ਗਰਮੀਆਂ ’ਚ ਭਿਓਂ ਕੇ ਬਦਾਮ ਖਾਣ ਦੇ ਜ਼ਬਰਦਸਤ ਫ਼ਾਇਦੇ, ਡਾਈਟ ’ਚ ਅੱਜ ਹੀ ਕਰੋ ਸ਼ਾਮਲ

ਗਰਮੀਆਂ ’ਚ ਭਿਓਂ ਕੇ ਬਦਾਮ ਖਾਣ ਦੇ ਜ਼ਬਰਦਸਤ ਫ਼ਾਇਦੇ, ਡਾਈਟ ’ਚ ਅੱਜ ਹੀ ਕਰੋ ਸ਼ਾਮਲ

ਬਦਾਮ ’ਚ ਕਈ ਤਰ੍ਹਾਂ ਦੇ ਗੁਣ ਪਾਏ ਜਾਂਦੇ ਹਨ, ਜਿਸ ਕਾਰਨ ਇਸ ਦਾ ਸੀਮਤ ਮਾਤਰਾ ’ਚ ਸੇਵਨ ਸਰੀਰ ਲਈ ਚੰਗਾ ਮੰਨਿਆ ਜਾਂਦਾ ਹੈ। ਬਦਾਮ ਦੀ ਤਸੀਰ ਗਰਮ ਹੁੰਦੀ ਹੈ। ਇਸ ਲਈ ਗਰਮੀਆਂ ’ਚ ਇਸ ਦਾ ਸੇਵਨ 4-8 ਘੰਟੇ ਤਕ ਭਿਓਂ ਕੇ ਕਰਨਾ ਠੀਕ ਰਹਿੰਦਾ ਹੈ। ਭਿੱਜੇ ਹੋਏ ਬਦਾਮ ਦਾ ਸੇਵਨ ਗਰਮੀਆਂ ’ਚ ਸਰੀਰ ਲਈ ਨੁਕਸਾਨਦਾਇਕ […]

ਬਦਾਮ ’ਚ ਕਈ ਤਰ੍ਹਾਂ ਦੇ ਗੁਣ ਪਾਏ ਜਾਂਦੇ ਹਨ, ਜਿਸ ਕਾਰਨ ਇਸ ਦਾ ਸੀਮਤ ਮਾਤਰਾ ’ਚ ਸੇਵਨ ਸਰੀਰ ਲਈ ਚੰਗਾ ਮੰਨਿਆ ਜਾਂਦਾ ਹੈ। ਬਦਾਮ ਦੀ ਤਸੀਰ ਗਰਮ ਹੁੰਦੀ ਹੈ। ਇਸ ਲਈ ਗਰਮੀਆਂ ’ਚ ਇਸ ਦਾ ਸੇਵਨ 4-8 ਘੰਟੇ ਤਕ ਭਿਓਂ ਕੇ ਕਰਨਾ ਠੀਕ ਰਹਿੰਦਾ ਹੈ। ਭਿੱਜੇ ਹੋਏ ਬਦਾਮ ਦਾ ਸੇਵਨ ਗਰਮੀਆਂ ’ਚ ਸਰੀਰ ਲਈ ਨੁਕਸਾਨਦਾਇਕ ਨਹੀਂ ਹੁੰਦਾ ਹੈ। ਆਓ ਜਾਣਦੇ ਹਾਂ ਭਿੱਜੇ ਹੋਏ ਬਦਾਮ ਖਾਣ ਦੇ ਫ਼ਾਇਦੇ–Eating almonds in summer

ਢਿੱਡ ਖ਼ਰਾਬ ਦੀ ਪ੍ਰੇਸ਼ਾਨੀ ਕਰੇ ਦੂਰ
ਜਿਨ੍ਹਾਂ ਦਾ ਅਕਸਰ ਢਿੱਡ ਖ਼ਰਾਬ ਰਹਿੰਦਾ ਹੈ, ਉਨ੍ਹਾਂ ਲਈ ਭਿੱਜੇ ਹੋਏ ਬਦਾਮ ਦਾ ਸੇਵਨ ਬੇਹੱਦ ਫ਼ਾਇਦੇਮੰਦ ਹੁੰਦਾ ਹੈ।

