1984 Pain statementਕੈਨੇਡਾ ਵਿਖੇ ਸਰੀ ਸੈਂਟਰ ਤੋਂ ਸੰਸਦ ਮੈਂਬਰ ਰਮਨਦੀਪ ਸਰਾਏ ਨੇ ਜੂਨ 1984 ਦੇ ਸਿੱਖ ਘੱਲੂਘਾਰੇ ਦੀ 39ਵੀਂ ਬਰਸੀ ਮੌਕੇ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿਚ ਸਰਾਏ ਨੇ ਕਿਹਾ ਕਿ ਜੂਨ 1984 ਇਕ ਅਜਿਹਾ ਸਮਾਂ ਹੈ ਜਿਸ ਨੂੰ ਸਿੱਖ ਕਦੇ ਨਹੀਂ ਭੁੱਲਣਗੇ। ਹਰਿਮੰਦਰ ਸਾਹਿਬ, ਜਿਸ ਨੂੰ ਗੋਲਡਨ ਟੈਂਪਲ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ‘ਤੇ ਅੱਜ ਦੇ ਦਿਨ ਮਿਲਟਰੀ ਆਪਰੇਸ਼ਨ ਤਹਿਤ ਹਮਲਾ ਕੀਤਾ ਗਿਆ ਸੀ। ਇਸ ਹਮਲੇ ਵਿਚ ਹਜ਼ਾਰਾਂ ਲੋਕ ਮਾਰੇ ਗਏ। ਅੱਜ ਇਸ ਹਮਲੇ ਦੀ 39ਵੀਂ ਬਰਸੀ ‘ਤੇ ਅਸੀਂ ਗੁਆਚੀਆਂ ਜਾਨਾਂ ਲਈ ਪ੍ਰਾਰਥਨਾ ਕਰਦੇ ਹਾਂ ਅਤੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਉਣ ਲਈ ਪ੍ਰਾਰਥਨਾ ਕਰਦੇ ਹਾਂ।1984 Pain statement
also read :- ਪੰਜਾਬ ਦੇ ਮੌਸਮ ਨੂੰ ਲੈ ਕੇ ਸਾਹਮਣੇ ਆਈ ਵੱਡੀ ਜਾਣਕਾਰੀ, ਇਨ੍ਹਾਂ ਇਲਾਕਿਆਂ ’ਚ ਮੁੜ ਮੀਂਹ ਪੈਣ ਦੀ ਭਵਿੱਖਬਾਣੀ
ਜ਼ਿਕਰਯੋਗ ਹੈ ਕਿ ਪੰਜਾਬ ਸਮੇਤ ਦੁਨੀਆ ਭਰ ਵਿਚ ਵਸਦੇ ਸਿੱਖ ਭਾਈਚਾਰੇ ਦੇ ਦਿਲਾਂ ਵਿਚ ਅੱਜ ਵੀ 1984 ਦੇ ਕਤਲੇਆਮ ਦਾ ਦਰਦ ਮੌਜੂਦ ਹੈ।ਸਿੱਖ ਭਾਈਚਾਰਾ ਇਸ ਸਾਕੇ ਸਬੰਧੀ ਨਿਆਂ ਦੀ ਉਡੀਕ ਵਿਚ ਹੈ।1984 Pain statement