ਪਰਨੀਤ ਕੌਰ ਦੇ ਮਾਮਲੇ ‘ਤੇ ਬੋਲੇ ਧਰਮਵੀਰ ਗਾਂਧੀ, ਕਿਹਾ- ਦੋਗਲੇ ਲੋਕਾਂ ਨੂੰ ਪਾਰਟੀ ‘ਚੋਂ ਬਾਹਰ ਕਰਨਾ ਜ਼ਰੂਰੀ

ਪਟਿਆਲਾ (ਮਾਲਕ ਸਿੰਘ ਘੁੰਮਣ) : ਸਾਬਕਾ ਲੋਕ ਸਭਾ ਮੈਂਬਰ ਡਾਕਟਰ ਧਰਮਵੀਰ ਗਾਂਧੀ ਨੇ ਕਿਹਾ ਕਿ ਪਰਨੀਤ ਕੌਰ ਤੇ ਇਹਨਾ ਦੇ ਪਰਿਵਾਰ ਦੀ ਸਥਿਤੀ ਪਹਿਲਾਂ ਹੀ ਸਪਸ਼ਟ ਸੀ, ਕੈਪਟਨ ਅਪਮ੍ਰਿੰਦਰ ਸਿੰਘ ਤੇ ਇਹਨਾ ਦੀ ਬੇਟੀ ਭਾਰਤੀ ਜਨਤਾ ਪਾਰਟੀ ਲਈ ਕੰਮ ਕਰ ਰਹੇ ਹਨ, ਤਾਂ ਫੇਰ ਇਕੱਲੇ ਪਰਨੀਤ ਕੌਰ ਵੱਖ ਕਿਵੇਂ ਹੋ ਸਕਦੇ ਹਨ। ਗਾਂਧੀ ਨੇ ਕਿਹਾ ਕਿ ਕਾਂਗਰਸ ਦਾ ਫੈਸਲਾ ਸਹੀ ਹੈ, ਦੋਗਲੇ ਲੋਕਾਂ ਨੂੰ ਪਾਰਟੀ ਤੋ ਬਾਹਰ ਕਰਨਾ ਹੀ ਬੇਹਤਰ ਹੈ।

ਨਵਜੋਤ ਸਿੰਘ ਸਿੱਧੂ ਬਾਰੇ ਸਵਾਲ ਦੇ ਜਵਾਬ ਵਿੱਚ ਗਾਂਧੀ ਨੇ ਕਿਹਾ ਕਿ ਪਾਰਟੀ ਵਿਚ ਧੜੇ ਹਨ ਪਰ ਸਿੱਧੂ ਦਾ ਪੰਜਾਬ ਲਈ ਅਹਿਮ ਰੋਲ ਰਿਹਾ ਤੇ ਹੁਣ ਵੀ ਹੈ, ਇਸ ਲਈ ਸਾਰੀਆਂ ਨੂੰ ਰਲ ਕੇ ਹੰਭਲਾ ਮਾਰਨ ਚਾਹੀਦਾ ਹੈ।

ਉਹਨਾਂ ਕਿਹਾ ਕਿ ਪੰਜਾਬ ਵਿੱਚ ਅਕਾਲੀ ਦਲ ਤੋਂ ਲੋਕ ਮੂਹ ਮੋੜ ਚੁੱਕੇ ਹਨ ਤੇ ਕਾਂਗਰਸ ਦਾ ਭਵਿੱਖ ਸੁਨਹਿਰੀ ਹੈ। ਇਕ ਸਵਾਲ ਦੇ ਜਵਾਬ ਵਿੱਚ ਡਾਕਟਰ ਗਾਂਧੀ ਨੇ ਕਿਹਾ ਕਿ ਆਪ ਸਰਕਾਰ ਦੀਆਂ ਬੋਗਸ ਨੀਤੀਆਂ ਕਰਕੇ ਪੰਜਾਬ ਆਰਥਿਕ ਮੰਦੀ ਵੱਲ ਵਧ ਰਿਹਾ ਹੈ।

[wpadcenter_ad id='4448' align='none']