Thursday, December 26, 2024

ਉਦਯੋਗਾਂ ਦੇ ਪ੍ਰਦੂਸ਼ਣ ਨੂੰ ਘਟਾਉਣ ਲਈ ਪੰਜਾਬੀ ’ਵਰਸਿਟੀ ਨੇ ਕੀਤੀ ਖੋਜ, ਮਕੈਨੀਕਲ ਇੰਜੀਨੀਅਰਿੰਗ ਦੀ ਖੋਜ ‘ਚੋਂ ਪ੍ਰਾਪਤ ਸਿੱਟਿਆਂ ਦੇ ਆਧਾਰ ’ਤੇ ਬਣਾਈ ਰਣਨੀਤੀ

Date:

ਪਟਿਆਲਾ ( ਮਾਲਕ ਸਿੰਘ ਘੁੰਮਣ ): ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵੱਲੋਂ ਕੀਤੀ ਗਈ ਤਾਜ਼ਾ ਖੋਜ ਵਿਚ ਉਦਯੋਗਿਕ ਖੇਤਰ ਲਈ ਅਜਿਹੀ ਰਣਨੀਤੀ ਸੁਝਾਈ ਗਈ ਹੈ ਜਿਸ ਤਹਿਤ ਉਠਾਏ ਜਾਣ ਵਾਲੇ ਕਦਮਾਂ ਨਾਲ ਵਾਤਾਵਰਨ ਪ੍ਰਤੀ ਦੋਸਤਾਨਾ ਪਹੁੰਚ ਵਾਲੇ ਵਿਕਾਸ ਨੂੰ ਯਕੀਨੀ ਬਣਾਇਆ ਜਾ ਸਕਦਾ ਹੈ। ਇੰਜੀਨੀਅਰਿੰਗ ਅਤੇ ਤਕਨਾਲੋਜੀ ਫੈਕਲਟੀ ਅਧੀਨ ਡਾ. ਚੰਦਨਦੀਪ ਸਿੰਘ ਦੀ ਨਿਗਰਾਨੀ ਵਿਚ ਖੋਜਾਰਥੀ ਜਸਵਿੰਦਰ ਸਿੰਘ ਵੱਲੋਂ ਕੀਤੀ ਗਈ ਖੋਜ ’ਚ ਸਾਹਮਣੇ ਆਏ ਸਿੱਟਿਆਂ ’ਤੇ ਅਧਾਰਤ ਇਸ ਰਣਨੀਤੀ ਨਾਲ ਕੋਈ ਵੀ ਉਦਯੋਗਿਕ ਸੰਗਠਨ ਆਪਣੇ ਉਪਲੱਬਧ ਸਰੋਤਾਂ ਨਾਲ ਹੀ ਗਰੀਨ ਮੈਨੂਫੈਕਚਰਿੰਗ ਭਾਵ ਚੌਗਿਰਦੇ ਪ੍ਰਤੀ ਦੋਸਤਾਨਾ ਪਹੁੰਚ ਵਾਲੇ ਉਤਪਾਦਨ ਬਾਰੇ ਪਹਿਲਕਦਮੀਆਂ ਨੂੰ ਆਸਾਨੀ ਨਾਲ ਲਾਗੂ ਕਰ ਸਕਦਾ ਹੈ।’

ਇਵੈਲੂਏਟਿੰਗ ਦ ਇਫੈਕਟਿਵਨੈੱਸ ਆਫ ਗਰੀਨ ਮੈਨੂਫੈਕਚਰਿੰਗ ਇਨੀਸ਼ੀਏਟਿਵਜ਼ ਇਨ ਇੰਡੀਅਨ ਮੈਨੂਫੈਕਚਰਿੰਗ ਇੰਡਸਟਰੀਜ਼’ ਨਾਮਕ ਇਸ ਖੋਜ ਕਾਰਜ ਦੇ ਸਿੱਟੇ ਦਰਸਾਉਂਦੇ ਹਨ ਕਿ ਕਿਵੇਂ ਉਦਯੋਗਿਕ ਪੱਧਰ ’ਤੇ ਹੁੰਦੀ ਪ੍ਰਕਿਰਿਆ ਦੌਰਾਨ ਚੌਗਿਰਦੇ ਵਿਚ ਪੈਦਾ ਹੋ ਰਹੇ ਪ੍ਰਦੂਸ਼ਣ ਨੂੰ ਘੱਟ ਕੀਤਾ ਜਾ ਸਕਦਾ ਹੈ। ਖੋਜ ਨਿਗਰਾਨ ਡਾ. ਚੰਦਨਦੀਪ ਸਿੰਘ ਨੇ ਦੱਸਿਆ ਕਿ ਕੇਸ ਸਟੱਡੀਜ਼ ਦੇ ਆਧਾਰ ਉੱਤੇ ਵੱਖ-ਵੱਖ ਸੁਝਾਅ ਸਾਹਮਣੇ ਆਏ ਜਿਨ੍ਹਾਂ ਵਿੱਚ ਵੈਲਡਿੰਗ ਸਟੱਬਜ਼ ਦੀ ਮੁੜ ਵਰਤੋਂ ਕੀਤੇ ਜਾਣਾ, ਪੇਂਟ ਸ਼ਾਪ ਦੀਆਂ ਸਾਈਡ ਦੀਵਾਰਾਂ ’ਤੇ ਵਿਸ਼ੇਸ਼ ਕਿਸਮ ਦੇ ਫਿਲਟਰਾਂ ਦੀ ਵਰਤੋਂ ਕਰਨਾ, ਵੈਲਡਿੰਗ ਵਾਲੀ ਥਾਂ ਦੀ ਛੱਤ ਉੱਤੇ ਧੂੰਆਂ ਅਤੇ ਜ਼ਹਿਰੀਲੀਆਂ ਗੈਸਾਂ ਨੂੰ ਸੋਖ ਲੈਣ ਵਾਲੇ ਵਿਸ਼ੇਸ਼ ਪੰਪ ਲਗਾਉਣਾ, ਵੈਲਡਿੰਗ, ਭੱਠੀਆਂ ਉੱਤੇ ਸਹੀ ਤਾਪਮਾਨ ਸਬੰਧੀ ਨਜ਼ਰਸਾਨੀ ਰੱਖਣ ਅਤੇ ਸਬੰਧਤ ਸਮੱਗਰੀ ਦੇ ਜ਼ਿਆਦਾ ਗਰਮ ਹੋਣ ਤੋਂ ਬਚਣ ਲਈ ਥਰਮੋਕਪਲ ਵਿਧੀ ਦੀ ਵਰਤੋਂ ਕਰਨਾ ਆਦਿ ਸ਼ਾਮਲ ਹਨ।

ਖੋਜ ਕਾਰ ਲਈ ਕੀਤਾ ਇਨ੍ਹਾਂ ਉੁਦਯੋਗਾਂ ਦਾ ਅਧਿਐਨ

ਖੋਜਾਰਥੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਖੋਜ ਕਾਰਜ ਨੂੰ ਪ੍ਰਮਾਣਿਤ ਕਰਨ ਲਈ ਵੱਖ-ਵੱਖ ਕਿਸਮ ਦੇ ਉਤਪਾਦਨ ਨਾਲ ਜੁੜੇ ਉਦਯੋਗਾਂ ਸਬੰਧੀ ਵਿਸ਼ੇਸ਼ ਅਧਿਐਨ ਕੀਤੇ ਗਏ ਸਨ। ਇਨ੍ਹਾਂ ਉਦਯੋਗਾਂ ਵਿਚ ਚੀਮਾ ਬੁਆਇਲਰਜ਼ ਲਿਮਟਿਡ (ਕੁਰਾਲੀ), ਸਟੈਂਡਰਡ ਕੰਬਾਈਨਜ਼ ਲਿਮਟਿਡ (ਬਰਨਾਲਾ), ਹੌਂਡਾ ਕਾਰਜ਼ ਇੰਡੀਆ ਲਿਮਟਿਡ (ਟਪੁਕਾਰਾ) ਅਤੇ ਮੁੰਜਾਲ ਕਾਸਟਿੰਗਜ਼ (ਲੁਧਿਆਣਾ) ਆਦਿ ਉਦਯੋਗ ਸ਼ਾਮਲ ਰਹੇ। ਉਨ੍ਹਾਂ ਦੱਸਿਆ ਕਿ ਖੋਜ ਵਿਚ ਪ੍ਰਾਪਤ ਸੁਝਾਵਾਂ ਦੇ ਆਧਾਰ ’ਤੇ ਜੋ ਸਮੁੱਚੀ ਰਣਨੀਤੀ ਤਿਆਰ ਹੋਈ ਹੈ, ਉਸ ਵਿਚ ਉਹ ਸਿਫ਼ਾਰਸ਼ਾਂ ਸ਼ਾਮਲ ਕੀਤੀਆਂ ਗਈਆਂ ਸਨ ਜੋ ਕਰਮਚਾਰੀਆਂ ਦੀ ਸਿਹਤ ਸਬੰਧੀ ਖ਼ਤਰਿਆਂ ਨੂੰ ਘਟਾਉਣ, ਉਨ੍ਹਾਂ ਦੀ ਕੁਸ਼ਲਤਾ ਵਧਾਉਣ ਵਿਚ ਵੀ ਮਦਦਗਾਰ ਸਾਬਤ ਹੋ ਸਕਦੀਆਂ ਹਨ।

ਖੋਜ ’ਤੇ ਵਾਈਸ ਚਾਂਸਲਰ ਨੇ ਦਿੱਤੀ ਵਧਾਈ

ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਇਸ ਖੋਜ ਲਈ ਡਾ. ਚੰਦਨਦੀਪ ਅਤੇ ਖੋਜਾਰਥੀ ਜਸਵਿੰਦਰ ਸਿੰਘ ਨੂੰ ਵਧਾਈ ਦਿੱਤੀ ਗਈ। ਉਨ੍ਹਾਂ ਕਿਹਾ ਕਿ ਚੌਗਿਰਦੇ ਲਈ ਚੇਤੰਨ ਹੋਣਾ ਅਤੇ ਇਸ ਦੀ ਬਿਹਤਰ ਸਾਂਭ-ਸੰਭਾਲ਼ ਲਈ ਆਪਣੀਆਂ ਖੋਜਾਂ ਜਾਂ ਅਧਿਐਨ ਰਾਹੀਂ ਅਜਿਹੀਆਂ ਵਿਧੀਆਂ ਲੱਭਣੀਆਂ ਯੂਨੀਵਰਸਿਟੀ ਜਿਹੇ ਖੋਜ ਅਦਾਰਿਆਂ ਦੇ ਫ਼ਰਜ਼ਾਂ ’ਚ ਸ਼ਾਮਲ ਹੈ। ਇਸ ਲਈ ਇਹ ਖੋਜ ਟੀਮ ਵਧਾਈ ਦੀ ਪਾਤਰ ਹੈ। ਉਨ੍ਹਾਂ ਕਿਹਾ ਕਿ ਖੋਜ, ਅਕਾਦਮਿਕਤਾ ਅਤੇ ਉਤਪਾਦਨ ਨਾਲ ਜੁੜੇ ਅਦਾਰੇ ਜੇ ਆਪਸੀ ਤਾਲਮੇਲ ਬਿਠਾ ਕੇ ਕੰਮ ਕਰਨ ਤਾਂ ਇਹ ਸਮਾਜ ਅਤੇ ਮਾਨਵਤਾ ਦੀ ਭਲਾਈ ਲਈ ਲਾਹੇਵੰਦ ਸਾਬਤ ਹੋਵੇਗਾ।

Share post:

Subscribe

spot_imgspot_img

Popular

More like this
Related

ਖੇਡਾਂ ਦੇ ਖੇਤਰ ਵਿੱਚ ਪੰਜਾਬ ਦੇ ਨਾਮ ਰਿਹਾ ਸਾਲ 2024

ਚੰਡੀਗੜ੍ਹ, 25 ਦਸੰਬਰ:ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ...