ਲੁਧਿਆਣਾ ‘ਚ 10 ਕਰੋੜ ਦੀ ਲੁੱਟ, ਕੈਸ਼ ਵੈਨ ਹੀ ਲੈ ਗਏ ਲੁਟੇਰੇ

Date:

 ਪੰਜਾਬ ਦੇ ਲੁਧਿਆਣਾ ‘ਚ ਵੱਡੀ ਵਾਰਦਾਤ ਦੀ ਖਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਰੀ ਅਨੁਸਾਰ ਲੁਧਿਆਣਾ ਦੇ ਰਾਜਪੁਰ ਨਗਰ ‘ਚ ATM ‘ਚ ਕੈਸ਼ ਜਮ੍ਹਾ ਕਰਨ ਵਾਲੀ ਕੰਪਨੀ ਦੀ ਵੈਨ ‘ਚੋਂ ਕਰੋੜਾਂ ਦੀ ਲੁੱਟ ਹੋਣ ਦੀ ਸੂਚਨਾ ਹੈ। ਮੌਕੇ ‘ਤੇ ਪੁਲਿਸ ਕਰ ਰਹੀ ਜਾਂਚ ਹੈ। ਜਿਕਰਯੋਗ ਹੈ ਕਿ ਇਹ ਘਟਨਾ ਦੇਰ ਰਾਤ ਡੇਢ ਵਜੇ ਦੀ ਹੈ। ਵੈਨ ਕੰਪਨੀ ਦੇ ਦਫ਼ਤਰ ਦੇ ਅਹਾਤੇ ਵਿੱਚ ਖੜ੍ਹੀ ਸੀ। ਲੁਟੇਰਿਆਂ ਵਲੋਂ 10 ਕਰੋੜ ਦੀ ਲੁੱਟ ਕੀਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੁਟੇਰਿਆਂ ਵਲੋਂ ਚੋਰੀ ਕੀਤੀ ਗਈ ਕੈਸ਼ ਵੈਨ ਨੂੰ ਬਰਾਮਦ ਕਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪੁਲਿਸ ਨੇ ਲੁਟੇਰਿਆਂ ਦੇ ਹੱਥਿਆਰ ਵੀ ਬਰਾਮਦ ਕੀਤੇ ਹਨ।

ਜਿਸ ਇਲਾਕੇ ਵਿੱਚ ਕੈਸ਼ ਵੈਨ ਦਾ ਦਫ਼ਤਰ ਹੈ, ਉਹ ਰਿਹਾਇਸ਼ੀ ਇਲਾਕਾ ਹੈ ਅਤੇ ਕੈਸ਼ ਵੈਨ ਕੰਪਨੀ ਦੀਆਂ ਸਾਰੀਆਂ ਗੱਡੀਆਂ ਇਸ ਦੇ ਵਿਚਕਾਰ ਖੜ੍ਹੀਆਂ ਹੁੰਦੀਆਂ ਹਨ, ਰਾਤ ​​ਨੂੰ ਕੈਸ਼ ਭਰਿਆ ਜਾਂਦਾ ਹੈ ਅਤੇ ਕੈਸ਼ ਵੈਨਾਂ ਸਵੇਰੇ-ਸਵੇਰੇ ਆਪੋ-ਆਪਣੇ ਟਿਕਾਣਿਆਂ ਲਈ ਰਵਾਨਾ ਹੋ ਜਾਂਦੀਆਂ ਹਨ।10 crore robbery in Ludhiana

ਮਨਦੀਪ ਸਿੰਘ ਸਿੱਧੂ ਪੁਲਿਸ ਕਮਿਸ਼ਨਰ ਲੁਧਿਆਣਾ ਨੇ ਕਿਹਾ ਕਿ ਇਹ ਵੀ ਕੰਪਨੀ ਦੀ ਵੱਡੀ ਲਾਪ੍ਰਵਾਹੀ ਹੈ ਪਰ ਪੁਲਿਸ ਪੂਰੀ ਤਰ੍ਹਾਂ ਕੰਮ ਕਰ ਰਹੀ ਹੈ, ਜਲਦ ਹੀ ਇਸ ਦਾ ਪਤਾ ਲਗਾ ਲਿਆ ਜਾਵੇਗਾ। ਹਾਲਾਂਕਿ ਆਏ ਨਕਾਬਪੋਸ਼ ਲੁਟੇਰਿਆਂ ਨੇ ਮੁਲਾਜ਼ਮਾਂ ਨੂੰ ਡਰਾ ਦਿੱਤਾ ਪਰ ਇਸ ‘ਚ ਇਕ ਖਾਸ ਗੱਲ ਇਹ ਹੈ ਕਿ ਨਕਾਬਪੋਸ਼ ਲੁਟੇਰਿਆਂ ‘ਚ ਇਕ ਔਰਤ ਵੀ ਸ਼ਾਮਲ ਸੀ। ਉਨ੍ਹਾਂ ਕੋਲ ਤੇਜ਼ਧਾਰ ਹਥਿਆਰ ਵੀ ਸਨ, ਲੁੱਟ ਕਰਨ ਲਈ ਆਏ ਨਕਾਬਪੋਸ਼ ਲੁਟੇਰਿਆਂ ਦੀ ਗਿਣਤੀ 9 ਤੋਂ 10 ਸੀ।10 crore robbery in Ludhiana

also read :- ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਦੇ ਡਿਪੋਰਟੇਸ਼ਨ ‘ਤੇ ਅਸਥਾਈ ਤੌਰ ‘ਤੇ ਲਗਾਈ ਰੋਕ

