ਭਾਰਤ ਨੇ ਏਸ਼ੀਆਈ ਖੇਡਾਂ ‘ਚ ਕੀਤੀ ਸ਼ਾਨਦਾਰ ਸ਼ੁਰੂਆਤ, ਦੂਜੇ ਦਿਨ ਜਿੱਤੇ 5 ਤਗਮੇ

19th Asian Games India:

19ਵੀ ਏਸ਼ੀਆਈ ਖੇਡਾਂ ਦੇ ਦੂਜੇ ਦਿਨ ਸੋਮਵਾਰ ਨੂੰ ਭਾਰਤੀ ਐਥਲੀਟਾਂ ਨੇ ਇਕ ਸੋਨੇ ਸਮੇਤ 5 ਤਗਮੇ ਜਿੱਤੇ। ਐਸ਼ਵਰਿਆ ਪ੍ਰਤਾਪ ਸਿੰਘ, ਦਿਵਿਆਂਸ਼ ਸਿੰਘ ਅਤੇ ਰੁਦਰੰਕਸ਼ ਪਾਟਿਲ ਨੇ ਚੀਨ ਦੇ ਹਾਂਗਜ਼ੂ ਵਿੱਚ 10 ਮੀਟਰ ਏਅਰ ਰਾਈਫਲ ਟੀਮ ਸ਼ੂਟਿੰਗ ਈਵੈਂਟ ਵਿੱਚ ਦੇਸ਼ ਦਾ ਪਹਿਲਾ ਸੋਨ ਤਮਗਾ ਜਿੱਤਿਆ। ਤਿੰਨਾਂ ਨੇ 1893.7 ਦਾ ਸਕੋਰ ਬਣਾ ਕੇ ਵਿਸ਼ਵ ਰਿਕਾਰਡ ਬਣਾਇਆ। ਇਸ ਤੋਂ ਪਹਿਲਾਂ ਇਹ ਰਿਕਾਰਡ 1893.3 ਦੇ ਸਕੋਰ ਨਾਲ ਚੀਨ ਦੇ ਨਾਂ ਸੀ।

ਇਸ ਤੋਂ ਇਲਾਵਾ ਐਸ਼ਵਰਿਆ ਪ੍ਰਤਾਪ ਸਿੰਘ ਨੇ ਵਿਅਕਤੀਗਤ 10 ਮੀਟਰ ਏਅਰ ਰਾਈਫਲ ‘ਚ ਕਾਂਸੀ ਦਾ ਤਗਮਾ ਜਿੱਤਿਆ। ਭਾਰਤ ਨੇ ਅੱਜ ਰੋਇੰਗ ਵਿੱਚ ਵੀ ਚੰਗਾ ਪ੍ਰਦਰਸ਼ਨ ਕੀਤਾ ਅਤੇ ਦੋ ਕਾਂਸੀ ਦੇ ਤਗਮੇ ਜਿੱਤੇ। ਇਸ ਨਾਲ ਭਾਰਤ ਨੇ ਹੁਣ ਤੱਕ 1 ਸੋਨ, 3 ਚਾਂਦੀ ਅਤੇ 6 ਕਾਂਸੀ ਦੇ ਤਗਮੇ ਹਾਸਲ ਕੀਤੇ ਹਨ।

