ਪਟਿਆਲਾ ( ਮਾਲਕ ਸਿੰਘ ਘੁੰਮਣ ): ਸੜਕਾਂ ਉਪਰ ਦਿਨੋਂ ਦਿਨ ਵੱਧ ਰਹੀ ਆਵਾਜਾਈ ਦੌਰਾਨ ਧੁੰਦ ਅਤੇ ਹਨੇਰੇ ਸਮੇਂ ਨਿੱਤ ਦਿਨ ਭਾਰੀ ਹਾਦਸੇ ਹੁੰਦੇ ਹਨ, ਜਿਸ ਕਾਰਨ ਬਹੁਤ ਸਾਰੀਆਂ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ ਅਤੇ ਕਈ ਘਰਾਂ ਦੇ ਚਿਰਾਗ ਬੁਝ ਜਾਂਦੇ ਹਨ, ਇਸ ਲਈ ਇਨ੍ਹਾਂ ਹਾਦਸਿਆਂ ਤੋਂ ਬਚਣ ਲਈ ਵਾਹਨਾਂ ਤੇ ਰਿਫਲੈਕਟਰ ਲਗਾਉਣੇ ਬਹੁਤ ਜਰੂਰੀ ਹਨ ਤਾਂ ਕਿ ਕਿਸੇ ਸੰਭਾਵੀ ਹਾਦਸੇ ਤੋਂ ਬਚਿਆ ਜਾ ਸਕੇ। ਇਨਾਂ੍ਹ ਵਿਚਾਰਾਂ ਦਾ ਪ੍ਰਗਟਾਵਾ ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਦੇਵੀਗੜ੍ਹ ਦੇ ਛੰਨਾ ਮੋੜ ‘ਤੇ ਟ੍ਰੈਫਿਕ ਪੁਲਿਸ ਵੱਲੋਂ ਟ੍ਰੈਫਿਕ ਇੰਚਾਰਜ ਦਲੇਰ ਸਿੰਘ ਦੀ ਅਗਵਾਈ ‘ਚ ਆਯੋਜਿਤ ਪੋ੍ਗਰਾਮ ਦੌਰਾਨ ਵਾਹਨਾਂ ਨੂੰ ਰਿਫਲੈਕਟਰ ਲਗਾਉਣ ਸਮੇਂ ਗੱਲਬਾਤ ਕਰਦਿਆਂ ਕੀਤਾ।
ਵਿਧਾਇਕ ਪਠਾਣਮਾਜਰਾ ਨੇ ਇਹ ਵੀ ਕਿਹਾ ਕਿ ਹਾਦਸਿਆਂ ਤੋਂ ਬਚਣ ਲਈ ਸਾਨੂੰ ਆਪਣੇ ਨਾਬਾਲਗ ਬੱਚਿਆਂ ਨੂੰ ਚਲਾਉਣ ਲਈ ਵਾਹਨ ਨਹੀਂ ਫੜਾਉਣੇ ਚਾਹੀਦੇ ਕਿਉਂਕਿ ਨਿਆਣੇ ਹੋਣ ਕਰ ਕੇ ਉਨ੍ਹਾਂ ਨੂੰ ਆਵਾਜਾਈ ਦੇ ਕਾਨੂੰਨਾਂ ਬਾਰੇ ਜਾਣਕਾਰੀ ਨਹੀਂ ਹੁੰਦੀ, ਜਿਸ ਕਰਕੇ ਕਿਸੇ ਸਮੇਂ ਹਾਦਸਾ ਹੋ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਸਾਰੇ ਵਾਹਨਾਂ ਵਾਲਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਆਪਣੇ ਆਪਣੇ ਵਾਹਨਾਂ ਤੇ ਰਿਫਲੈਕਟਰ ਜਰੂਰ ਲਗਾਉਣ ਤਾਂ ਕਿ ਕਿਸੇ ਘਟਨਾ ਤੋਂ ਬਚਿਆ ਜਾ ਸਕੇ। ਇਸ ਮੌਕੇ ਟ੍ਰੈਫਿਕ ਇੰਚਾਰਜ ਦਲੇਰ ਸਿੰਘ ਨੇ ਵੀ ਵਾਹਨ ਮਾਲਕਾਂ ਨੂੰ ਅਪੀਲ ਕੀਤੀ ਹੈ ਇਸ ਧੁੰਦ ਅਤੇ ਹਨੇਰੇ ਨੂੰ ਧਿਆਨ ‘ਚ ਰੱਖਦਿਆਂ ਆਪਣੇ ਵਾਹਨਾਂ ਦੀਆਂ ਪਾਰਕਿੰਗ ਲਾਈਟਾਂ ਅਤੇ ਰਿਲਫੈਕਟਰ ਜਰੂਰ ਲਗਾ ਕੇ ਰੱਖਣ। ਇਸ ਮੌਕੇ ਬਲਿਹਾਰ ਸਿੰਘ ਚੀਮਾ ਡਾਇਰੈਕਟਰ, ਗੁਰਪ੍ਰਰੀਤ ਗੁਰੀ ਪੀ.ਏ., ਮਨਿੰਦਰ ਫਰਾਂਸਵਾਲਾ ਮੈਂਬਰ ਜ਼ਿਲ੍ਹਾ ਪ੍ਰਰੀਸ਼ਦ, ਸਹਾਇਕ ਥਾਣੇਦਾਰ ਪਿ੍ਰਤਪਾਲ ਸਿੰਘ, ਨਰਿੰਦਰ ਸਿੰਘ ਤੇ ਸੁਰਜੀਤ ਕਾਲੜਾ ਆਦਿ ਵੀ ਹਾਜ਼ਰ ਸਨ।