228 ਪਰਿਵਾਰਿਕ ਝਗੜੀਆਂ ਚੋ 103 ਦਾ ਹੋਇਆ ਨਿਪਟਾਰਾ: ਅਮਰਦੀਪ ਸਿੰਘ ਬੈਂਸ

ਅੰਮ੍ਰਿਤਸਰ 16 ਦਸੰਬਰ 2024—

ਸ੍ਰੀ ਅਮਰਿੰਦਰ ਸਿੰਘ ਗਰੇਵਾਲ, ਜਿਲ੍ਹਾ ਅਤੇ ਸੇਸ਼ਨਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਅੰਮ੍ਰਿਤਸਰ ਦੀ ਰਹਿਨੁਮਾਈ  ਹੇਠ  ਅਤੇ ਸ਼੍ਰੀ ਅਮਰਦੀਪ ਸਿੰਘ ਬੈਂਸ, ਸਿਵਲ ਜੱਜ-ਸਹਿਤ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਜੀਆਂ ਦੇ ਯਤਨਾ ਸਦਕਾ 14 ਦਸੰਬਰ 2024 ਨੂੰ ਨੈਸ਼ਨਲ ਲੋਕ ਅਦਾਲਤ ਦਾ ਆਯੋਜਨ ਕੀਤਾ ਗਿਆ। ਇਸ ਨੈਸ਼ਨਲ ਲੋਕ ਅਦਾਲਤ ਦੌਰਾਨ ਪਰਿਵਾਰਕ ਝਗੜਿਆਂ ਦੇ ਨਿਪਟਾਰੇ ਵਾਸਤੇ ਖਾਸ ਤੌਰਾ ਤੇ 2 ਪਰਿਵਾਰਿਕ ਕੋਰਟ ਬੈਂਚਾਂ ਦਾ ਗਠਨ ਕੀਤਾ ਗਿਆ। ਜਿਸ ਵਿੱਚ 1 ਕੋਰਟ ਸਿਮ ਮਨਦੀਪ ਕੌਰ, ਪ੍ਰਿੰਸਿਪਲ ਜੱਜ ਫੈਮਿਲੀ ਕੋਰਟ ਅਤੇ ਦੁਸਰਾ ਬੈਂਚ ਮਿਸ ਸੰਜੀਤਾ, ਵਧੀਕ  ਪ੍ਰਿੰਸਿਪਲ ਜੱਜ ਫੈਮਿਲੀ ਕੋਰਟ, ਅੰਮ੍ਰਿਤਸਰ ਲਗਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦੀਆਂ ਹੋਇਆ ਸ੍ਰੀ ਅਮਰਦੀਪ ਸਿੰਘ ਬੈਂਸ ਜੱਜ ਸਾਹਿਬ ਨੇ ਦੱਸਿਆ ਕੀ ਨੇਸ਼ਨਲ ਲੋਕ ਅਦਾਲਤ ਦੌਰਾਨ ਪਰਿਵਾਰਿਕ ਝਗੜਿਆ ਨੂੰ ਸੁਣਦੇ ਹੋਏ ਸਿਮ ਮਨਦੀਪ ਕੌਰ, ਪ੍ਰਿੰਸਿਪਲ ਜੱਜ ਫੈਮਿਲੀ ਕੋਰਟ ਅਤੇ ਮਿਸ ਸੰਜੀਤਾ, ਵਧੀਕ  ਪ੍ਰਿੰਸਿਪਲ ਜੱਜ ਫੈਮਿਲੀ ਕੋਰਟ, ਵੱਲੋਂ 228 ਮਾਮਲੀਆਂ ਵਿੱਚੋਂ 103 ਦਾ ਨਿਪਟਾਰਾ ਦੋਹਾਂ ਧਿਰਾਂ ਦੀ ਸਹਿਮਤੀ ਨਾਲ ਕੀਤਾ ਗਿਆ।

ਸਫਲਤਾ ਦੀਆਂ ਕਹਾਣੀਆਂ:

ਇਸ ਨੈਸ਼ਨਲ ਲੋਕ ਅਦਾਲਤ ਦੌਰਾਨ ਮਿਸ ਮਨਦੀਪ ਕੌਰ, ਪ੍ਰਿੰਸਿਪਲ ਜੱਜ ਫੈਮਿਲੀ ਕੋਰਟ ਵੱਲੋਂ ਇਕ ਕੇਸ ਦੀ ਸੁਣਾਵਾਈ ਕਰਦਿਆਂ ਹੋਇਆ, ਜੋ ਕਿ ਪਿਛਲੇ 6 ਸਾਲਾਂ ਤੋ ਚੱਲ ਰਿਹਾ ਸੀ ਅਤੇ ਪਤੀ-ਪਤਨੀ ਆਪਸ ਵਿੱਚ ਝਗੜ ਰਹੇ ਸਨ, ਜਿਸ ਕਾਰਨ ਦੋਹਾਂ ਪਰਿਵਾਰਾਂ ਦੀ ਜ਼ਿੰਦਗੀ ਖਰਾਬ ਹੋ ਰਹੀ ਸੀ ਅਤੇ ਪੈਸੇ ਦੀ ਖਜਲ-ਖੁਆਰੀ ਹੋ ਰਹੀ ਸੀ। ਦੌਹਾਂ ਧਿਰਾਂ ਦੀ ਕਾਉ਼ਸਲਿੰਗ ਕੀਤੀ ਗਈ ਅਤੇ ਲੰਭੇ ਯਤਨਾਂ ਸਦਕਾ ਦੌਹਾਂ ਧਿਰਾਂ ਦਾ  ਆਪਸੀ ਰਜਾਮੰਦੀ ਨਾਲ ਸਮਝੌਤਾ ਕਰਵਾਇਆ ਗਿਆ। ਇਸ ਤਰ੍ਹਾਂ ਪਤੀ-ਪਤਨੀ ਦਾ ਇਕਠੀਆਂ ਵਸੇਬਾ ਕਰਵਾਇਆ ਗਿਆ। ਦੌਹਾਂ ਧਿਰਾਂ ਵੱਲੋਂ ਅਦਾਲਤ ਮਿਸ ਮਨਦੀਪ ਕੌਰ, ਪ੍ਰਿੰਸਿਪਲ ਜੱਜ ਫੈਮਿਲੀ ਕੋਰਟ ਦਾ ਧੰਨਵਾਦ ਕੀਤਾ ਗਿਆ।