ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਨੇ ਆਪਣਾ 68 ਵਾਂ ਸਥਾਪਨਾ ਦਿਵਸ ਮਨਾਇਆ

GND Engineering College

GND Engineering College

ਲੁਧਿਆਣਾ (ਸੁਖਦੀਪ ਸਿੰਘ ਗਿੱਲ )-ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ,ਗਿੱਲ ਪਾਰਕ, ਲੁਧਿਆਣਾ, ਦਾ 68 ਵਾਂ ਸਥਾਪਨਾ ਦਿਵਸ 8 ਅਪ੍ਰੈਲ 2024 ਨੂੰ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਕਾਲਜ ਗੁਰੂਦੁਆਰਾ ਸਾਹਿਬ ਵਿਖੇ ਸੁਖਮਨੀ ਸਾਹਿਬ ਦੇ ਪਾਠ ਨਾਲ ਹੋਈ । ਇਸ ਉਪਰੰਤ ਸ਼੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਕੁਲਦੀਪ ਸਿੰਘ ਜੀ ਵਲੋਂ ਕੀਰਤਨ ਕੀਤਾ ਗਿਆ।

ਪ੍ਰੋਗਰਾਮ ਦੀ ਪ੍ਰਧਾਨਗੀ ਸ.ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਮੰਤਰੀ ਪੰਜਾਬ ਅਤੇ ਟਰੱਸਟੀ, ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਨੇ ਕੀਤੀ। ਇਸ ਮੌਕੇ ਆਪਣੇ ਵਿਚਾਰ ਸਾਂਝਾ ਕਰਦਿਆਂ ਉਹਨਾਂ ਕਿਹਾ ਕਿ ਇਸ ਕਾਲਜ ਵਿੱਚੋ ਸਿੱਖਿਆ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੇ ਹਰੇਕ ਖੇਤਰ ਅਤੇ ਹਰੇਕ ਵੱਡੇ ਮੁਲਕ ਵਿਚ ਉੱਚੀਆਂ ਪਦਵੀਆਂ ਉੱਤੇ ਪਹੁੰਚ ਖੂਬ ਨਾਮਣਾ ਖੱਟਿਆ ਹੈ ਅਤੇ ਇਹ ਨਿਰੰਤਰ ਕਈ ਸਾਲਾਂ ਤੋਂ ਚਲਦਾ ਆ ਰਿਹਾ ਹੈ। ਪ੍ਰੋਗਰਾਮ ਵਿਚ ਸ.ਬਲਦੇਵ ਸਿੰਘ ਸਰਾਂ, ਚੇਅਰਮੈਨ, ਪੀਐੱਸਪੀਸੀਐਲ, ਨੇ ਬਤੌਰ ਮੁੱਖ ਮਹਿਮਾਨ ਹਾਜ਼ਰੀ ਭਰੀ। ਇਸ ਦੌਰਾਨ ਆਪਣੇ ਵਿਚਾਰ ਸਾਂਝਾ ਕਰਦਿਆਂ ਉਹਨਾ ਪੇਂਡੂ ਖੇਤਰਾਂ ਨਾਲ ਸੰਬੰਧਤ ਵਿਦਿਆਰਥੀਆਂ ਨੂੰ ਰੂਰਲ ਕੋਟੇ ਦੇ ਜ਼ਰੀਏ ਇਸ ਉੱਚ ਕੋਟਿ ਦੀ ਸੰਸਥਾ ਦਾ ਹਿੱਸਾ ਬਣਨ ਸੁਨੇਹਾ ਵੀ ਦਿੱਤਾ। ਸ਼੍ਰੀ ਅਮਿਤ ਸਰੀਨ, ਅਡੀਸ਼ਨਲ ਡਿਪਟੀ ਕਮਿਸ਼ਨਰ ਲੁਧਿਆਣਾ, ਸ਼੍ਰੀ ਅਸ਼ਵਨੀ ਕੁਮਾਰ, ਉੱਘੇ ਵਿਗਿਆਨੀ, ਸੀਐੱਸਆਈਓ,ਨੇ ਇਸ ਸਮਾਗਮ ਵਿਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ।

ਪ੍ਰਿੰਸੀਪਲ ਡਾ. ਸਹਿਜਪਾਲ ਸਿੰਘ ਨੇ ਇਸ ਦੌਰਾਨ ਕਾਲਜ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਅਤੇ ਕਾਲਜ ਦੇ ਵਿਦਿਆਰਥੀਆ ਦੀਆਂ ਸੋਸਾਇਟੀਆਂ ਦੇ ਨਿਰੰਤਰ ਯਤਨਾਂ ਦੀ ਸਲਾਘਾ ਵੀ ਕੀਤੀ। ਇਸ ਦੌਰਾਨ ਕਾਲਜ ਮੈਗਜ਼ੀਨ ਵੀ ਰਿਲੀਜ਼ ਕੀਤਾ ਗਿਆ। ਇਸ ਮੌਕੇ ਸ.ਗੁਰਬੀਰ ਸੰਧੂ, ਪ੍ਰੈਜ਼ੀਡੈਂਟ ਐਲੂਮਨੀ ਐਸੋਸੀਏਸ਼ਨ ਨੇ ਅਕੈਡਮਿਕ ਅਤੇ ਟੈਕਨੀਕਲ ਖੇਤਰਾਂ ਵਿੱਚ ਮੱਲਾਂ ਮਾਰਨ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ ਉੱਤੇ ਸਨਮਾਨਿਤ ਕੀਤਾ। ਅਲੂਮਨੀ ਐਸੋਸੀਏਸ਼ਨ ਵਲੋੰ ਸਿਵਲ ਇੰਜੀਨੀਅਰਿੰਗ ਦੇ ਪ੍ਰੋਫਸਰ ਹਰਵਿੰਦਰ ਸਿੰਘ, ਨੂੰ ਸਰਵੋਤਮ ਅਧਿਆਪਕ ਅਤੇ ਪਰਮਬੀਰ ਸਿੰਘ(ਆਈਟੀ) ਅਤੇ ਰਵਲੀਨ ਕੌਰ(ਆਈਟੀ) ਨੂੰ ਸਰਵੋਤਮ ਵਿਦਿਆਰਥੀ ਅਤੇ ਵਿਦਿਆਰਥਣ ਵੱਜੋਂ ਇਕ ਵਿਸ਼ੇਸ਼ ਪ੍ਰਕਿਰਿਆ ਰਾਹੀਂ ਚੁਣ ਕੇ ਪੁਰਸਕਾਰ ਦਿੱਤੇ ਗਏ।

READ ALSO : ਮੁੱਖ ਮੰਤਰੀ ਨੇ ਕਣਕ ਦੇ ਇੱਕ-ਇੱਕ ਦਾਣੇ ਦੀ ਨਿਰਵਿਘਨ ਖਰੀਦ ਪ੍ਰਤੀ ਦ੍ਰਿੜ ਵਚਨਬੱਧਤਾ ਦੁਹਰਾਈ

ਇਸ ਮੌਕੇ 1973 ਬੈਚ ਦੇ ਸਾਬਕਾ ਵਿਦਿਆਰਥੀਆਂ ਨੇ ਸਾਂਝਾ ਉਪਰਾਲਾ ਕਰਦੇ ਹੋਏ ਕਾਲਜ ਨੂੰ ਇਕ ਆਧੁਨਿਕ ਸੋਫਟਵੇਅਰ ਲੈਬ ਪ੍ਰਦਾਨ ਕੀਤੀ। ਇਸਦੇ ਨਾਲ ਨਾਲ 1971 ਬੈਚ ਵੱਲੋਂ ਮਕੈਨੀਕਲ ਅਤੇ ਸਿਵਿਲ ਇੰਜੀਨੀਅਰਿੰਗ ਵਿਭਾਗ ਨੂੰ ਰਿਸਰਚ ਅਤੇ ਡਿਵੈਲਪਮੈਂਟ ਲਈ ਲੋੜੀਂਦਾ ਸਾਜੋ -ਸਮਾਨ ਭੇਂਟ ਕੀਤਾ।

ਇਸ ਦੌਰਾਨ 1996 ਬੈਚ ਦੇ ਸਾਬਕਾ ਵਿਦਿਆਰਥੀਆਂ ਵੱਲੋਂ ਕਾਲਜ ਦੇ 65 ਲੋੜਵੰਦ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਵੰਡੀ ਗਈ। ਕਾਲਜ ਦੇ ਸਾਬਕਾ ਵਿਦਿਆਰਥੀ ਨਵਜੋਤ ਸਿੰਘ ਨੇ ਅਪਣੀ ਕੰਪਨੀ ਵਲੋੰ ‘ਤਰੱਕੀ’ ਪ੍ਰੋਜੈਕਟ ਅਧੀਨ ਤਕਰੀਬਨ 70 ਵਿਦਿਆਰਥੀਆ ਨੂੰ ਵਿੱਤੀ ਸਹਾਇਤਾ ਦਿਤੀ। ਪ੍ਰੋ.ਜਸਵਿੰਦਰ ਸਿੰਘ ਨੇ ਦੱਸਿਆ ਕਿ ਨਿਸ਼ਕਾਮ ਸੰਸਥਾ ਵਲੋਂ ਵੀ ਬਹੁਤ ਵਿਦਿਆਰਥੀਆ ਨੂੰ ਵਿਤੀ ਸਹਿਯੋਗ ਦਿੱਤਾ ਜਾ ਰਿਹਾ ਹੈ।ਸ.ਗੁਰਚਰਨ ਸਿੰਘ ਗਰੇਵਾਲ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਟਰੱਸਟੀ , ਅਤੇ ਸ. ਇੰਦਰਪਾਲ ਸਿੰਘ , ਡਾਇਰੈਕਟਰ, ਐਨਐੱਸਈਟੀ, ਨੇ ਕਾਲਜ ਦੇ ਸਾਬਕਾ ਵਿਦਿਆਰਥੀਆਂ ਨੂੰ ਉਹਨਾਂ ਦੇ ਕਾਲਜ ਪ੍ਰਤੀ ਦਿੱਤੇ ਜਾਂਦੇ ਬੇਸ਼ਕੀਮਤੀ ਯੋਗਦਾਨਾਂ ਲਈ ਸਨਮਾਨਿਤ ਕੀਤਾ ਅਤੇ ਸਾਰਿਆਂ ਨੂੰ 68 ਵੇਂ ਸਥਾਪਨਾ ਦਿਵਸ ਦੀ ਵਧਾਈ ਦਿੱਤੀ। ਡਾ.ਪਰਮਿੰਦਰ ਸਿੰਘ, ਡੀਨ ਸਟੂਡੈਂਟ ਵੈਲਫੇਅਰ, ਨੇ ਇਸ ਮੌਕੇ ਪ੍ਰੋਗਰਾਮ ਦਾ ਸਫਲਤਾਪੂਰਵਕ ਸੰਚਾਲਨ ਕੀਤਾ।

GND Engineering College

[wpadcenter_ad id='4448' align='none']