ਆਹ ਸਾਈਕਲ ਆਮ ਬੰਦਾ ਕਬਾੜ ਵਿਚ ਵੇਚ ਦੇਊ..ਪਰ ਅਡਾਨੀ ਇੰਝ ਨਹੀਂ ਕਰੇਗਾ..ਫਰਜੀ ਗ੍ਰਾਹਕ ਖੜਾ ਕਰ ਮੁੱਲ ਪਵਾਊ..ਦੋ ਲੱਖ..ਫੇਰ ਫਰਜੀ ਮੁੱਲ ਵਾਲਾ ਕਾਗਜ ਬੈੰਕ ਕੋਲ ਖੜ ਇੱਕ ਲੱਖ ਦਾ ਲੋਨ ਅਪਲਾਈ ਕਰੂ..!
ਬੈੰਕ ਆਖੂ ਪਹਿਲੋਂ ਸਾਈਕਲ ਵੇਖਣਾ ਪਰ ਐਨ ਮੌਕੇ ਸਿਫਾਰਿਸ਼ ਪੈ ਜਾਵੇਗੀ..ਵੇਖਣ ਦੀ ਲੋੜ ਨਹੀਂ ਇੰਝ ਹੀ ਕਰ ਦੇਵੋ..!
ਅਗਲਾ ਲੋਨ ਲੈ ਕੇ ਕਿਸ਼ਤਾਂ ਭਰਨੀਆਂ ਬੰਦ ਕਰ ਦੇਊ..ਬੈੰਕ ਸਾਈਕਲ ਜਬਤ ਕਰ ਬਜਾਰ ਵਿਚ ਵੇਚੂ..ਮਿਲਣਗੇ ਸਿਰਫ ਪੰਜ ਸੌ..ਬਾਕੀ ਦੇ ਵਸੂਲਣ ਲਈ ਵਾਰੰਟ ਅਦਾਲਤਾਂ ਵਾਲਾ ਚੱਕਰ ਚਲਾਊ..ਲੋਨ ਧਾਰਕ ਲੋਨ ਵਾਲੇ ਪੈਸਿਆਂ ਵਿਚੋਂ ਹੀ ਵਕੀਲ ਕਰੂ..ਪਾਣੀ ਸਿਰੋਂ ਲੰਘਦਾ ਵੇਖ ਓਹਨਾ ਪੈਸਿਆਂ ਵਿਚੋਂ ਦੀ ਟਿਕਟ ਖਰੀਦ ਕੇ ਬਾਹਰ ਨੱਸ ਜਾਊ..!
ਬੈੰਕ ਡੁੱਬੇਗਾ..ਆਮ ਲੋਕਾਂ ਦੇ ਪੈਸੇ ਵੀ..ਸਰਕਾਰ ਦਰਬਾਰੇ ਗੁਹਾਰ ਲੱਗੇਗੀ..ਫੇਰ ਜਿਸ ਨੇ ਸਿਫਾਰਿਸ਼ ਲੈ ਕੇ ਲੋਨ ਦਿਵਾਇਆ ਸੀ ਓਹੀ ਬੈੰਕ ਨੂੰ ਬਚਾਉਣ ਲਈ ਤੁਹਾਡੇ ਤੇ ਹੋਰ ਟੈਕਸ ਅਤੇ ਸੈੱਸ ਲਾਵੇਗਾ..ਸਾਡੀਆਂ ਜੁੱਤੀਆਂ ਸਾਡੇ ਹੀ ਸਿਰ..!