜ ਕੀਤਾ ਸੀ ਅਤੇ 5 ਅਗਸਤ ਨੂੰ ANI ਨੇ ਇਸ ਮਾਮਲੇ ਦੀ ਜਾਂਚ ਆਪਣੇ ਹੱਥਾਂ ਵਿੱਚ ਲੈ ਲਈ ਸੀ
NIA Raid in 4 State