Automobile retail sales ਫੈਡਰੇਸ਼ਨ ਆਫ ਆਟੋਮੋਬਾਈਲ ਡੀਲਰਜ਼ ਐਸੋਸੀਏਸ਼ਨ (FADA) ਨੇ ਜੁਲਾਈ 2023 ਵਿੱਚ ਵੇਚੇ ਗਏ ਵਾਹਨਾਂ ਦੀ ਰਿਪੋਰਟ ਜਾਰੀ ਕੀਤੀ ਹੈ। ਇਸ ਦੇ ਮੁਤਾਬਕ ਭਾਰਤੀ ਆਟੋ ਬਾਜ਼ਾਰ ‘ਚ ਪਿਛਲੇ ਮਹੀਨੇ ਸਾਲਾਨਾ ਆਧਾਰ ‘ਤੇ 10 ਫੀਸਦੀ ਦੇ ਵਾਧੇ ਨਾਲ 17 ਲੱਖ 70 ਹਜ਼ਾਰ 181 ਵਾਹਨ ਵੇਚੇ ਗਏ ਹਨ। ਜਦੋਂ ਕਿ ਪਿਛਲੇ ਸਾਲ ਜੁਲਾਈ ਵਿੱਚ 16 ਲੱਖ 09 ਹਜ਼ਾਰ 217 ਵਾਹਨ ਵੇਚੇ ਗਏ ਸਨ।
ਜਦਕਿ ਜੂਨ ਮਹੀਨੇ ਦੀ ਤੁਲਨਾ ‘ਚ ਜੁਲਾਈ ਮਹੀਨੇ ‘ਚ ਵਾਹਨਾਂ ਦੀ ਵਿਕਰੀ ‘ਚ 5.03 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਜੂਨ 2023 ਵਿੱਚ ਦੇਸ਼ ਵਿੱਚ ਕੁੱਲ 18 ਲੱਖ 63 ਹਜ਼ਾਰ 868 ਵਾਹਨਾਂ ਦੀ ਵਿਕਰੀ ਹੋਈ ਸੀ।
ਯਾਤਰੀ ਵਾਹਨਾਂ ਦੀ ਗੱਲ ਕਰੀਏ ਤਾਂ ਮਾਰੂਤੀ ਸੁਜ਼ੂਕੀ ਨੇ ਸਭ ਤੋਂ ਵੱਧ 1.17 ਲੱਖ ਕਾਰਾਂ ਵੇਚੀਆਂ ਹਨ। ਇਸ ਨਾਲ ਮਾਰੂਤੀ ਸੁਜ਼ੂਕੀ ਦੀ ਮਾਰਕੀਟ ਸ਼ੇਅਰ ਸਾਲਾਨਾ ਆਧਾਰ ‘ਤੇ 39.07 ਫੀਸਦੀ ਤੋਂ ਵਧ ਕੇ 41.39 ਫੀਸਦੀ ਹੋ ਗਈ ਹੈ। ਪਿਛਲੇ ਸਾਲ ਜੁਲਾਈ ‘ਚ ਕੰਪਨੀ ਨੇ 1.06 ਲੱਖ ਕਾਰਾਂ ਵੇਚੀਆਂ ਸਨ।
ਇਹ ਵੀ ਪੜ੍ਹੋ: ਦਿੱਲੀ ਦੇ AIIMS ਹਸਪਤਾਲ ‘ਚ ਲੱਗੀ ਅੱਗ ਵੇਖੋ ਤਸਵੀਰਾਂ ‘ਤੇ ਜਾਣੋਂ ਕੀ ਨੇ ਹਾਲਾਤ
ਜਦਕਿ ਦੋਪਹੀਆ ਵਾਹਨਾਂ ‘ਚ ਹੀਰੋ ਮੋਟਰਕਾਰਪ 3.61 ਲੱਖ ਵਾਹਨਾਂ ਦੀ ਵਿਕਰੀ ਨਾਲ ਚੋਟੀ ‘ਤੇ ਹੈ। 3-ਵ੍ਹੀਲਰ ਸੈਗਮੈਂਟ ਵਿੱਚ, ਬਜਾਜ ਆਟੋ ਨੇ ਸਭ ਤੋਂ ਵੱਧ 31,453 ਵਾਹਨ ਵੇਚੇ ਹਨ ਅਤੇ ਵਪਾਰਕ ਹਿੱਸੇ ਵਿੱਚ, ਟਾਟਾ ਮੋਟਰਜ਼ ਨੇ 26,635 ਵਾਹਨ ਵੇਚੇ ਹਨ।Automobile retail sales
FADA ਦੇ ਪ੍ਰਧਾਨ ਮਨੀਸ਼ ਰਾਜ ਸਿੰਘਾਨੀਆ ਨੇ ਕਿਹਾ, “ਭਾਰਤ ਦੀ ਪ੍ਰਚੂਨ ਵਾਹਨਾਂ ਦੀ ਵਿਕਰੀ ਜੂਨ ਦੇ ਮਹੀਨੇ ਦੇ ਮੁਕਾਬਲੇ ਜੁਲਾਈ ਵਿੱਚ 5% ਦੀ ਗਿਰਾਵਟ ਦੇਖੀ ਗਈ, ਖਾਸ ਤੌਰ ‘ਤੇ ਉੱਤਰੀ ਭਾਰਤ ਵਿੱਚ ਗੰਭੀਰ ਮਾਨਸੂਨ ਅਤੇ ਹੜ੍ਹ ਵਰਗੀਆਂ ਸਥਿਤੀਆਂ ਕਾਰਨ ਵਿਕਰੀ ਪ੍ਰਭਾਵਿਤ ਹੋਈ।
FADA ਦਾ ਮੰਨਣਾ ਹੈ ਕਿ ਤਿਉਹਾਰੀ ਸੀਜ਼ਨ ਦੇ ਕਾਰਨ ਇਸ ਮਹੀਨੇ ਦੋਪਹੀਆ ਵਾਹਨ ਅਤੇ ਯਾਤਰੀ ਵਾਹਨਾਂ ਦੀ ਵਿਕਰੀ ਵਿੱਚ ਤੇਜ਼ੀ ਆਉਣ ਦੀ ਉਮੀਦ ਹੈ, ਜਦੋਂ ਕਿ ਤਿੰਨ ਪਹੀਆ ਵਾਹਨਾਂ ਦੀ ਸ਼੍ਰੇਣੀ ਇਲੈਕਟ੍ਰਿਕ ਵੇਰੀਐਂਟ ਵਿੱਚ ਦਿਲਚਸਪੀ ਦੇਖੀ ਜਾ ਰਹੀ ਹੈ। Automobile retail sales