ਭਗਵੰਤ ਮਾਨ ਸਰਕਾਰ ਨੇ ਉਚੇਰੀ ਸਿੱਖਿਆ ਲਈ ਰੱਖੇ 990 ਕਰੋੜ ਰੁਪਏ: ਹਰਜੋਤ ਸਿੰਘ ਬੈਂਸ

₹990 CRORE HIGHER EDUCATION
₹990 CRORE HIGHER EDUCATION

 ਪੰਜਾਬ ਰਾਜ ਦੀਆਂ ਸਰਕਾਰੀ ਯੂਨੀਵਰਸਿਟੀਆਂ ਨੂੰ ਪੈਰਾਂ ਸਿਰ ਕਰਨ ਲਈ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੇਸ਼ ਕੀਤੇ ਬਜਟ ਵਿੱਚ 990 ਕਰੋੜ ਰੁਪਏ ਰੱਖੇ ਗਏ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਦੇ ਉਚੇਰੀ ਸਿੱਖਿਆ ਬਾਰੇ ਮੰਤਰੀ ਸ.ਹਰਜੋਤ ਸਿੰਘ ਬੈਂਸ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਸਰਕਾਰੀ ਸਿੱਖਿਆ ਤੰਤਰ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ₹990 CRORE HIGHER EDUCATION

ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਸੂਬੇ ਦੀਆਂ ਸਰਕਾਰੀ ਯੂਨੀਵਰਸਿਟੀਆਂ ਵੱਲ ਕਦੀ ਵੀ ਧਿਆਨ ਨਹੀਂ ਦਿੱਤਾ ਸੀ ਜਿਸ ਕਾਰਨ ਇਨ੍ਹਾਂ ਸੰਸਥਾਵਾਂ ਦੀ ਵਿੱਤੀ ਹਾਲਤ ਖ਼ਰਾਬ ਹੋ ਗਈ ਸੀ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਕੈਬਨਿਟ ਵਲੋਂ ਪੰਜਾਬ ਰਾਜ ਦੀ ਵਾਗਡੋਰ ਸੰਭਾਲਣ ਤੋਂ ਬਾਅਦ ਇਨ੍ਹਾਂ ਸੰਸਥਾਵਾਂ ਨੂੰ ਮੁੜ ਪੈਰਾਂ ਸਿਰ ਕਰਨ ਲਈ ਲਗਾਤਾਰ ਦੂਸਰੇ ਬਜ਼ਟ ਵਿਚ 990 ਕਰੋੜ ਰੁਪਏ ਜਾਰੀ ਕੀਤਾ ਗਿਆ ਹੈ।

ਸ. ਬੈਂਸ  ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਨੂੰ ਵਿੱਤੀ ਵਰ੍ਹੇ 2013-14ਦੌਰਾਨ 24.33 ਕਰੋੜ ਜਾਰੀ ਕੀਤੇ ਗਏ ਸਨ ਜਦਕਿ ਵਿੱਤੀ ਵਰ੍ਹੇ 2017-18 ਦੋਰਾਨ 33 ਕਰੋੜ ਦਿਤਾ ਗਿਆ ਅਤੇ ਵਿੱਤੀ ਵਰ੍ਹੇ 2022-23 ਲਈ 42.70 ਕਰੋੜ ਜਾਰੀ ਕੀਤੇ ਗਏ ਸਨ। ₹990 CRORE HIGHER EDUCATION

ਇਸੇ ਤਰ੍ਹਾਂ ਪੰਜਾਬੀ ਯੂਨੀਵਰਸਿਟੀ ਨੂੰ ਵਿੱਤੀ ਵਰ੍ਹੇ 2013-14 ਦੌਰਾਨ 55.95 ਕਰੋੜ ਜਾਰੀ ਕੀਤੇ ਗਏ ਸਨ ਜਦਕਿ ਵਿੱਤੀ ਵਰ੍ਹੇ 2017-18 ਦੋਰਾਨ 88.09 ਕਰੋੜ ਦਿਤਾ ਗਿਆ ਅਤੇ ਵਿੱਤੀ ਵਰ੍ਹੇ 2022-23 ਲਈ 200 ਕਰੋੜ ਜਾਰੀ ਕੀਤੇ ਗਏ ਸਨ ।

ਇਸੇ ਤਰ੍ਹਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਵਿੱਤੀ ਵਰ੍ਹੇ 2013-14 ਦੌਰਾਨ 45.30 ਕਰੋੜ ਜਾਰੀ ਕੀਤੇ ਗਏ ਸਨ ਜਦਕਿ ਵਿੱਤੀ ਵਰ੍ਹੇ 2017-18 ਦੋਰਾਨ 49.55 ਕਰੋੜ ਦਿਤਾ ਗਿਆ ਅਤੇ ਵਿੱਤੀ ਵਰ੍ਹੇ 2022-23 ਲਈ 75 ਕਰੋੜ ਜਾਰੀ ਕੀਤੇ ਗਏ ਸਨ ।

Also Read : ਬਰਨਾਲਾ ਵਿਖੇ ਬਣੇਗਾ ਡਾ. ਬੀ.ਆਰ.ਅੰਬੇਡਕਰ ਭਵਨ: ਡਾ. ਬਲਜੀਤ ਕੌਰ

[wpadcenter_ad id='4448' align='none']