ਕੰਪਨੀਆਂ ਦੀ ਕਾਫੀ ਅਯੋਗਤਾ ਸਾਹਮਣੇ ਆਈ ਹੈ, ਇੰਨੀ ਜ਼ਿਆਦਾ ਨਕਦੀ ਹੈ, ਪਰ ਇਸ ਦੀ ਕੋਈ ਸੁਰੱਖਿਆ ਨਹੀਂ ਹੈ। ਦੋ ਸਾਲ ਪਹਿਲਾਂ ਵੀ ਇਹ ਗੱਲ ਸਾਹਮਣੇ ਆਈ ਸੀ ਕਿ ਜਿੱਥੇ ਇਹ ਦਫ਼ਤਰ ਹੈ, ਉਹ ਥਾਂ ਬਿਲਕੁਲ ਵੀ ਸੁਰੱਖਿਅਤ ਨਹੀਂ ਹੈ ਪਰ ਇਸ ਦੇ ਬਾਵਜੂਦ ਵੀ ਉਹਨਾਂ ਨੇ ਸੁਰੱਖਿਆ ਨਹੀਂ ਵਧਾਈ। ਨਕਾਬਪੋਸ਼ ਲੁਟੇਰੇ 2 ਤੋਂ 3 ਘੰਟੇ ਤੱਕ ਦਫਤਰ ਦੇ ਅੰਦਰ ਰਹੇ ਅਤੇ ਫਿਰ ਫਰਾਰ ਹੋ ਗਏ।

ਪੁਲਿਸ ਨੇ ਆਸ-ਪਾਸ ਦੇ ਘਰਾਂ ਦੇ CCTV ਸਕੈਨ ਕਰਨੇ ਸ਼ੁਰੂ ਕਰ ਦਿੱਤੇ ਹਨ। ਇਸ ਦੇ ਨਾਲ ਹੀ ਪੁਲਿਸ ਹੁਣ ਇਸ ‘ਤੇ ਵੀ ਕੰਮ ਕਰ ਰਹੀ ਹੈ ਕਿ ਕੀ ਮਿਲੀਭੁਗਤ ਹੈ ਜਾਂ ਨਹੀਂ, ਇਸ ਕੰਪਨੀ ਦੇ ਪ੍ਰਬੰਧਕ ਸਾਰੇ ਕਰਮਚਾਰੀਆਂ ਤੋਂ ਪੁੱਛਗਿੱਛ ਲਗਾਤਾਰ ਜਾਰੀ ਹੈ10 crore robbery in Ludhiana


Share post:

Subscribe

spot_imgspot_img

Popular

More like this
Related

ਸਪੀਕਰ ਸੰਧਵਾਂ ਦੀ ਅਗਵਾਈ ਵਿੱਚ ਗੁਰੂ ਨਾਨਕ ਮੋਦੀਖਾਨੇ ਵਿਖੇ ਪਹੁੰਚਾਈਆਂ ਜਰੂਰੀ ਵਸਤਾਂ

ਕੋਟਕਪੂਰਾ, 18 ਦਸੰਬਰ (           )  ‘ਗੁੱਡ ਮੌਰਨਿੰਗ ਵੈਲਫੇਅਰ ਕਲੱਬ’ ਵੱਲੋਂ ਗੁਰੂ ਗੋਬਿੰਦ ਸਿੰਘ...

ਜਿਲ੍ਹਾ ਅਤੇ ਸੈਸ਼ਨ ਜੱਜ ਨੇ ਕੀਤਾ ਜੇਲ੍ਹ ਦਾ ਦੌਰਾ

ਸ਼੍ਰੀ ਮੁਕਤਸਰ ਸਾਹਿਬ  18 ਦਸੰਬਰ                                   ਪੰਜਾਬ ਰਾਜ ਕਾਨੂੰਨੀ ਸੇਵਾਵਾਂ...

21 ਦਸੰਬਰ ਨੂੰ ਹੋਣ ਵਾਲੀਆਂ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ

ਲੁਧਿਆਣਾ, 18 ਦਸੰਬਰ (000) ਜ਼ਿਲ੍ਹਾ ਪ੍ਰਸ਼ਾਸਨ ਲੁਧਿਆਣਾ ਨਗਰ ਨਿਗਮ...