Thursday, January 16, 2025

ਅੰਡਾ ਕਿਉਂ ਮੰਨਿਆ ਜਾਂਦਾ ਹੈ ਵਾਲਾਂ ਲਈ ਲਾਭਕਾਰੀ, ਆਓ ਜਾਣਦੇ ਹਾਂ ਇਸਨੂੰ ਇਸਤੇਮਾਲ ਕਰਨ ਦਾ ਸਹੀ ਤਰੀਕਾ

Date:

Egg For Hair

ਅੱਜ ਕੱਲ ਕੁੜੀਆ ਦੇ ਨਾਲ-ਨਾਲ ਵਾਲਾਂ ਨੂੰ ਸੋਹਣੇ, ਲੰਬੇ ਅਤੇ ਸੰਘਣੇ ਬਣਾਉਣ ਦੀ ਚਾਹਤ ਮੁੰਡੇ ਵੀ ਰੱਖਦੇ ਹਨ । ਪਰ ਅੱਜ ਕੱਲ੍ਹ ਧੂੜ ਭਰੀ ਹਵਾਵਾਂ ਅਤੇ ਪ੍ਰਦੂਸ਼ਣ ਕਰਕੇ ਵਾਲ ਬਹੁਤ ਜ਼ਿਆਦਾ ਖਰਾਬ ਹੁੰਦੇ ਹਨ। ਜਿਸ ਕਰਕੇ ਵਾਲ ਬੇਜਾਨ, ਵਾਲਾਂ ਦਾ ਝੜਨ ਵਰਗੀਆਂ ਸਮੱਸਿਆਵਾਂ ਤੋਂ ਨਜਿੱਠਣਾ ਪੈਂਦਾ ਹੈ। ਪਰ ਕੁੱਝ ਖ਼ਾਸ ਤਰੀਕੇ ਨਾਲ ਤੁਸੀ ਸੁੱਕੇ ਅਤੇ ਬੇਜਾਨ ਵਾਲਾਂ ਦੀ ਥਾਂ ਤੁਸੀਂ ਸੰਘਣੇ ਅਤੇ ਲੰਬੇ ਵਾਲਾਂ ਪਾ ਸਕੋਗੇ। ਇਸ ਸਮੱਸਿਆ ਨਾਲ ਨਜਿੱਠਣ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਵਾਲਾਂ ਦੀ ਦੇਖਭਾਲ ਦੇ ਰੁਟੀਨ ਵਿੱਚ ਘਰੇਲੂ ਉਪਚਾਰਾਂ ਨੂੰ ਸ਼ਾਮਲ ਕਰੋ। ਇਹ ਨਾ ਸਿਰਫ਼ ਤੁਹਾਡੇ ਵਾਲਾਂ ਨੂੰ ਲਾਭ ਪਹੁੰਚਾਉਂਦੇ ਹਨ ਬਲਕਿ ਉਨ੍ਹਾਂ ਨੂੰ ਨੁਕਸਾਨ ਤੋਂ ਵੀ ਬਚਾਉਂਦੇ ਹਨ। ਦਰਅਸਲ, ਵੱਡੇ ਸ਼ਹਿਰਾਂ ਵਿੱਚ ਧੂੜ, ਪ੍ਰਦੂਸ਼ਣ ਅਤੇ ਹੋਰ ਸਿਹਤ ਸਮੱਸਿਆਵਾਂ ਕਾਰਨ ਲੜਕੀਆਂ ਦੇ ਨਾਲ-ਨਾਲ ਲੜਕਿਆਂ ਨੂੰ ਵਾਲ ਝੜਨ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆ ਤੋਂ ਬਚਣ ਲਈ ਅੰਡਾ ਬਹੁਤ ਕਾਰਗਰ ਸਾਬਤ ਹੁੰਦਾ ਹੈ।

also read :- ਗਰਮੀਆਂ ਵਿੱਚ ਖੀਰਾ ਹੈ ਸਿਹਤ ਲਈ ਵਰਦਾਨ, ਸਰੀਰ ਨੂੰ ਵੀ ਰੱਖਦਾ ਹੈ ਪੂਰਾ ਦਿਨ ਹਾਈਡਰੇਟ

