2000 gangsters El Salvador ਦਰਅਸਲ ਇੱਥੋਂ ਦੇ ਰਾਸ਼ਟਰਪਤੀ ਨਾਇਬ ਬੁਕੇਲੇ ਦੇ ਦੇਸ਼ ’ਚ ਵਧਦੀਆਂ ਹੱਤਿਆਵਾਂ ਅਤੇ ਹਿੰਸਾ ਦੇ ਮੱਦੇਨਜ਼ਰ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ ਜਿਸ ਤਹਿਤ ਹਜ਼ਾਰਾਂ ਸ਼ੱਕੀ ਗੈਂਗਸਟਰਾਂ ਨੂੰ ਫੜਿਆ ਗਿਆ ਹੈ।
ਇਸ ਜੇਲ੍ਹ ਵਿੱਚ 40,000 ਕੈਦੀ ਰਹਿ ਸਕਦੇ ਹਨ। ਇਸ ਦੌਰਾਨ ਕਈ ਅਜਿਹੀਆਂ ਤਸਵੀਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ’ਚ ਕੈਦੀਆਂ ਦੇ ਸਰੀਰਾਂ ’ਚ ਟੈਟੂ ਗੁਦਵਾਏ ਹੋਏ ਹਨ ਅਤੇ ਉਹ ਨੰਗੇ ਪੈਰ ਜੇਲ੍ਹ ’ਚ ਜਾ ਰਹੇ ਹਨ।
ਅਜਿਹੀਆਂ ਤਸਵੀਰਾਂ ਵੀ ਸਾਹਮਣੇ ਆ ਰਹੀਆਂ ਹਨ ਜਿਨ ਵਿੱਚ ਸਾਰੇ ਕੈਦੀਆਂ ਦੇ ਸਿਰ ਮੁੰਡਵਾਏ ਹੋਏ ਹਨ ਅਤੇ ਉਹ ਸਿਰ ਉੱਤੇ ਹੱਥ ਰੱਖ ਕੇ ਇੱਕ-ਦੂਜੇ ਨਾਲ ਚਿਪਕੇ ਹੋਏ ਨਜ਼ਰ ਆ ਰਹੇ ਹਨ।
ਰਾਸ਼ਟਰਪਤੀ ਬੁਕੇਲੇ ਨੇ ਟਵੀਟ ਕੀਤਾ, “ਇਹ ਉਨ੍ਹਾਂ ਦਾ ਨਵਾਂ ਘਰ ਹੋਵੇਗਾ ਜਿੱਥੇ ਉਹ ਕਈ ਦਹਾਕਿਆਂ ਤੱਕ ਰਹਿਣਗੇ ਅਤੇ ਹੁਣ ਇਹ ਜਨਤਾ ਨੂੰ ਕੋਈ ਨੁਕਸਾਨ ਨਹੀਂ ਪਹੁੰਚਾ ਸਕਣਗੇ।
ਮਨੁੱਖੀ ਅਧਿਕਾਰ ਸੰਗਠਨਾਂ ਦਾ ਕਹਿਣਾ ਹੈ ਕਿ ਇਸ ਨੀਤੀ ਤਹਿਤ ਕਈ ਬੇਕਸੂਰ ਲੋਕਾਂ ਨੂੰ ਫੜਿਆ ਗਿਆ ਹੈ ਅਤੇ ਉਨ੍ਹਾਂ ਨੂੰ ਤਸੀਹੇ ਦਿੱਤੇ ਜਾ ਰਹੇ ਹਨ। 2000 gangsters El Salvador
Also Read : ਪੰਜਾਬ ਸਣੇ ਕਈ ਸੂਬਿਆਂ ਵਿਚ ਅੱਜ ਵੀ ਮੀਂਹ ਤੇ ਤੇਜ਼ ਹਵਾਵਾਂ ਦੀ ਭਵਿੱਖਬਾਣੀ