ਅੰਮ੍ਰਿਤਸਰ 23 ਜੂਨ 2024:—ਅੰਮ੍ਰਿਤਸਰ ਐਨ ਸੀ ਸੀ ਗਰੁੱਪ ਦੇ ਗਰੁੱਪ ਕਮਾਂਡਰ ਬ੍ਰਿਗੇਡੀਅਰ ਕੁਲਪ੍ਰੀਤ ਸਿੰਘ ਬਾਵਾ ਦੇ ਅਦੇਸਾ ਤੇ 11 ਪੰਜਾਬ ਬਟਾਲੀਅਨ ਐਨ ਸੀ ਸੀ. ਅੰਮ੍ਰਿਤਸਰ ਵਲੋਂ ਮਿਤੀ 19 ਜੂਨ 2024 ਤੋਂ 28 ਜੂਨ 2024 ਤੱਕ ਲਗਾਏ ਜਾ ਰਹੇ CATC-05 ਕੈਂਪ ਦੇ ਕਮਾਂਡਿੰਗ ਅਫਸਰ ਕਰਨਲ ਬਰਿੰਦਰ ਕੁਮਾਰ ਦੀ ਦੇਖ-ਰੇਖ ਹੇਠ ਭਗਵਾਨ ਵਾਲਮੀਕਿ ਸਰਕਾਰੀ ਆਈ ਟੀ ਆਈ ਵਿਖੇ ਚੱਲ ਰਿਹਾ ਹੈ ਕੈਪ ਦੇ ਤੀਸਰੇ ਦਿਨ ਕੈਪ ਵਿੱਚ ਕੈਡਿਟਾਂ ਨੂੰ ਡਰਿਲ, ਫਾਇਰਿੰਗ ਖੇਡਾਂ,ਸਭਿਆਚਾਰਕ ਗਤੀਵਿਧੀਆਂ ਤੋਂ ਇਲਾਵਾ ਯੋਗਾ ਡੇ ਕੈਪ ਵਿਚ ਮਨਾਇਆ ਗਿਆ
ਕੈਪ ਦੀ ਜਾਣਕਾਰੀ ਦਿੰਦੇ ਹੋਏ ਡਿਪਟੀ ਕੈਪ ਕਮਾਂਡਿੰਟ ਕਰਨਲ ਡੀ ਕੇ ਉਪਾਦਿਆ ਅਤੇ ਕੈਂਪ ਮੀਡੀਆ ਇਨਚਾਰਜ ਰਮਨ ਕੁਮਾਰ ਨੇ ਦੱਸਿਆ ਕਿ ਇਸ ਕੈਂਪ ਨੂੰ ਯੋਗ ਤਰੀਕੇ ਨਾਲ ਚਲਾਉਣ ਲਈ ਸੂਬੇਦਾਰ ਮੇਜਰ ਤਰਸੇਮ ਸਿੰਘ ਤੇ ਇਲਾਵਾ ਸੁਪਰਡੰਟ ਸ੍ਰੀ ਵਿਨੇ ਕੁਮਾਰ, ਸ੍ਰੀ ਮਨਜਿੰਦਰ ਸਿੰਘ, ਮੁਨਿਸ ਅਬਰੋਲ, ਕਰਮਜੀਤ ਕੌਰ ਅਤੇ ਸਰਵਨ ਕਲਰਕ, ਸਿਵਲ ਸਟਾਫ ਦੇ 16 ਮੈਂਬਰ, ਐਨ ਸੀ ਸੀ ਅਫਸਰ ਮਨਮੀਤ ਸਿੰਘ, ਹਰਦੇਵ ਸਿੰਘ, ਮੈਡਮ ਅੰਜੂ ਸਰਮਾ ਕੈਪ ਦੇ ਪ੍ਰਬੰਧਾਂ ਦੀ ਦੇਖ ਰੇਖ ਕਰਨਗੇ ।ਬੱਚਿਆ ਦੀ ਓਵਰਆਲ ਡਿਵੈਲਪਮੈਂਟ ਲਈ ਇੰਟਰਨੈਸ਼ਨਲ ਯੋਗਾ ਦਿਵਸ ਵਾਲੀਵਾਲ, ਬਾਸਕਟਬਾਲ, ਟਗ ਆਫ ਵਾਰ, ਖੋ-ਖੋ ਅਤੇ ਦੌੜਾਂ ਦਾ ਪ੍ਰਬੰਧ ਕੀਤਾ ਜਾਂ ਰਿਹਾ ਹੈ।