ਅੰਡੇ ‘ਚ ਵਿਟਾਮਿਨ ਈ, ਡੀ, ਫੋਲੇਟ ਅਤੇ ਬਾਇਓਟਿਨ ਭਰਪੂਰ ਮਾਤਰਾ ‘ਚ ਪਾਏ ਜਾਂਦੇ ਹਨ, ਇਨ੍ਹਾਂ ਗੁਣਾਂ ਕਾਰਨ ਇਹ ਵਾਲਾਂ ਦੇ ਨਾਲ-ਨਾਲ ਸਿਹਤ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਦੀ ਵਰਤੋਂ ਨਾਲ ਵਾਲਾਂ ਨੂੰ ਜਲਦੀ ਸਫੇਦ ਹੋਣ ਤੋਂ ਰੋਕਿਆ ਜਾ ਸਕਦਾ ਹੈ। ਅੰਡੇ ਵਿੱਚ ਮੌਜੂਦ ਬਾਇਓਟਿਨ ਵਾਲਾਂ ਦਾ ਰੰਗ ਬਰਕਰਾਰ ਰੱਖਣ ਵਿੱਚ ਮਦਦ ਕਰਦਾ ਹੈ। ਜੇਕਰ ਤੁਸੀਂ ਲੰਬੇ ਅਤੇ ਸੰਘਣੇ ਵਾਲ ਚਾਹੁੰਦੇ ਹੋ ਤਾਂ ਹਫਤੇ ‘ਚ ਇਕ ਜਾਂ ਦੋ ਵਾਰ ਅੰਡੇ ਤੋਂ ਬਣਿਆ ਹੇਅਰ ਮਾਸਕ ਲਗਾਓ।

ਅੰਡੇ ਦਾ ਹੇਅਰ ਮਾਸਕ ਬਣਾਉਣ ਲਈ, ਇੱਕ ਕਟੋਰੀ ਵਿੱਚ ਅੰਡੇ ਨੂੰ ਤੋੜੋ ਅਤੇ ਇਸਦੇ ਸਫੈਦ ਹਿੱਸੇ ਨੂੰ ਵੱਖ ਕਰੋ। ਹੁਣ ਇਸ ‘ਚ ਕੌਫੀ ਪਾਊਡਰ, ਐਲੋਵੇਰਾ ਜੈੱਲ, ਨਿੰਬੂ ਦਾ ਰਸ ਅਤੇ ਹਿਨਾ ਪਾਊਡਰ ਮਿਲਾਓ। ਹੁਣ ਇਸ ਪੇਸਟ ਨੂੰ ਪੂਰੇ ਵਾਲਾਂ ‘ਤੇ ਚੰਗੀ ਤਰ੍ਹਾਂ ਲਗਾਓ, ਜਦੋਂ ਇਹ ਪੇਸਟ ਸੁੱਕ ਜਾਵੇ ਤਾਂ ਹਲਕੇ ਸ਼ੈਂਪੂ ਨਾਲ ਆਪਣੇ ਸਿਰ ਨੂੰ ਧੋ ਲਓ। ਸੰਘਣੇ ਵਾਲਾਂ ਲਈ ਇਸ ਪੇਸਟ ਨੂੰ ਹਫਤੇ ‘ਚ 2-3 ਵਾਰ ਲਗਾਓ। ਪੇਸਟ ਵਿੱਚ ਨਿੰਬੂ ਦਾ ਰਸ ਮਿਲਾ ਕੇ ਲਗਾਉਣ ਨਾਲ ਵਾਲਾਂ ਨੂੰ ਬਦਬੂ ਆਉਣ ਤੋਂ ਰੋਕਦਾ ਹੈ। ਜਦੋਂ ਵਾਲ ਖੁਸ਼ਕ ਹੋ ਜਾਣ ਤਾਂ ਨਾਰੀਅਲ ਦਾ ਤੇਲ ਲਗਾਓ, ਇਸ ਨਾਲ ਵਾਲ ਜਲਦੀ ਸੁੱਕੇ ਅਤੇ ਬੇਜਾਨ ਹੋਣ ਤੋਂ ਬਚਣਗੇ।

Share post:

Subscribe

spot_imgspot_img

Popular

More like this
Related

ਡਿਪਟੀ ਕਮਿਸ਼ਨਰ ਨੇ ਲਿਆ ਗਣਤੰਤਰ ਦਿਵਸ ਦੀਆਂ ਤਿਆਰੀਆਂ ਦਾ ਜਾਇਜਾ

ਅੰਮ੍ਰਿਤਸਰ, 15 ਜਵਨਰੀ 2025 (   )- ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਗਣਤੰਤਰ ਦਿਵਸ ਮਨਾਉਣ ਲਈ ਗੁਰੂ...

ਡਿਪਟੀ ਕਮਿਸ਼ਨਰ ਵੱਲੋਂ ਬਰਲਟਨ ਪਾਰਕ ’ਚ ਚੱਲ ਰਹੇ ਵਿਕਾਸ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ

ਜਲੰਧਰ, 15 ਜਨਵਰੀ : ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ...

ਮੁੱਖ ਮੰਤਰੀ ਵੱਲੋਂ ਪੰਜਾਬ ਦਾ ਪਹਿਲਾ ਬੁਟੀਕ ਅਤੇ ਵਿਰਾਸਤੀ ਹੋਟਲ ਲੋਕਾਂ ਨੂੰ ਸਮਰਪਿਤ

ਪਟਿਆਲਾ, 15 ਜਨਵਰੀ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ...