ਕਿਰਨ ਖੇਰ ਦੇ ਵਿਗੜੇ ਬੋਲ ,ਮੈਨੂੰ ਵੋਟ ਨਾ ਪਾਉਣ ਵਾਲਿਆਂ ਦੇ ਫਿਰਨੇ ਚਾਹੀਦੇ ਨੇ ਛਿੱਤਰ

KIRRON KHER VIRAL VIDEO ਸੋਸ਼ਲ ਮੀਡਿਆ ਇੱਕ ਅਜਿਹਾ ਪਲੇਟਫਾਰਮ ਬਣ ਚੁਕਿਆ ਹੈ ਜਿੱਥੇ ਇੱਕ ਨਿੱਕੀ ਜਿਹੀ ਗੱਲ ਵੀ ਸਕਿੰਟਾਂ ਤੋਂ ਪਹਿਲਾਂ ਵਾਇਰਲ ਹੋ ਜਾਂਦੀ ਹੈ ਇਸਤੇ ਹਰ ਰੋਜ਼ ਕੋਈ ਨਾ ਕੋਈ ਟ੍ਰੋਲ ਹੁੰਦਾ ਹੀ ਰਹਿੰਦਾ ਹੈ

ਦਰਸਲ : ਚੰਡੀਗੜ੍ਹ ਤੋਂ ਸੰਸਦ ਮੈਂਬਰ ਅਤੇ ਭਾਜਪਾ ਆਗੂ ਕਿਰਨ ਖੇਰ ਨੇ ਹਾਲ ਹੀ ‘ਚ ਇਕ ਵਿਵਾਦ ਬਿਆਨ ਦਿੱਤਾ ਹੈ, ਜਿਸ ਕਾਰਨ ਪੰਜਾਬ ਦੀ ਸਿਆਸਤ ਪੂਰੀ ਤਰ੍ਹਾਂ ਭੱਖ ਗਈ ਹੈ। ਜਾਣਕਾਰੀ ਮੁਤਾਬਕ ਕਿਰਨ ਖੇਰ ਬੁੱਧਵਾਰ ਨੂੰ ਸ਼ਹਿਰ ਦੀ ਰਾਮਦਰਬਾਰ ਕਾਲੋਨੀ ‘ਚ ਇਕ ਕਮਿਊਨਿਟੀ ਸੈਂਟਰ ਦਾ ਉਦਘਾਟਨ ਸਮਾਗਮ ‘ਚ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਹੱਲੋਮਾਜਰਾ ਦੇ ਦੀਪ ਕੰਪਲੈਕਸ਼ਨ ਦੀ ਸਾਰੀ ਸੜਕ ਦੀ ਉਸਾਰੀ ਕਰਵਾਈ ਹੈ ਨਹੀਂ ਤਾਂ ਪਹਿਲਾਂ ਉੱਥੇ ਪਾਣੀ ਭਰ ਜਾਂਦਾ ਸੀ ਤੇ ਜੇਕਰ ਹੁਣ ਦੀਪ ਕੰਪਲੈਕਸ਼ਨ ਦੇ ਇਕ ਵੀ ਵਿਅਕਤੀ ਨੇ ਮੈਨੂੰ ਵੋਟ ਨਾ ਪਾਈ ਤਾਂ ਇਸ ਗੱਲ ‘ਤੇ ਲਾਹਨਤ ਹੈ। ਉਸ ਵਿਅਕਤੀ ਦੇ ਜਾ ਕੇ ਛਿੱਤਰ ਫੇਰਨੇ ਚਾਹੀਦੇ ਹਨ ਕਿਉਂਕਿ ਇੰਨੇ ਪੈਸੇ ਦੇ ਕੇ ਮੈਂ ਇਹ ਕੰਮ ਕਰਵਾਇਆ ਹੈ। KIRRON KHER VIRAL VIDEO

ਕਿਰਨ ਖੇਰ ਦੀ ਇਹ ਗੱਲ ਸੁਣਦਿਆਂ ਹੀ ਉੱਥੇ ਮੌਜੂਦ ਲੋਕ ਵੀ ਹੱਸਣ ਲੱਗ ਗਏ। ਦੱਸ ਦੇਈਏ ਕਿ ਕਿਰਨ ਖੇਰ ਸਿਆਸਤ ‘ਚ ਆਉਣ ਤੋਂ ਪਹਿਲਾਂ ਫਿਲਮ ਇੰਡਸਟਰੀ ‘ਚ ਵੀ ਕੰਮ ਕਰ ਚੁੱਕੇ ਹਨ। ਦੱਸ ਦੇਈਏ ਕਿ ਕਿਰਨ ਖੇਰ ਵੱਲੋਂ ਦਿੱਤੇ ਇਸ ਬਿਆਨ ਦੇ ਚੱਲਦਿਆਂ ਉਹ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਸਨ ਅਤੇ ਵਿਰੋਧੀ ਧਿਰ ਵੱਲੋਂ ਲਗਾਤਾਰ ਉਨ੍ਹਾਂ ‘ਤੇ ਸਵਾਲ ਖੜ੍ਹੇ ਕੀਤੇ ਜਾ ਰਹੇ ਹਨ। KIRRON KHER VIRAL VIDEO

ਇੱਕ ਨਾਮੀ ਹਸਤੀ ਦੀ ਇਸ ਤਰਾਂ ਦੀ ਸ਼ਬਦਾਵਲੀ ਦਾ ਵਾਇਰਲ ਹੋਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਲਾਹਨਤ ਹੈ

ALSO READ : ਮੀਤ ਹੇਅਰ ਵੱਲੋਂ ਕ੍ਰਿਕਟ ਖੇਡ ਕੇ ਆਲ ਇੰਡੀਆ ਸਿਵਲ ਸਰਵਿਸਜ਼ ਕ੍ਰਿਕਟ ਟੂਰਨਾਮੈਂਟ ਦਾ ਉਦਘਾਟਨ

[wpadcenter_ad id='4448' align='none']