ਫ਼ਰੀਦਕੋਟ 14 ਮਈ,2024
ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਅੱਜ ਆਖਰੀ ਦਿਨ 11 ਉਮੀਦਵਾਰਾਂ ਵਲੋਂ ਆਪਣੇ ਪੱਤਰ ਦਾਖਲ ਕਰਨ ਦੇ ਨਾਲ ਚੋਣ ਮੈਦਾਨ ਵਿੱਚ 32 ਉਮੀਦਵਾਰ ਹੋ ਗਏ ਹਨ। ਅੱਜ ਜਿਨ੍ਹਾਂ ਉਮੀਦਵਾਰਾਂ ਵਲੋਂ ਆਪਣੇ ਪੱਤਰ ਦਾਖਲ ਕੀਤੇ ਗਏ ਉਨ੍ਹਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ, ਦੇਵ ਇੰਦਰ ਗਗਲਾਨੀ (ਰਿਪਬਲਿਕ ਪਾਰਟੀ ਆਫ ਇੰਡੀਆ) ਪ੍ਰਗਟ ਸਿੰਘ( ਆਪਣਾ ਸਮਾਜ ਪਾਰਟੀ), ਕੁਲਵੰਤ ਕੌਰ (ਸਾਂਝੀ ਵਿਰਾਸਤ ਪਾਰਟੀ),ਸੁਖਬੀਰ ਸਿੰਘ (ਰਾਸ਼ਟਰੀਆ ਰਿਪਬਲਿਕਨ ਪਾਰਟੀ), ਛੇ ਆਜ਼ਾਦ ਉਮੀਦਵਾਰਾਂ ਜਸਵੰਤ ਰਾਏ, ਮਨਪ੍ਰੀਤ ਸਿੰਘ, ਗੁਰਮੀਤ ਸਿੰਘ, ਅਮਰੀਕ ਸਿੰਘ, ਰਾਜ ਕੁਮਾਰ, ਨਿਰਮਲ ਸਿੰਘ ਵਲੋਂ ਨਾਮਜ਼ਦਗੀ ਪੱਤਰ ਦਾਖਲ ਕੀਤੇ ਗਏ। ਇਸ ਤੋਂ ਇਲਾਵਾ ਪਿਆਰਾ ਸਿੰਘ (ਆਮ ਆਦਮੀ ਪਾਰਟੀ) ਅਤੇ ਗੁਰਦੇਵ ਸਿੰਘ (ਸ਼੍ਰੋਮਣੀ ਅਕਾਲੀ ਦਲ) ਉਮੀਦਵਾਰਾਂ ਨੇ ਕਵਰਿੰਗ ਉਮੀਦਵਾਰਾਂ ਵਜੋਂ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ।
ਰਿਟਰਨਿੰਗ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਫ਼ਰੀਦਕੋਟ ਸ੍ਰੀ ਵਿਨੀਤ ਕੁਮਾਰ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਫ਼ਰੀਦਕੋਟ ਲੋਕ ਸਭਾ ਹਲਕੇ ਲਈ ਇਸ ਤੋਂ ਪਹਿਲਾਂ ਕੁੱਲ 21 ਉਮੀਦਵਾਰਾਂ ਵਲੋਂ ਕਾਗਜ਼ ਦਾਖ਼ਲ ਕੀਤੇ ਗਏ ਹਨ ਜਿਸ ਵਿੱਚ ਬਹਾਦਰ ਸਿੰਘ (ਆਜ਼ਾਦ) ਗੁਰਬਖਸ਼ ਸਿੰਘ ਚੌਹਾਨ, (ਬਹੁਜਨ ਸਮਾਜ ਪਾਰਟੀ) ਸ੍ਰੀ ਪ੍ਰੇਮ ਲਾਲ ਡੈਮੋਕਰੇਟਿਕ (ਭਾਰਤੀਯ ਸਮਾਜ ਪਾਰਟੀ) ਹੰਸ ਰਾਜ ਹੰਸ (ਭਾਰਤੀ ਜਨਤਾ ਪਾਰਟੀ), ਰੁਪਿੰਦਰ ਸਿੰਘ (ਨੈਸ਼ਨਲਿਸਟ ਜਸਟਿਸ ਪਾਰਟੀ) ਗੁਰਚਰਨ ਸਿੰਘ (ਸੀ.ਪੀ.ਆਈ ) ਉਮ ਪ੍ਰਕਾਸ਼ (ਆਜ਼ਾਦ),ਸਰਬਜੀਤ ਸਿੰਘ (ਆਜ਼ਾਦ), ਰਾਜਵਿੰਦਰ ਸਿੰਘ ਰੰਧਾਵਾ (ਸ਼ੋਮਣੀ ਅਕਾਲੀ ਦਲ),ਪ੍ਰੀਤਮ ਸਿੰਘ (ਬਹੁਜਨ ਮੁਕਤੀ ਪਾਰਟੀ), ਕਿੱਕਰ ਸਿੰਘ (ਆਜ਼ਾਦ ),ਬਲਜਿੰਦਰ ਸਿੰਘ (ਆਜ਼ਾਦ),ਬਾਦਲ ਸਿੰਘ (ਭਾਰਤੀਯਾ ਰਾਸ਼ਟਰੀਯਾ ਦਲ), ਕਰਮ ਸਿੰਘ (ਆਜ਼ਾਦ) ਅਮਰਜੀਤ ਕੌਰ ਸਾਹੋਕੇ (ਕਾਂਗਰਸ) ਭੁਪਿੰਦਰ ਸਿੰਘ ਸਾਹੋਕੇ(ਕਾਂਗਰਸ) ਬਲਦੇਵ ਸਿੰਘ (ਸ਼੍ਰੋਮਣੀ ਅਕਾਲੀ ਦਲ) ਮਨਜੀਤ ਕੌਰ (ਸ਼੍ਰੋਮਣੀ ਅਕਾਲੀ ਦਲ) ਸੰਦੀਪ ਕੌਰ (ਆਜ਼ਾਦ) ਅਵਤਾਰ ਸਿੰਘ (ਆਜ਼ਾਦ) ਮੇਜਰ (ਆਜ਼ਾਦ) ਆਦਿ ਸ਼ਾਮਿਲ ਹਨ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਵੀ ਰਾਜਨੀਤਿਕ ਪਾਰਟੀ ਜਾਂ ਉਸ ਦਾ ਨੁਮਾਇੰਦਾ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਕਰਦਾ ਹੈ ਤਾਂ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 15 ਮਈ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਕੀਤੀ ਜਾਵੇਗੀ ਅਤੇ ਉਮੀਦਵਾਰ 17 ਮਈ ਤੱਕ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ। ਉਨ੍ਹਾਂ ਦੱਸਿਆ ਕਿ 1 ਜੂਨ ਨੂੰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਵੋਟਾਂ ਪਾਈਆਂ ਜਾਣਗੀਆਂ ।