ਸਵੇਰੇ ਸਭ ਤੋਂ ਪਹਿਲਾਂ 10 ਮੀਟਰ ਏਅਰ ਰਾਈਫਲ ਟੀਮ ਈਵੈਂਟ ਸੀ। ਇਸ ਵਿੱਚ ਦਿਵਿਆਂਸ਼ ਸਿੰਘ ਪੰਵਾਰ, ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਅਤੇ ਰੁਦਰਾਕਸ਼ ਪਾਟਿਲ ਨੇ ਨਿਸ਼ਾਨੇਬਾਜ਼ੀ ਟੀਮ ਈਵੈਂਟ ਵਿੱਚ ਭਾਰਤ ਲਈ ਸੋਨ ਤਮਗਾ ਜਿੱਤਿਆ ਹੈ। ਭਾਰਤੀ ਤਿਕੜੀ ਨੇ 10 ਮੀਟਰ ਏਅਰ ਰਾਈਫਲ ਟੀਮ ਈਵੈਂਟ ਵਿੱਚ 1893.7 ਅੰਕ ਬਣਾਏ। ਕੋਰੀਆ ਗਣਰਾਜ 1890.1 ਦੇ ਸਕੋਰ ਨਾਲ ਦੂਜੇ ਅਤੇ ਚੀਨ 1888.2 ਦੇ ਸਕੋਰ ਨਾਲ ਤੀਜੇ ਸਥਾਨ ‘ਤੇ ਰਿਹਾ।

ਇਹ ਵੀ ਪੜ੍ਹੋ: HDFC ਬੈਂਕ ਨੂੰ ਹੋਇਆ ₹99,835 ਕਰੋੜ ਦਾ ਘਾਟਾ

ਇਸ ਤੋਂ ਬਾਅਦ ਐਸ਼ਵਰਿਆ ਪ੍ਰਤਾਪ ਸਿੰਘ ਤੋਮਰ ਨੇ 10 ਮੀਟਰ ਏਅਰ ਰਾਈਫਲ ਵਿਅਕਤੀਗਤ ਮੁਕਾਬਲੇ ‘ਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ। ਰੁਦਰਾਂਸ਼ ਪਾਟਿਲ ਫਾਈਨਲ ਵਿੱਚ ਚੌਥੇ ਸਥਾਨ ’ਤੇ ਰਿਹਾ ਅਤੇ ਤਮਗਾ ਜਿੱਤਣ ਤੋਂ ਖੁੰਝ ਗਿਆ। ਇਸ ਈਵੈਂਟ ਵਿੱਚ ਚੀਨ ਨੂੰ ਸੋਨ ਤਗਮਾ ਅਤੇ ਦੱਖਣੀ ਕੋਰੀਆ ਨੂੰ ਚਾਂਦੀ ਦਾ ਤਗਮਾ ਮਿਲਿਆ।

25 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਆਦਰਸ਼ ਸਿੰਘ, ਅਨੀਸ਼ ਸਿੱਧੂ ਅਤੇ ਵਿਜੇਵੀਰ ਦੀ ਤਿਕੜੀ ਨੇ 1718 ਸਕੋਰ ਕਰਕੇ ਕਾਂਸੀ ਦਾ ਤਗਮਾ ਜਿੱਤਿਆ। ਇਸ ਈਵੈਂਟ ਵਿੱਚ ਚੀਨ ਨੇ ਸੋਨ ਅਤੇ ਦੱਖਣੀ ਕੋਰੀਆ ਨੇ ਚਾਂਦੀ ਦਾ ਤਗਮਾ ਜਿੱਤਿਆ। 19th Asian Games India:

ਇਸ ਤਰ੍ਹਾਂ ਭਾਰਤ ਨੇ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਹੁਣ ਤੱਕ 5 ਤਗਮੇ ਹਾਸਲ ਕੀਤੇ ਹਨ। ਇਸ ਵਿੱਚ ਇੱਕ ਸੋਨਾ, ਇੱਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਸ਼ਾਮਲ ਹਨ।

ਰੋਇੰਗ ਵਿੱਚ ਅੱਜ ਦੋ ਕਾਂਸੀ ਦੇ ਤਗਮੇ ਜਿੱਤੇ ਗਏ। ਜਸਵਿੰਦਰ, ਭੀਮ, ਪੁਨੀਤ ਅਤੇ ਅਸ਼ੀਸ਼ ਨੇ ਪੁਰਸ਼ਾਂ ਦੇ 4 ਫਾਈਨਲ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਸ ਤੋਂ ਇਲਾਵਾ ਪੁਰਸ਼ਾਂ ਦੇ ਕਵਾਡਰਪਲ ਸਕਲਸ ਈਵੈਂਟ ਵਿੱਚ ਸਤਨਾਮ ਸਿੰਘ, ਪਰਮਿੰਦਰ ਸਿੰਘ, ਜਾਕਰ ਖਾਨ, ਸੁਖਮੀਤ ਸਿੰਘ ਨੇ ਦੇਸ਼ ਲਈ ਤਗਮੇ ਲਿਆਏ। ਇਸ ਤਰ੍ਹਾਂ ਦੇਸ਼ ਨੂੰ ਰੋਇੰਗ ਵਿੱਚ ਇੱਕ ਚਾਂਦੀ ਅਤੇ 3 ਕਾਂਸੀ ਦੇ ਤਗਮੇ ਮਿਲੇ ਹਨ।

ਇਸ ਤੋਂ ਪਹਿਲਾਂ ਭਾਰਤ ਨੇ ਪਹਿਲੇ ਦਿਨ 5 ਤਗਮੇ ਜਿੱਤੇ ਸਨ। ਇਨ੍ਹਾਂ ਵਿੱਚੋਂ ਤਿੰਨ ਤਗਮੇ ਰੋਇੰਗ ਵਿੱਚ ਅਤੇ ਦੋ ਸ਼ੂਟਿੰਗ ਵਿੱਚ ਜਿੱਤੇ। ਰੋਇੰਗ ਵਿੱਚ ਦੋ ਚਾਂਦੀ ਅਤੇ ਇੱਕ ਕਾਂਸੀ ਦੇ ਤਗਮੇ ਸ਼ਾਮਲ ਸਨ। ਅਰਜੁਨ ਲਾਲ ਜਾਟ ਅਤੇ ਅਰਵਿੰਦ ਸਿੰਘ ਦੀ ਜੋੜੀ ਨੇ ਰੋਇੰਗ ਦੇ ਲਾਈਟ ਵੇਟ ਡਬਲਜ਼ ਸਕਲ ਈਵੈਂਟ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।

ਭਾਰਤੀ ਪੁਰਸ਼ ਟੀਮ ਨੇ ਪੁਰਸ਼ਾਂ ਦੇ 8 ਈਵੈਂਟ ਵਿੱਚ ਦੂਜੇ ਸਥਾਨ ’ਤੇ ਰਹਿ ਕੇ ਚਾਂਦੀ ਦਾ ਤਗ਼ਮਾ ਜਿੱਤਿਆ। ਇਸ ਤੋਂ ਇਲਾਵਾ ਬਾਬੂਲਾਲ ਯਾਦਵ ਅਤੇ ਲੇਖਰਾਮ ਦੀ ਜੋੜੀ ਪੁਰਸ਼ ਜੋੜੀ ਦੇ ਫਾਈਨਲ ਵਿੱਚ ਤੀਜੇ ਸਥਾਨ ’ਤੇ ਰਹੀ। ਸ਼ੂਟਿੰਗ ਵਿੱਚ ਮੇਹੁਲੀ ਘੋਸ਼, ਰਮਿਤਾ ਅਤੇ ਆਸ਼ੀ ਚੋਕਸੀ ਦੀ ਟੀਮ ਨੇ 10 ਮੀਟਰ ਏਅਰ ਰਾਈਫਲ ਵਿੱਚ 1880.0 ਦੇ ਸਕੋਰ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਰਮਿਤਾ ਨੇ 10 ਮੀਟਰ ਏਅਰ ਰਾਈਫਲ ਵਿਅਕਤੀਗਤ ‘ਚ ਕਾਂਸੀ ਦਾ ਤਗਮਾ ਜਿੱਤਿਆ ਸੀ। 19th Asian Games India:

[wpadcenter_ad id='4448' align='none']