ਪਾਚਨ ਕਿਰਿਆ ਵਧਾਏ
ਐਂਟੀ-ਆਕਸੀਡੈਂਟ ਤੇ ਫਾਈਬਰ ਨਾਲ ਭਰਪੂਰ ਬਦਾਮ ਦਾ ਭਿਓਂ ਕੇ ਸੇਵਨ ਕਰਨਾ ਪਾਚਨ ਕਿਰਿਆ ਲਈ ਠੀਕ ਰਹਿੰਦਾ ਹੈ।

also read :- ਪੰਜਾਬ ਦੇ ਮੌਸਮ ਨੂੰ ਲੈ ਕੇ ਸਾਹਮਣੇ ਆਈ ਵੱਡੀ ਜਾਣਕਾਰੀ, ਇਨ੍ਹਾਂ ਇਲਾਕਿਆਂ ’ਚ ਮੁੜ ਮੀਂਹ ਪੈਣ ਦੀ ਭਵਿੱਖਬਾਣੀ

ਕੋਲੈਸਟ੍ਰੋਲ ਲੈਵਲ ਰੱਖੇ ਕੰਟਰੋਲ
ਭਿੱਜੇ ਹੋਏ ਬਦਾਮ ਕੋਲੈਸਟ੍ਰੋਲ ਲੈਵਲ ਨੂੰ ਕੰਟਰੋਲ ਰੱਖਣ ’ਚ ਵੀ ਮਦਦਗਾਰ ਹਨ। ਇਹ ਬੈਡ ਕੋਲੈਸਟ੍ਰੋਲ ਘਟਾਉਣ ਦੇ ਗੁੱਡ ਕੋਲੈਸਟ੍ਰੋਲ ਨੂੰ ਵਧਾਉਣ ’ਚ ਮਦਦ ਕਰਦੇ ਹਨ।

ਭਾਰ ਘਟਾਉਣ ’ਚ ਮਦਦਗਾਰ
ਭਿੱਜੇ ਹੋਏ ਬਦਾਮ ਖਾਣਾ ਤੁਹਾਡੇ ਭਾਰ ਘੱਟ ਕਰਨ ਦੇ ਸਫਰ ’ਚ ਵੀ ਮਦਦਗਾਰ ਹੁੰਦਾ ਹੈ। ਭਾਰ ਘਟਾ ਰਹੇ ਹੋ ਤਾਂ ਬਿਨਾਂ ਮੌਸਮ ਦੇਖੇ ਡਾਈਟ ’ਚ ਬਦਾਮ ਨੂੰ ਸ਼ਾਮਲ ਕਰੋ।Eating almonds in summer

ਬਜ਼ੁਰਗਾਂ ਲਈ ਫ਼ਾਇਦੇਮੰਦ
ਜੇਕਰ ਤੁਹਾਡੀ ਉਮਰ 50 ਪਾਰ ਹੋ ਗਈ ਹੈ ਤਾਂ ਭਿੱਜੇ ਹੋਏ ਬਦਾਮ ਤੁਹਾਡੀ ਡਾਈਟ ’ਚ ਜ਼ਰੂਰ ਸ਼ਾਮਲ ਹੋਣੇ ਚਾਹੀਦੇ ਹਨ। ਬੁਢਾਪੇ ’ਚ ਭਿੱਜੇ ਹੋਏ ਬਦਾਮ ਖਾਣ ਨਾਲ ਪਾਚਨ ਤੇ ਦੰਦਾਂ ਦੀਆਂ ਪ੍ਰੇਸ਼ਾਨੀਆਂ ਦੂਰ ਰਹਿੰਦੀਆਂ ਹਨ।Eating almonds in summer

Related Posts