11 cases of covid confirmed ਸ਼ਹਿਰ ‘ਚ ਬੁੱਧਵਾਰ ਕੋਵਿਡ ਦੇ 11 ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਨੰਬਰ ਹੈ, ਜਦੋਂ ਇਕ ਦਿਨ ‘ਚ 11 ਮਰੀਜ਼ ਪਾਜ਼ੇਟਿਵ ਪਾਏ ਗਏ ਹਨ। ਸ਼ਹਿਰ ‘ਚ ਸਰਗਰਮ ਮਰੀਜ਼ਾਂ ਦੀ ਗਿਣਤੀ 44 ਤੱਕ ਪਹੁੰਚ ਗਈ ਹੈ। ਮਰੀਜ਼ਾਂ ‘ਚ 6 ਔਰਤਾਂ, ਜਦੋਂਕਿ 5 ਮਰਦ ਸ਼ਾਮਲ ਹਨ। ਸੈਕਟਰ-16, 20, 32, 49, 61, ਹੱਲੋਮਾਜਰਾ, ਇੰਡਸਟ੍ਰੀਅਲ ਏਰੀਆ, ਮਲੋਆ ਤੋਂ ਇਕ-ਇਕ, ਜਦੋਂ ਕਿ ਪੀ. ਜੀ. ਆਈ. ਕੈਂਪਸ ਤੋਂ 3 ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਨਵੇਂ ਮਰੀਜ਼ਾਂ ਦੇ ਨਾਲ ਹੀ 3 ਮਰੀਜ਼ ਠੀਕ ਹੋ ਕੇ ਡਿਸਚਾਰਜ ਵੀ ਹੋਏ ਹਨ। ਸਰਗਰਮ ਮਰੀਜ਼ਾਂ ‘ਚ 5 ਮਰੀਜ਼ ਪੀ. ਜੀ. ਆਈ. ‘ਚ ਅਤੇ 2 ਜੀ. ਐੱਮ. ਐੱਸ. ਐੱਚ. ‘ਚ ਦਾਖ਼ਲ ਹਨ, ਜਦੋਂ ਕਿ ਬਾਕੀ ਹੋਮ ਆਈਸੋਲੇਸ਼ਨ ’ਤੇ ਹਨ11 cases of covid confirmed
ਸ਼ਹਿਰ ‘ਚ ਇਕ ਵਾਰ ਫਿਰ ਕੋਵਿਡ ਦੇ ਮਾਮਲੇ ਵੱਧ ਰਹੇ ਹਨ। ਅਜਿਹੇ ‘ਚ ਇਕ ਦਿਨ ਪਹਿਲਾਂ ਸਿਹਤ ਵਿਭਾਗ ਨੇ ਹੈਲਥ ਐਡਵਾਈਜ਼ਰੀ ਜਾਰੀ ਕੀਤੀ ਸੀ, ਜਿਸ ‘ਚ ਕਿਹਾ ਗਿਆ ਸੀ ਕਿ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਲੋੜ ਹੈ। ਮੰਗਲਵਾਰ ਸਿਹਤ ਵਿਭਾਗ ‘ਚ ਇਕ ਰੀਵਿਊ ਮੀਟਿੰਗ ਵੀ ਕੀਤੀ ਸੀ, ਜਿਸ ‘ਚ ਸਿਹਤ ਸਹੂਲਤਾਂ ਦਾ ਜਾਇਜ਼ਾ ਲਿਆ ਗਿਆ ਹੈ। ਵਿਭਾਗ ਮੁਤਾਬਕ ਚੀਜ਼ਾਂ ਹਾਲੇ ਕੰਟਰੋਲ ‘ਚ ਹਨ। ਸਾਡੇ ਕੋਲ ਬੈੱਡ ਫੈਸੀਲਿਟੀ, ਆਕਸੀਜਨ, ਦਵਾਈਆਂ ਦਾ ਚੰਗਾ ਸਟਾਕ ਹੈ। ਇਹ ਰੀਵਿਊ ਮੀਟਿੰਗ ਸਾਵਧਾਨੀ ਵਜੋਂ ਲਈ ਗਈ ਹੈ। ਜਿੱਥੋਂ ਤੱਕ ਕੇਸ ਵੱਧਣ ਦਾ ਸਵਾਲ ਹੈ ਤਾਂ ਅਜੇ ਇਸ ਸਬੰਧੀ ਕੁੱਝ ਨਹੀਂ ਕਿਹਾ ਜਾ ਸਕਦਾ। ਪਿਛਲੀ ਵਾਰ ਵੀ ਕੁੱਝ ਮਾਮਲੇ ਵਧੇ ਸਨ ਪਰ ਉਹ ਕੁੱਝ ਦਿਨਾਂ ‘ਚ ਹੀ ਠੀਕ ਹੋ ਗਏ ਸਨ।11 cases of covid confirmed
ਚੰਡੀਗੜ੍ਹ ‘ਚ ਕੋਵਿਡ ਦੇ 11 ਕੇਸਾਂ ਦੀ ਪੁਸ਼ਟੀ, ਸਰਗਰਮ ਮਰੀਜ਼ਾਂ ਦੀ ਗਿਣਤੀ 44 ਤੇ ਪੁੱਜੀ
Date: