ਫਾਜ਼ਿਲਕਾ, 29 ਦਸੰਬਰ
ਜ਼ਿਲ੍ਹਾ ਪ੍ਰਸ਼ਾਸਨ ਫਾਜ਼ਿਲਕਾ ਵੱਲੋਂ ਪਿੰਡ ਸਲੇਮਸ਼ਾਹ ਵਿਖੇ ਚਲਾਈ ਜਾ ਰਹੀ ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ ਗਉਵੰਸ਼ ਦੀ ਸਾਂਭ—ਸੰਭਾਲ, ਸੁਰੱਖਿਆ ਅਤੇ ਬਿਹਤਰ ਰੱਖ—ਰਖਾਵ ਲਈ ਸ਼ਲਾਘਾਯੋਗ ਕੰਮ ਕਰ ਰਹੀ ਹੈ।ਸਮਾਜ ਸੇਵੀਆਂ ਵੱਲੋਂ ਵੀ ਸਮੇਂ—ਸਮੇਂ *ਤੇ ਐਨੀਮਲ ਵੈਲਫੇਅਰ ਸੋਸਾਇਟੀ ਨੂੰ ਸਹਿਯੋਗ ਦਿੱਤਾ ਜਾਂਦਾ ਹੈ।ਇਸੇ ਲੜੀ ਤਹਿਤ ਇਕ ਸਮਾਜ ਸੇਵੀ ਵੱਲੋਂ ਸੋਸਾਇਟੀ ਲਈ ਗੁਪਤ ਦਾਨ ਵਜੋਂ 37 ਡੱਬੇ ਜਿਸ ਵਿਚ 10 ਕੁਇੰਟਲ ਗੁੜ ਭੇਂਟ ਕੀਤਾ।
ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਜ਼ਿਲ੍ਹਾ ਐਨੀਮਲ ਵੈਲਫੇਅਰ ਸੋਸਾਇਟੀ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਮਾਜ ਸੇਵੀਆਂ ਦੇ ਸਹਿਯੋਗ ਨਾਲ ਚਲਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸੋਸਾਇਟੀ ਵਿਖੇ ਗਉਵੰਸ਼ ਦੀ ਬਿਹਤਰ ਤਰੀਕੇ ਨਾਲ ਸਾਂਭ—ਸੰਭਾਲ ਕੀਤੀ ਜਾ ਰਹੀ ਹੈ।ਉਨ੍ਹਾਂ ਕਿਹਾ ਕਿ ਗਉਵੰਸ਼ ਦੇ ਖਾਣ ਲਈ ਖੁਰਾਕ, ਹਰਾ ਚਾਰਾ, ਪਰਾਲੀ, ਦਵਾਈਆਂ ਆਦਿ ਹੋਰ ਲੋੜੀਂਦਾ ਸਾਜੋ—ਸਮਾਨ ਸਮਾਜ ਸੇਵੀਆਂ ਵੱਲੋਂ ਦਾਨ ਵਜੋਂ ਸਮੇਂ—ਸਮੇਂ ਭੇਟ ਕੀਤਾ ਜਾਂਦਾ ਹੈ।
ਉਨ੍ਹਾਂ ਹੋਰਨਾਂ ਸਮਾਜ ਸੇਵੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਸੋਸਾਇਟੀ ਨੂੰ ਵੱਧ ਤੋੋਂ ਵੱਧ ਦਾਨ ਦਿੱਤਾ ਜਾਵੇ ਤਾਂ ਜ਼ੋ ਗਉਵੰਸ਼ ਦੀ ਹੋਰ ਬਿਹਤਰ ਤਰੀਕੇ ਨਾਲ ਸਾਂਭ—ਸੰਭਾਲ ਕੀਤੀ ਜਾਵੇ। ਇਸ ਤੋ ਇਲਾਵਾ ਉਨ੍ਹਾਂ ਕਿਹਾ ਕਿ ਬੇਜੁਬਾਨਾਂ ਦੀ ਭਲਾਈ ਕਰਨ ਵਿਚ ਹਰ ਕਿਸੇ ਨੂੰ ਆਪਣਾ ਯੌਗਦਾਨ ਪਾਉਣਾ ਚਾਹੀਦਾ ਹੈ।