ਹੁਣ ਨਵਾਂ ਵੋਟਰ ਕਾਰਡ ਬਣਾਉਣ ਲਈ ਸਾਲ ‘ਚ ਚਾਰ ਮੌਕੇ

ਪਟਿਆਲਾ ( ਮਾਲਕ ਸਿੰਘ ਘੁੰਮਣ ):ਹੁਣ ਨਵਾਂ ਵੋਟਰ ਕਾਰਡ ਬਣਾਉਣ ਲਈ ਸਾਲ ‘ਚ ਚਾਰ ਮੌਕੇ ਦਿੱਤੇ ਜਾਣਗੇ। 1 ਜਨਵਰੀ, 1 ਅਪ੍ਰਰੈਲ, 1 ਜੁਲਾਈ ਤੇ 1 ਅਕਤੂਬਰ ਨੂੰ 18 ਸਾਲ ਦੀ ਉਮਰ ਪੂਰੀ ਕਰਨ ਵਾਲਾ ਕੋਈ ਵੀ ਨਾਗਰਿਕ ਆਪਣਾ ਵੋਟਰ ਕਾਰਡ ਬਣਵਾ ਸਕਦਾ ਹੈ। ਦਿਲਚਸਪ ਗੱਲ ਇਹ ਹੈ ਕਿ ਜਿਹੜੇ ਨੌਜਵਾਨ 31 ਦਸੰਬਰ ਜਾਂ ਇਸ ਤੋਂ ਪਹਿਲਾਂ ਆਪਣੀ 18 ਸਾਲ ਦੀ ਉਮਰ ਪੂਰੀ ਕਰਨ ਜਾ ਰਹੇ ਹਨ, ਉਹ 1 ਜਨਵਰੀ 2023 ਨੂੰ ਆਪਣਾ ਵੋਟਰ ਕਾਰਡ ਬਣਵਾ ਸਕਣਗੇ। ਇੰਨਾ ਹੀ ਨਹੀਂ ਇਸ ਸਮੇਂ 17 ਸਾਲ ਦੀ ਉਮਰ ਪੂਰੀ ਕਰ ਚੁੱਕੇ ਨੌਜਵਾਨ ਵੀ ਹੁਣ ਤੋਂ ਹੀ ਆਪਣੇ ਵੋਟਰ ਕਾਰਡ ਲਈ ਅਪਲਾਈ ਕਰ ਸਕਦੇ ਹਨ। ਜਿਵੇਂ ਹੀ ਉਹ 18 ਸਾਲ ਦੀ ਉਮਰ ਪੂਰੀ ਕਰਦਾ ਹੈ, ਚੋਣ ਕਮਿਸ਼ਨ ਆਪਣੇ-ਆਪ ਹੀ ਉਸ ਦਾ ਵੋਟਰ ਕਾਰਡ ਸਬੰਧਤ ਵੋਟਰ ਨੂੰ ਉਸਦੇ ਦੱਸੇ ਪਤੇ ‘ਤੇ ਭੇਜ ਦੇਵੇਗਾ।

ਇਸ ਸਬੰਧੀ ਕੋਈ ਵੀ ਨੌਜਵਾਨ www.nvsp.in ‘ਤੇ ਆਨਲਾਈਨ ਅਪਲਾਈ ਕਰ ਸਕਦਾ ਹੈ। ਕੋਈ ਵੀ ਨਾਗਰਿਕ ਵੋਟਰ ਆਪਣੇ ਮੋਬਾਈਲ ਵਿੱਚ ਵੋਟਰ ਹੈਲਪਲਾਈਨ ਐਪ ਨੂੰ ਡਾਊਨਲੋਡ ਕਰਕੇ ਇਸ ਦਾ ਲਾਭ ਲੈ ਸਕਦਾ ਹੈ। ਉਪਰੋਕਤ ਜਾਣਕਾਰੀ ਦਿੰਦਿਆਂ ਵਿਧਾਨ ਸਭਾ ਹਲਕਾ 114 ਸਨੌਰ ਦੇ ਚੋਣਕਾਰ ਰਜਿਸਟੇ੍ਸ਼ਨ ਅਫ਼ਸਰ (ਈ.ਆਰ.ਓ.) ਅਤੇ ਨਗਰ ਨਿਗਮ ਦੀ ਸੰਯੁਕਤ ਕਮਿਸ਼ਨਰ ਜੀਵਨਜੋਤ ਕੌਰ ਨੇ ਦੱਸਿਆ ਕਿ ਉਹ ਹਰ ਹਫ਼ਤੇ ਵੋਟਰਾਂ ਦੀ ਸਹੂਲਤ ਲਈ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਦਿੱਤੀਆਂ ਜਾ ਰਹੀਆਂ ਨਵੀਆਂ ਸਹੂਲਤਾਂ ਬਾਰੇ ਜਾਣੂ ਕਰਵਾਉਣਗੇ। ਬੁੱਧਵਾਰ ਨੂੰ ਵੀ ਆਮ ਆਦਮੀ ਪਾਰਟੀ ਤੋਂ ਇਲਾਵਾ ਸ਼ੋ੍ਮਣੀ ਅਕਾਲੀ ਦਲ, ਕਾਂਗਰਸ, ਭਾਰਤੀ ਜਨਤਾ ਪਾਰਟੀ ਦੇ ਨੁਮਾਇੰਦਿਆਂ ਨੂੰ ਨਗਰ ਨਿਗਮ ਵਿੱਚ ਬੁਲਾ ਕੀ ਨਵੀਆਂ ਸਹੁਲਤਾਂ ਸੰਬੰਧੀ ਵਿਸਥਾਰ ਨਾਲ ਦੱਸਿਆ ਗਿਆ।

[wpadcenter_ad id='4448' align='none']